ਕਪੂਰਥਲਾ (ਓਬਰਾਏ)— ਸਿੱਖ ਧਰਮ ਦੀ ਰਿਆਸਤੀ ਸ਼ਾਨੋ-ਸ਼ੌਕਤ ਅਤੇ ਜਾਲੋ-ਜਲਾਲ ਨੂੰ ਕਾਇਮ ਰੱਖਣ ਅਤੇ ਨੌਜਵਾਨ ਪੀੜ੍ਹੀ ਨੂੰ ਧਰਮ ਦੇ ਸਿਧਾਤਾਂ ਨਾਲ ਜੋੜ ਕੇ ਰੱਖਣ ਦੇ ਮਕਸਦ ਨਾਲ ਕਪੂਰਥਲਾ 'ਚ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ 13ਵਾਂ ਸਲਾਨਾ ਵਿਸ਼ਾਲ ਦਸਤਾਰ ਮਾਰਚ ਆਯੋਜਿਤ ਕੀਤਾ ਗਿਆ। ਇਸ ਮੌਕੇ ਆਸਮਾਨ ਤੋਂ ਫੁੱਲਾਂ ਦੀ ਵਰਖਾ ਕਰਨ ਦੇ ਨਾਲ-ਨਾਲ ਹੱਥਾਂ 'ਚ ਕੇਸਰੀ ਝੰਡੇ ਫੜ ਅਤੇ ਗਤਕੇ ਦੇ ਹੈਰਾਨੀਜਨਕ ਕਰਤਬ ਦਿਖਾਏ ਗਏ।
ਮਾਰਚ ਨੂੰ ਆਯੋਜਿਤ ਕਰਨ ਵਾਲੇ ਪ੍ਰਬੰਧਕਾਂ ਨੇ ਦੱਸਿਆ ਕਿ ਸਿੱਖ ਧਰਮ ਦੇ ਸਿਧਾਤਾਂ ਨੂੰ ਉਤਸ਼ਾਹਤ ਕਰਨ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਦਸਤਾਰ ਦੀ ਅਹਿਮੀਅਤ ਸਮਝਾਉਣ ਦੇ ਮਕਸਦ ਨਾਲ ਹਰ ਸਾਲ ਦਸਤਾਰ ਮਾਰਚ ਅਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਸਿੱਖ ਧਰਮ ਦੇ ਰਿਆਸਤੀ ਰੰਗ 'ਚ ਰੰਗੇ ਜਾਂ ਮਾਰਚ ਨੂੰ ਦੇਖਣ ਅਤੇ ਇਸ ਨਾਲ ਜੁੜਨ ਲਈ ਸ਼ਹਿਰ ਦੀਆਂ ਸੜਕਾਂ 'ਤੇ ਸੰਗਤ ਦਾ ਵੱਡਾ ਹਜੂਮ ਇਕੱਠਾ ਹੋਇਆ। ਦੂਜੇ ਪਾਸੇ ਇਸ ਮਾਰਚ 'ਚ ਰੰਗ-ਬਿਰੰਗੀ ਦਸਤਾਰਾਂ ਅਤੇ ਪਹਿਰਾਵੇ 'ਚ ਸ਼ਾਮਲ ਹੋਏ ਛੋਟੇ-ਵੱਡੇ ਸਾਰੇ ਨੌਜਵਾਨ ਕਾਫੀ ਉਤਸ਼ਾਹਤ ਦਿਸੇ।
'ਲਵ ਮੈਰਿਜ' ਦਾ ਨਿਕਲਿਆ ਖੌਫਨਾਕ ਨਤੀਜਾ, ਸਹੁਰੇ ਨੇ ਕੀਤੀ ਜਵਾਈ ਦੀ ਹੱਤਿਆ
NEXT STORY