ਜਲੰਧਰ (ਖੁਰਾਣਾ)–ਕਿਸੇ ਵੀ ਸੂਬੇ ਵਿਚ ਜੇਕਰ ਮੁੱਖ ਮੰਤਰੀ ਸਭ ਤੋਂ ਵੱਧ ਤਾਕਤਵਰ ਹੁੰਦਾ ਹੈ ਤਾਂ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਕੋਲ ਅਸੀਮਤ ਸ਼ਕਤੀਆਂ ਹੁੰਦੀਆਂ ਹਨ ਅਤੇ ਉਸ ਕੋਲ ਮੈਜਿਸਟਰੇਟ ਅਤੇ ਕੁਲੈਕਟਰ ਵਰਗੀਆਂ ਕਈ ਪਾਵਰ ਉਸ ਨੂੰ ਜ਼ਿਲ੍ਹੇ ਦਾ ਮੁਖੀ ਬਣਾਉਂਦੀਆਂ ਹਨ। ਜ਼ਿਲ੍ਹੇ ਦੇ ਵਧੇਰੇ ਸਰਕਾਰੀ ਵਿਭਾਗ ਡਿਪਟੀ ਕਮਿਸ਼ਨਰ ਦੇ ਅਧੀਨ ਕੰਮ ਕਰਦੇ ਹਨ ਪਰ ਫਿਰ ਵੀ ਜੇਕਰ ਨਗਰ ਨਿਗਮ ਵਰਗੇ ਸਰਕਾਰੀ ਵਿਭਾਗ ਡਿਪਟੀ ਕਮਿਸ਼ਨਰ ਦੇ ਬਿਲਕੁਲ ਹੀ ਪ੍ਰਵਾਹ ਨਾ ਕਰਨ ਤਾਂ ਸਾਫ਼ ਸਮਝਿਆ ਜਾ ਸਕਦਾ ਹੈ ਕਿ ਸਰਕਾਰੀ ਸਿਸਟਮ ਕਿਸ ਹੱਦ ਤਕ ਲੱਚਰ ਅਤੇ ਖ਼ਰਾਬ ਹੋ ਚੁੱਕਾ ਹੈ।
ਇਥੇ ਗੱਲ ਜਲੰਧਰ ਨਿਗਮ ਦੇ ਵਿਗੜ ਚੁੱਕੇ ਸਿਸਟਮ ਦੀ ਹੋ ਰਹੀ ਹੈ, ਜਿਸ ਦੇ ਅਧਿਕਾਰੀ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤਕ ਦੀ ਪ੍ਰਵਾਹ ਨਹੀਂ ਕਰ ਰਹੇ। ਇਸ ਸਮੇਂ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਘਰ ਅਤੇ ਦਫ਼ਤਰ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਡੇਂਗੂ ਦੀਆਂ 2 ਫੈਕਟਰੀਆਂ ਬਣੀਆਂ ਹੋਈਆਂ ਹਨ। ਪਹਿਲਾ ਸਪਾਟ ਰਾਏਜ਼ਾਦਾ ਹੰਸਰਾਜ ਸਟੇਡੀਅਮ ਦੀ ਕੰਧ ਦੇ ਬਿਲਕੁਲ ਨੇੜੇ ਹੈ, ਜਿੱਥੇ ਹਰ ਸਮੇਂ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਉਸ ’ਤੇ ਮੱਛਰ ਪੈਦਾ ਹੁੰਦੇ ਰਹਿੰਦੇ ਹਨ। ਇਹ ਸਪਾਟ ਡਿਪਟੀ ਕਮਿਸ਼ਨਰ ਦੇ ਘਰ ਤੋਂ ਸਿਰਫ਼ 2 ਮਿੰਟ ਦੀ ਦੂਰੀ ’ਤੇ ਹੈ। ਇਥੇ ਹਾਲਾਤ ਇਹ ਹਨ ਕਿ ਇਕ ਵਾਰ ਬਰਸਾਤ ਆਉਣ ਤੋਂ ਬਾਅਦ ਪੂਰਾ ਮਹੀਨਾ ਇਥੇ ਪਾਣੀ ਨਹੀਂ ਸੁੱਕਦਾ।
ਇਹ ਵੀ ਪੜ੍ਹੋ-ਆਈ. ਏ. ਐੱਸ. ਵਿਸ਼ੇਸ਼ ਸਾਰੰਗਲ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਦੂਜਾ ਸਪਾਟ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਪੁੱਡਾ ਕੰਪਲੈਕਸ ਵਾਲੀ ਮੇਨ ਰੋਡ ’ਤੇ ਹੈ, ਜਿੱਥੇ ਸਾਰੀਆਂ ਰੋਡ-ਗਲੀਆਂ ਬੰਦ ਪਈਆਂ ਹਨ ਅਤੇ ਗੰਦਾ ਪਾਣੀ ਸੜਕਾਂ ਦੇ ਕਿਨਾਰੇ ਕਈ-ਕਈ ਦਿਨ ਖੜ੍ਹਾ ਰਹਿੰਦਾ ਹੈ। ਇਸ ਗੰਦੇ ਪਾਣੀ ’ਤੇ ਵੀ ਮੱਛਰ ਭਿਨਭਿਨਾਉਂਦੇ ਰਹਿੰਦੇ ਹਨ। ਇਸ ਸੜਕ ਦੇ ਕਿਨਾਰੇ ਨਵੀਂ ਬਾਰਾਦਰੀ ਸਥਿਤ ਹੈ, ਜਦਕਿ ਹੰਸਰਾਜ ਸਟੇਡੀਅਮ ਦੇ ਨਾਲ ਵਾਲਾ ਸਪਾਟ ਓਲਡ ਬਾਰਾਦਰੀ ਵਿਚ ਆਉਂਦਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਡੇਂਗੂ ਦੀ ਬੀਮਾਰੀ ਨੇ ਪੈਰ ਪਸਾਰੇ ਤਾਂ ਉਸ ਦੀ ਸ਼ੁਰੂਆਤ ਸਭ ਤੋਂ ਵੱਧ ਵੀ. ਵੀ. ਆਈ. ਪੀ. ਇਲਾਕੇ ਓਲਡ ਬਾਰਾਦਰੀ ਅਤੇ ਨਿਊ ਬਾਰਾਦਰੀ ਤੋਂ ਹੋ ਸਕਦੀ ਹੈ, ਜਿੱਥੇ ਜ਼ਿਲ੍ਹੇ ਦੇ ਵਧੇਰੇ ਉੱਚ ਅਫ਼ਸਰ ਰਹਿੰਦੇ ਹਨ।
ਪੰਜਾਬ ਸਰਕਾਰ ਨੇ ਜਾਰੀ ਕੀਤੀ ਹੋਈ ਹੈ ਡੇਂਗੂ ਅਤੇ ਇਕ ਹੋਰ ਬੀਮਾਰੀ ਦੀ ਐਡਵਾਈਜ਼ਰੀ
ਪੰਜਾਬ ਸਰਕਾਰ ਨੇ ਇਨ੍ਹੀਂ ਦਿਨੀਂ ਪੂਰੇ ਸੂਬੇ ਵਿਚ ਡੇਂਗੂ ਫੈਲਣ ਅਤੇ ਮਲੇਰੀਆ ਵਰਗੀ ਇਕ ਹੋਰ ਬੀਮਾਰੀ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ ਅਤੇ ਖਾਸ ਗੱਲ ਇ ਹ ਹੈ ਕਿ ਇਹ ਦੋਵੇਂ ਬੀਮਾਰੀਆਂ ਜਮ੍ਹਾ ਪਾਣੀ ’ਤੇ ਮੱਛਰ ਆਦਿ ਪੈਦਾ ਹੋਣ ਕਾਰਨ ਹੁੰਦੀਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਸਰਕਾਰ ਦੇ ਜਿਹੜੇ ਵਿਭਾਗ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰਦੇ ਹਨ, ਉਹ ਖ਼ੁਦ ਡਿਪਟੀ ਕਮਿਸ਼ਨਰ ਵਰਗੇ ਅਧਿਕਾਰੀਆਂ ਦੇ ਘਰ ਅਤੇ ਦਫ਼ਤਰ ਨੇੜੇ ਅਜਿਹੇ ਹਾਲਾਤ ਵੱਲ ਧਿਆਨ ਕਿਉਂ ਨਹੀਂ ਦਿੰਦੇ। ਨਗਰ ਨਿਗਮ ਨੂੰ ਵੀ ਚਾਹੀਦਾ ਹੈ ਕਿ ਉਹ ਜ਼ਿਲੇ ਦੇ ਸਰਬਉੱਚ ਅਧਿਕਾਰੀਆਂ ਦੇ ਘਰਾਂ ਅਤੇ ਦਫਤਰਾਂ ਦੇ ਆਲੇ-ਦੁਆਲੇ ਤਾਂ ਸਫ਼ਾਈ ਦਾ ਉਚਿਤ ਇੰਤਜ਼ਾਮ ਕਰਨ, ਨਹੀਂ ਤਾਂ ਇਹੀ ਸੁਨੇਹਾ ਜਾਵੇਗਾ ਕਿ ਜਿਹੜਾ ਨਿਗਮ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਪ੍ਰਵਾਹ ਨਹੀਂ ਕਰਦਾ, ਉਸ ਨੂੰ ਆਮ ਲੋਕਾਂ ਦੀ ਕੀ ਚਿੰਤਾ ਹੋਵੇਗੀ?
ਇਹ ਵੀ ਪੜ੍ਹੋ-ਕੈਨੇਡਾ ਬੈਠੇ ਨੌਜਵਾਨ ਨੇ ਪਹਿਲਾਂ ਔਰਤ ਨੂੰ ਵਿਖਾਏ ਵੱਡੇ ਸੁਫ਼ਨੇ, ਫਿਰ ਜਿਸਮਾਨੀ ਸੰਬੰਧ ਬਣਾ ਕੀਤਾ ਘਟੀਆ ਕਾਰਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਆਈ. ਏ. ਐੱਸ. ਵਿਸ਼ੇਸ਼ ਸਾਰੰਗਲ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
NEXT STORY