ਜਲੰਧਰ (ਸ਼ੋਰੀ)– ਟੂਟੀ ਠੀਕ ਕਰਨ ਦੇ ਬਹਾਨੇ ਇਕ ਲੁਟੇਰਾ ਦਿਓਲ ਨਗਰ ਵਿਚ ਇਕ ਘਰ ਵਿਚ ਵੜ ਗਿਆ। ਮੌਕਾ ਵੇਖ ਕੇ ਉਸ ਨੇ ਔਰਤ ’ਤੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਔਰਤ ਵੱਲੋਂ ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ ਤਾਂ ਨਸ਼ੇੜੀ ਨੇ ਮਕਾਨ ਦੀ ਛੱਤ ਤੋਂ ਛਾਲ ਮਾਰ ਦਿੱਤੀ। ਮੌਕੇ ’ਤੇ ਪਹੁੰਚੇ ਏ. ਸੀ. ਪੀ. ਵੈਸਟ ਸਤਿੰਦਰ ਚੱਢਾ ਅਤੇ ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਅਜਾਇਬ ਸਿੰਘ ਨੇ ਲੁਟੇਰੇ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ: ਸਿੱਧੂ ਦੀ ਸਭਾ 'ਚ ਵਿਧਾਇਕ ਜਗਦੇਵ ਕਮਾਲੂ ਨੂੰ ਨਹੀਂ ਮਿਲੀ ਬੈਠਣ ਦੀ ਜਗ੍ਹਾ, ਭਖਿਆ ਵਿਵਾਦ

ਜਾਣਕਾਰੀ ਅਨੁਸਾਰ ਗੁਰਪ੍ਰੀਤ ਪਰਾਸ਼ਰ ਪਤਨੀ ਗੌਤਮ ਵਾਸੀ ਦਿਓਲ ਨਗਰ ਦੀ ਮਾਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦਾ ਪਤੀ ਦਿੱਲੀ ਰਹਿੰਦਾ ਹੈ। ਉਹ ਦਿਓਲ ਨਗਰ ਵਿਚ ਆਪਣੇ ਪਿਤਾ ਦੀ ਸੇਵਾ ਲਈ ਰਹਿ ਰਹੀ ਹੈ ਅਤੇ ਨਾਲ ਉਸ ਦੀ ਬੇਟੀ ਹੈ। ਦੁਪਹਿਰ ਦੇ ਸਮੇਂ ਇਕ ਵਿਅਕਤੀ ਉਸ ਦੇ ਘਰ ਆਇਆ ਅਤੇ ਬੋਲਿਆ ਕਿ ਉਹ ਪਲੰਬਰ ਹੈ ਅਤੇ ਉਸ ਦੀ ਮਾਤਾ ਵੀ ਉਸ ਤੋਂ ਘਰ ਦਾ ਕੰਮ ਕਰਵਾਉਂਦੀ ਸੀ। ਗੁਰਪ੍ਰੀਤ ਉਸ ਦੀਆਂ ਗੱਲਾਂ ਵਿਚ ਆ ਗਈ ਅਤੇ ਉਸ ਨੂੰ ਘਰ ਦੀ ਖ਼ਰਾਬ ਪਈ ਟੂਟੀ ਠੀਕ ਕਰਨ ਲਈ ਕਿਹਾ। ਉਸ ਨੇ ਟੂਟੀ ਠੀਕ ਕੀਤੀ ਅਤੇ ਜਿਵੇਂ ਹੀ ਗੁਰਪ੍ਰੀਤ ਨੇ ਉਸ ਨੂੰ ਪੈਸੇ ਦੇਣ ਲਈ ਅਲਮਾਰੀ ਖੋਲ੍ਹੀ ਤਾਂ ਜ਼ਿਆਦਾ ਪੈਸੇ ਵੇਖ ਕੇ ਵਿਅਕਤੀ ਦੇ ਮਨ ਵਿਚ ਲਾਲਚ ਆ ਗਿਆ। ਉਸ ਨੇ ਡਬ ਵਿਚ ਰੱਖੇ ਚਾਕੂ ਨੂੰ ਕੱਢਿਆ ਅਤੇ ਔਰਤ ਦੀ ਗਰਦਨ ’ਤੇ ਵਾਰ ਕੀਤਾ। ਉਸ ਤੋਂ ਬਾਅਦ ਉਸ ਨੇ ਦੂਜਾ ਵਾਰ ਛਾਤੀ ’ਤੇ ਕੀਤਾ। ਔਰਤ ਨੇ ਆਪਣੇ ਬਚਾਅ ਲਈ ਆਪਣਾ ਹੱਥ ਅੱਗੇ ਵਧਾਇਆ ਤਾਂ ਵਿਅਕਤੀ ਨੇ ਤੀਸਰਾ ਵਾਰ ਉਸ ਦੇ ਹੱਥ ’ਤੇ ਕੀਤਾ। ਔਰਤ ਵੱਲੋਂ ਰੌਲਾ ਪਾਉਣ ’ਤੇ ਆਸ-ਪਾਸ ਦੇ ਘਰਾਂ ਦੇ ਲੋਕ ਇਕੱਠੇ ਹੋ ਗਏ। ਲੁਟੇਰੇ ਨੇ ਆਪਣਾ ਬਚਾਅ ਕਰਨ ਲਈ ਘਰ ਦੀ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: ਕਿਸਾਨ ਸੰਕਟ ’ਤੇ ਹਰਸਿਮਰਤ ਬਾਦਲ ਸਮੇਤ ਕਿਸੇ ਵੀ ਅਕਾਲੀ ਨੇਤਾ ਨੂੰ ਬੋਲਣ ਦਾ ਅਧਿਕਾਰ ਨਹੀਂ : ਕੈਪਟਨ
ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਮਾਨ ਸਿੰਘ ਵਾਸੀ ਜੱਲੋਵਾਲ ਆਬਾਦੀ ਵਿਰੁੱਧ ਹੱਤਿਆ ਅਤੇ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਉਸ ਨੂੰ ਵੀ ਸੱਟਾਂ ਲੱਗੀਆਂ ਹਨ, ਇਸ ਲਈ ਉਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਕੇ ਪੁਲਸ ਕਸਟੱਡੀ ਵਿਚ ਉਦੋਂ ਤੱਕ ਰੱਖਿਆ ਜਾਵੇਗਾ, ਜਦੋਂ ਤੱਕ ਉਹ ਠੀਕ ਨਹੀਂ ਹੁੰਦਾ। ਉਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ ਦੋਸ਼ੀ ਸਿਰਸਾ ਸਾਧ ਨਾਲ ਸਬੰਧਤ: ਬੀਬੀ ਜਗੀਰ ਕੌਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਲਈ ਬਾਦਲ ਦਲ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ: ਰਵੀਇੰਦਰ ਸਿੰਘ
NEXT STORY