ਜਲੰਧਰ (ਪੁਨੀਤ)– ਉੱਤਰੀ ਭਾਰਤ ਵਿਚ ਠੰਢ ਦਾ ਡਬਲ ਅਟੈਕ ਜਨ-ਜੀਵਨ ’ਤੇ ਭਾਰੀ ਪੈਣ ਲੱਗਾ ਹੈ। ਪੰਜਾਬ, ਹਰਿਆਣਾ, ਯੂ.ਪੀ. ਸਮੇਤ ਗੁਆਂਢੀ ਸੂਬਿਆਂ ਵਿਚ ਪੈ ਰਹੀ ਭਿਆਨਕ ਠੰਢ ਨੇ ਜ਼ਿੰਦਗੀ ਦੀ ਰਫਤਾਰ ਨੂੰ ਮੱਠਾ ਕਰ ਦਿੱਤਾ ਹੈ, ਜਿਸ ਨਾਲ ਲੋਕ ਘਰਾਂ ਵਿਚ ਵੜੇ ਰਹਿਣ ਲਈ ਮਜਬੂਰ ਹੋ ਰਹੇ ਹਨ। ਅਗਲੇ ਕੁਝ ਦਿਨ ਠੰਡ ਹੋਰ ਜ਼ੋਰ ਫੜੇਗੀ, ਜਿਸ ਨਾਲ ਲੋਕਾਂ ਨੂੰ ਹੋਣ ਵਾਲੀਆਂ ਦਿੱਕਤਾਂ ਵਿਚ ਇਜ਼ਾਫਾ ਹੋਵੇਗਾ।
ਇਸੇ ਲੜੀ ਵਿਚ ਪੰਜਾਬ ਤੇ ਹਰਿਆਣਾ ਵਿਚ ਜਾਨਲੇਵਾ ਕੋਲਡ ਡੇਅ ਦੀ ਚਿਤਾਵਨੀ ਜਾਰੀ ਹੋਈ ਹੈ। ਇਸ ਦੇ ਮੁਤਾਬਕ ਘੱਟੋ-ਘੱਟ ਤਾਪਮਾਨ ਵਿਚ 2 ਡਿਗਰੀ ਤਕ ਦੀ ਗਿਰਾਵਟ ਆ ਸਕਦੀ ਹੈ ਜਦਕਿ ਤਾਜ਼ਾ ਅੰਕੜਿਆਂ ਵਿਚ ਪੰਜਾਬ ਦਾ ਘੱਟੋ-ਘੱਟ ਤਾਪਮਾਨ 4 ਡਿਗਰੀ ਤਕ ਰਿਕਾਰਡ ਹੋਇਆ ਹੈ। ਦੂਜੇ ਪਾਸੇ ਵੱਧ ਤੋਂ ਵੱਧ ਸਾਧਾਰਨ ਤਾਪਮਾਨ ਵਿਚ 7 ਡਿਗਰੀ ਤਕ ਦੀ ਗਿਰਾਵਟ ਹੋਣਾ ਸੀਤ ਲਹਿਰ ਵਿਚ ਡਬਲ ਅਟੈਕ ਦਾ ਕਾਰਨ ਬਣ ਰਿਹਾ ਹੈ।
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਵਾਪਸ ਆ ਕੇ PM ਮੋਦੀ ਨੇ ਆਪਣੇ ਆਵਾਸ 'ਚ ਜਲਾਈ 'ਰਾਮ ਦੇ ਨਾਂ ਦੀ ਜੋਤ', ਦੇਖੋ ਤਸਵੀਰਾਂ
ਸਮੁੰਦਰੀ ਸਤ੍ਹਾ ਤੋਂ 12.6 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜੈੱਟ ਸਟ੍ਰੀਮ ਠੰਢੀਆਂ ਹਵਾਵਾਂ ਕਾਰਨ ਹੱਡ ਜਮਾ ਦੇਣ ਵਾਲੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ 25 ਜਨਵਰੀ ਤੋਂ ਪੱਛਮੀ ਹਿਮਾਚਲ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਅਗਲੇ ਦਿਨਾਂ ਦੇ ਅਗਾਊਂ ਅਨੁਮਾਨ ਵਿਚ ਹਰਿਆਣਾ ਅਤੇ ਪੰਜਾਬ ਵਿਚ ਮੌਸਮ ਖੁਸ਼ਕ ਰਹੇਗਾ। ਇਨ੍ਹਾਂ ਸੂਬਿਆਂ ਵਿਚ ਕਈ ਥਾਵਾਂ ’ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੂਚਨਾ ਹੈ। ਉੱਤਰ ਭਾਰਤ ਦੇ ਕਈ ਸੂਬਿਆਂ ਜਿਵੇਂ ਪੰਜਾਬ, ਹਰਿਆਣਾ, ਗੁਆਂਢੀ ਸੂਬੇ ਯੂ.ਪੀ. ਵਿਚ ਸੀਤ ਦਿਵਸ ਤੋਂ ਲੈ ਕੇ ਗੰਭੀਰ ਸੀਤ ਦਿਵਸ ਦੀ ਸਥਿਤੀ ਪੈਦਾ ਹੋ ਚੁੱਕੀ ਹੈ। ਦੂਜੇ ਪਾਸੇ ਹਰਿਆਣਾ ਵਿਚ ਵੱਖ-ਵੱਖ ਥਾਵਾਂ ’ਤੇ ਗੰਭੀਰ ਸੀਤ ਦਿਵਸ ਦੀ ਸਥਿਤੀ ਪੈਦਾ ਹੋ ਰਹੀ ਹੈ। ਵੱਧ ਤੋਂ ਵੱਧ ਤਾਪਮਾਨ ਹੇਠਾਂ ਜਾਂਦੇ ਹੋਏ 11 ਡਿਗਰੀ ਰਿਕਾਰਡ ਹੋਇਆ ਹੈ।
ਇਹ ਵੀ ਪੜ੍ਹੋ- ਸਬਜ਼ੀ ਲੈਣ ਗਏ ਨੌਜਵਾਨ ਨੂੰ ਉਡੀਕਦੀ ਰਹਿ ਗਈ ਮਾਂ, ਸੜਕ ਕਿਨਾਰੇ ਖੜ੍ਹੇ ਆਟੋ 'ਚੋਂ ਮਿਲੀ ਲਾਸ਼
ਬਠਿੰਡਾ ’ਚ 4, ਜਲੰਧਰ-ਲੁਧਿਆਣਾ ’ਚ 5-6 ਡਿਗਰੀ ਤਾਪਮਾਨ
ਤਾਜ਼ਾ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 7.2 ਡਿਗਰੀ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 11.2 ਡਿਗਰੀ ਰਿਕਾਰਡ ਹੋਇਆ ਹੈ। ਇਹ ਆਮ ਤੋਂ 7 ਡਿਗਰੀ ਘੱਟ ਹੈ। ਇਸੇ ਤਰ੍ਹਾਂ ਨਾਲ ਲੁਧਿਆਣਾ ਵਿਚ 5.6, ਜਦੋਂ ਕਿ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 4 ਡਿਗਰੀ ਰਿਕਾਰਡ ਹੋਇਆ ਹੈ। ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 9 ਡਿਗਰੀ ਰਿਕਾਰਡ ਹੋਣਾ ਭਿਆਨਕ ਠੰਢ ਦੇ ਹਾਲਾਤ ਬਿਆਨ ਕਰ ਰਿਹਾ ਹੈ। ਜਲੰਧਰ ਵਿਚ ਘੱਟੋ-ਘੱਟ ਤਾਪਮਾਨ 7 ਡਿਗਰੀ ਦੇ ਲਗਭਗ, ਜਦਕਿ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਰਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮਾਨਤ 'ਤੇ ਬਾਹਰ ਆਇਆ ਨਸ਼ਾ ਸਮੱਗਲਰ CIA ਸਟਾਫ਼ ਨੇ ਕੀਤਾ ਕਾਬੂ, 50 ਗ੍ਰਾਮ ਹੈਰੋਇਨ ਵੀ ਕੀਤੀ ਕਾਬੂ
NEXT STORY