ਜਲੰਧਰ (ਸੋਨੂੰ ਮਹਾਜਨ)— ਜੰਮੂ ਤੋਂ ਆਇਆ ਇਕ ਪਰਿਵਾਰ ਜੋਕਿ ਪਿਛਲੇ ਲੱਗਭਗ 3-4 ਮਹੀਨਿਆਂ ਤੋਂ ਜਲੰਧਰ 'ਚ ਰਹਿ ਰਿਹਾ ਹੈ। ਅੱਜ ਉਨ੍ਹਾਂ ਦੀ ਲੜਕੀ ਪਾਇਲ ਦਾ ਵਿਆਹ ਜਲੰਧਰ ਸੋਢਲ ਦੇ ਰਹਿਣ ਵਾਲੇ ਰੋਹਿਤ ਨਾਲ ਸੀ। ਇਹ ਵਿਆਹ ਰੇਲਵੇ ਰੋਡ ਦੇ ਮਹਾਰਾਜਾ ਹੋਟਲ 'ਚ ਸੀ। ਜਦੋਂ ਬਰਾਤ ਹੋਟਲ 'ਚ ਪਹੁੰਚੀ ਤਾਂ ਮਿਲਣੀਆਂ ਸ਼ੁਰੂ ਹੋਈਆਂ, ਇਸ ਦੌਰਾਨ ਮੁੰਡੇ ਵਾਲਿਆਂ ਵਲੋਂ ਤਾਏ ਦੀ ਮਿਲਣੀ 'ਤੇ ਸੋਨੇ ਦੀ ਮੁੰਨਦੀ ਨਾ ਮਿਲਣ 'ਤੇ ਲੜਾਈ ਝਗੜਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਲੜਕੇ ਵਲੋਂ ਸਟੇਜ 'ਤੇ ਆ ਕੇ ਗਲਤ ਸ਼ਬਦ ਬੋਲੇ। ਇਸ ਦੌਰਾਨ ਲੜਕੀ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਡੇ ਕੋਲੋ ਸੋਨੇ ਦੇ ਗਹਿਣੇ, ਗੱਡੀ ਤੇ 20 ਲੱਖ ਰੁਪਏ ਦੀ ਮੰਗ ਕੀਤੀ ਤੇ ਲੜਕੀ ਵਾਲਿਆਂ ਨੇ ਕਿਹਾ ਸਾਡੇ ਕੋਲ ਪੈਸੇ ਨਹੀਂ ਹਨ ਤਾਂ ਮੁੰਡੇ ਵਾਲੇ ਬਰਾਤ ਵਾਪਸ ਲੈ ਗਏ। ਇਸ ਘਟਨਾ ਦਾ ਪਤਾ ਚੱਲਦਿਆ ਹੀ ਥਾਣਾ ਡਵੀਜ਼ਨ-3 ਜਲੰਧਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੇਂਦਰੀ ਸੁਰੱਖਿਆ ਬਲਾਂ ਦੀਆਂ 200 ਕੰਪਨੀਆਂ ਤਿੰਨ ਚਾਰ ਦਿਨ 'ਚ ਪੰਜਾਬ ਪਹੁੰਚਣਗੀਆਂ : ਏ. ਡੀ. ਜੀ. ਪੀ. ਢੋਕੇ
NEXT STORY