ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਮਾਡਲ ਟਾਊਨ ਦੀ ਪੁਲਸ ਵਲੋਂ 2 ਦਿਨ ਪਹਿਲਾਂ ਅਟਲਗੜ੍ਹ 'ਚ 136 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤੇ ਦੋਸ਼ੀ ਸੰਜੀਵ ਕੁਮਾਰ ਤੋਂ ਪੁੱਛਗਿਛ ਦੇ ਆਧਾਰ 'ਤੇ ਵੀਰਵਾਰ ਨੂੰ ਇਸ ਮਾਮਲੇ ਦਾ ਕਿੰਗਪਿਨ ਮੰਨੇ ਜਾਣ ਵਾਲੇ ਦੋਸ਼ੀ ਜੋਸ਼ਿਲ ਕੁਮਾਰ ਉਰਫ ਪ੍ਰੋਫੈਸਰ ਵਾਸੀ ਦਸ਼ਮੇਸ਼ ਨਗਰ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮਾਡਲ ਟਾਊਨ 'ਚ ਦੋਸ਼ੀ ਨੂੰ ਮੀਡੀਆ ਸਾਹਮਣੇ ਪੇਸ਼ ਕਰ ਕੇ ਇਸ ਮਾਮਲੇ ਦਾ ਪਰਦਾਫਾਸ਼ ਕਰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਲਧੜ ਦਾ ਕਹਿਣਾ ਹੈ ਕਿ ਦੋਸ਼ੀ ਪ੍ਰੋਫੈਸਰ ਵਲੋਂ ਚੋਰੀ ਕੀਤੇ ਹੋਏ 13 ਮੋਬਾਇਲ ਫੋਨ, 6 ਮੋਟਰਸਾਇਕਲ, 1200 ਰੁਪਏ ਦੀ ਨਕਦੀ ਸਮੇਤ 30 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਪੁਲਸ ਨੇ ਦੋਸ਼ੀ ਤੋਂ ਪੁੱਛਗਿਛ ਜਾਰੀ ਰੱਖੀ ਹੈ।
ਸਿਹਤ ਵਿਭਾਗ ਵੱਲੋਂ ਛਾਪੇਮਾਰੀ, ਵੱਖ-ਵੱਖ ਚੀਜ਼ਾਂ ਦੇ ਭਰੇ ਸੈਂਪਲ
NEXT STORY