ਸੁਲਤਾਨਪੁਰ ਲੋਧੀ (ਜੋਸ਼ੀ)- ਥਾਣਾ ਫੱਤੂਢੀਂਗਾ ਦੀ ਪੁਲਸ ਨੇ ਪੁਲਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ 7 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਗਈ ਆਪਣੀ ਦਰਖ਼ਾਸਤ ’ਚ ਗੁਰਚਰਨ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਬਗੀਚਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਅੰਮ੍ਰਿਤਪੁਰ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਸਾਡੇ ਲੜਕੇ ਪੁਲਸ ’ਚ ਭਰਤੀ ਹੋਣ ਦੇ ਇੱਛੁਕ ਸਨ ਅਤੇ ਸਾਡੇ ਪਿੰਡ ਦੀ ਨੂੰਹ ਬਲਬੀਰ ਕੌਰ ਪਤਨੀ ਮੱਖਣ ਸਿੰਘ ਵਾਸੀ ਪਿੰਡ ਮੁੰਡੀ ਛੰਨਾ ਜੋ ਸਾਨੂੰ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਅਸੀਂ ਉਸ ਨਾਲ ਆਪਣੇ ਲੜਕਿਆਂ ਨੂੰ ਭਰਤੀ ਕਰਵਾਉਣ ਲਈ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੇਰਾ ਭਰਾ ਕੁਲਵੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਅਲੀ ਕੇ ਝੁੱਗੀਆਂ ਹਾਲ ਵਾਸੀ ਪਿੰਡ ਸੇਠਾਂ ਵਾਲਾ, ਮੰਦੋੜ ਜ਼ਿਲ੍ਹਾ ਫਿਰੋਜ਼ਪੁਰ ਜੋ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਸਰਕਾਰ ਵਿਚ ਚੰਗੀ ਪਹੁੰਚ ਹੈ ਅਤੇ ਉਹ ਮੇਰੇ ਘਰ ਆਇਆ ਹੋਇਆ ਹੈ ਤਾਂ ਤੁਸੀਂ ਉਸ ਨਾਲ ਗੱਲ ਕਰ ਲਵੋ, ਜਿਸ ’ਤੇ ਉਕਤ ਕੁਲਵੰਤ ਸਿੰਘ ਅਗਸਤ 2021 ਨੂੰ ਸਾਨੂੰ ਮਿਲਿਆ, ਜਿਸ ਨਾਲ ਅਸੀਂ ਆਪਣੇ ਲੜਕਿਆਂ ਵਰਿੰਦਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਰਜਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਨੂੰ ਪੁਲਸ ਵਿਚ ਭਰਤੀ ਕਰਵਾਉਣ ਬਾਰੇ ਗੱਲ ਕੀਤੀ, ਜਿਸ ਨੇ ਕਿਹਾ ਕਿ ਮੈਂ ਤੁਹਾਡੇ ਲੜਕਿਆਂ ਨੂੰ ਪੁਲਸ ਵਿਚ ਭਰਤੀ ਕਰਵਾ ਸਕਦਾ ਹਾਂ, ਜਿਸ ਨੇ ਭਰਤੀ ਕਰਵਾਉਣ ਲਈ 12 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਉਸ ਨਾਲ ਸਾਡੀ ਗੱਲਬਾਤ 10 ਲੱਖ ਰੁਪਏ ’ਚ ਤੈਅ ਹੋ ਗਈ।
ਇਹ ਵੀ ਪੜ੍ਹੋ : ਜਲੰਧਰ ਦੇ ਜਿਮਖਾਨਾ ਕਲੱਬ ’ਚ ਮਨਾਇਆ ਗਿਆ ਨਵੇਂ ਸਾਲ ਦਾ 'ਜਸ਼ਨ', ਵੇਖੋ ਤਸਵੀਰਾਂ
ਉਕਤ ਕੁਲਵੰਤ ਸਿੰਘ ਸਾਡੇ ਪਿੰਡ ਸਤੰਬਰ 2021 ਨੂੰ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਇਕ ਲੱਖ ਰੁਪਇਆ ਦੇ ਦਿਓ ਤੁਹਾਡੇ ਲੜਕਿਆਂ ਦਾ ਕੰਮ ਸ਼ੁਰੂ ਕਰਨਾ ਹੈ, ਜਿਸ ਨੂੰ ਅਸੀਂ ਆਪਣੇ ਪਿੰਡ ਦੀ ਨੂੰਹ ਬਲਬੀਰ ਕੌਰ ਤੇ ਉਸਦੇ ਲਡ਼ਕੇ ਜਸਬੀਰ ਸਿੰਘ ਦੇ ਸਾਹਮਣੇ ਦੋਵਾਂ ਲਡ਼ਕਿਆਂ ਦਾ 50-50 ਹਜ਼ਾਰ ਰੁਪਇਆ ਦੇ ਦਿੱਤਾ ਤੇ ਇਸ ਸਬੰਧੀ ਫਿਰ ਸਾਡੀ ਉਸ ਨਾਲ ਗੱਲਬਾਤ ਹੁੰਦੀ ਰਹੀ। 24 ਸਤੰਬਰ 2021 ਨੂੰ ਕੁਲਵੰਤ ਸਿੰਘ ਨੇ ਫੋਨ ਕਰਕੇ 2 ਲੱਖ ਰੁਪਏ ਦੀ ਫਿਰ ਮੰਗ ਕੀਤੀ, ਜਿਸ ਨੂੰ ਅਸੀਂ ਆਪਣੇ ਲਡ਼ਕੇ ਵਰਿੰਦਰਜੀਤ ਸਿੰਘ ਦੇ ਖਾਤੇ ’ਚੋਂ ਕੁਲਵੰਤ ਸਿੰਘ ਦੇ ਪੰਜਾਬ ਐਂਡ ਸਿੰਧ ਬੈਂਕ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ ਅਤੇ ਇਸੇ ਤਰ੍ਹਾਂ ਹੀ ਕੁਲਵੰਤ ਸਿੰਘ ਨੇ ਵੱਖ-ਵੱਖ ਤਰੀਕਾਂ ’ਤੇ ਸਾਨੂੰ ਸਾਡੇ ਲੜਕਿਆਂ ਨੂੰ ਪੁਲਸ ਵਿਚ ਭਰਤੀ ਕਰਵਾਉਣ ਦਾ ਕਹਿ ਕੇ ਕਰੀਬ 7 ਲੱਖ ਰੁਪਏ ਦੀ ਠੱਗੀ ਮਾਰੀ, ਜਿਸਦੀ ਜਾਂਚ ਐੱਸ. ਐੱਸ. ਪੀ. ਕਪੂਰਥਲਾ ਵੱਲੋਂ ਐੱਸ. ਪੀ. ਹੈੱਡਕੁਆਰਟਰ ਨੂੰ ਸੌਂਪੀ ਗਈ। ਐੱਸ. ਪੀ. ਹੈੱਡਕੁਆਟਰ ਵੱਲੋਂ ਦਰਖਾਸਤਾਂ ਵੱਲੋਂ ਲਾਏ ਗਏ ਦੋਸ਼ ਸਹੀ ਪਾਏ ਜਾਣ ’ਤੇ ਉਕਤ ਮੁਲਜ਼ਮ ਖ਼ਿਲਾਫ਼ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜੀ, ਨਿਵੇਸ਼ ਦੇ ਅਨੁਕੂਲ ਨਹੀਂ ਸੂਬੇ ਦਾ ਮਾਹੌਲ: ਸੋਮ ਪ੍ਰਕਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਟਾਂਡਾ ਵਿਖੇ ਚਾਈਨਾ ਡੋਰ ਦੀ ਲਪੇਟ ’ਚ ਆਇਆ ਪੰਛੀ, ਪ੍ਰਸ਼ਾਸਨ ਨੇ ਇੰਝ ਬਚਾਈ ਜਾਨ
NEXT STORY