ਜਲੰਧਰ - ਹਰੀਕੇ ਪਤਣ ਦੇ ਰਸਤੇ ਨਿਕਲਣ ਵਾਲੀ ਸਰਹਿੰਦ ਅਤੇ ਰਾਜਸਥਾਨ ਫੀਡਰ ਨੂੰ 1952 ਤੋਂ ਬਾਅਦ ਪਹਿਲੀ ਵਾਰ ਡਿੱਗਾ ਕੇ ਮੁੜ ਬਣਾਇਆ ਜਾ ਰਿਹਾ ਹੈ, ਜਿਨ੍ਹਾਂ 'ਤੇ 1500 ਕਰੋੜ ਰੁਪਏ ਤੱਕ ਦਾ ਖਰਚਾ ਹੋ ਰਿਹਾ ਹੈ। ਦੱਸ ਦੇਈਏ ਕਿ 100 ਕਿਲੋਮੀਟਰ ਲੰਮੇ ਇਲਾਕੇ 'ਚ ਇਸ ਰਿਲਾਇੰਗ ਪ੍ਰਾਜੈਕਟ ਦੀ ਡੀ.ਪੀ.ਆਰ ਤਿਆਰ ਕਰਨ ਮਗਰੋਂ 10 ਕਾਨਟ੍ਰੈਕਟਰਾਂ ਦੀ ਭਾਲ ਜਲ ਸਰੋਤ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਇਸ ਯੋਜਨਾ ਦਾ ਮੁੱਖ ਮਕਸਦ ਪਾਣੀ ਦੀ ਬਚਾਅ ਕਰਨਾ ਹੈ। ਬਰਸਾਤ ਦੇ ਦਿਨਾਂ 'ਚ ਜਿੰਨਾ ਜ਼ਿਆਦਾ ਪਾਣੀ ਇਨ੍ਹਾਂ ਨਹਿਰਾਂ 'ਚ ਆਵੇਗਾ, ਉਸ ਦੀ ਵਰਤੋਂ ਪੰਜਾਬ ਅਤੇ ਰਾਜਸਥਾਨ ਕਰ ਸਕਦਾ ਹੈ। ਇਨ੍ਹਾਂ ਨਹਿਰਾਂ ਦਾ ਪਾਣੀ ਮਿੱਟੀ 'ਚ ਰਿਸਨ ਕਾਰਨ ਪੰਜਾਬ 'ਚ ਪੈਦਾ ਹੋ ਰਹੀ ਸੇਮ ਦੀ ਸਮੱਸਿਆ ਦੂਰ ਹੋ ਜਾਵੇਗੀ।
ਇਸ ਦੇ ਲਈ ਸਰਕਾਰ ਵਲੋਂ ਟੈਂਡਰਿੰਗ ਪ੍ਰੋਸੈਸ ਸਟਾਰਟ ਕਰ ਦਿੱਤਾ ਗਿਆ ਹੈ। 23 ਮਈ ਨੂੰ ਲੋਕ ਸਭਾ ਚੋਣਾਂ ਦੇ ਆ ਰਹੇ ਨਤੀਜਿਆਂ ਦੇ ਨਾਲ ਹੀ ਚੋਣ ਜ਼ਾਬਤਾ ਖਤਮ ਹੋ ਜਾਵੇਗਾ, ਜਿਸ ਤੋਂ ਬਾਅਦ ਟੈਂਡਰ ਵੰਡ ਦਿੱਤੇ ਜਾਣਗੇ। ਜਲੰਧਰ ਸ਼ਹਿਰ ਦਾ ਗੰਦਾ ਪਾਣੀ ਪਹਿਲਾਂ ਕਾਲਾ ਸੰਘਿਆ ਡ੍ਰੇਨ ਤੋਂ ਹੋ ਕੇ ਬੇਈਂ ਦੇ ਰਾਸਤੇ ਤੋਂ ਹੋ ਕੇ ਸਤਲੁਜ ਅਤੇ ਫਿਰ ਹਰੀਕੇ ਪਤਣ 'ਚ ਸਤਲੁਜ-ਬਿਆਸ ਦੇ ਮਿਲਣ ਨਾਲ ਬਣੀ ਨਹਿਰ 'ਚ ਡਿੱਗਦਾ ਹੈ। ਇਥੋ ਦੀ ਇਹ ਪਾਣੀ ਰਾਜਸਥਾਨ ਦੀ ਨਹਿਰ 'ਚ ਜਾਂਦਾ ਹੈ, ਜਿਥੋਂ ਦੇ ਲੋਕ ਇਸ ਦੀ ਵਰਤੋਂ ਪੀਣ ਲਈ ਕਰਦੇ ਹਨ। ਨਹਿਰ ਨੂੰ ਡਿਗਾ ਕੇ ਮੁੜ ਬਣਾਉਣ ਦੇ ਨਾਲ-ਨਾਲ ਜਲੰਧਰ ਤੋਂ ਡਿੱਗਣ ਵਾਲਾ ਗੰਦਾ ਪਾਣੀ ਵੀ ਰੋਕਿਆ ਜਾਵੇਗਾ। ਦੱਸ ਦੇਈਏ ਕਿ ਰਾਜਸਥਾਨ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਇਸ ਮਾਮਲੇ ਦੇ ਸਬੰਧ 'ਚ ਕੇਸ ਵੀ ਲਗਾ ਕੇ ਰੱਖਿਆ ਹੋਇਆ ਹੈ।
ਲਿਵਿੰਗ ਰਿਲੇਸ਼ਨ 'ਚ ਰਹਿਣਾ ਔਰਤ ਨੂੰ ਪਿਆ ਮਹਿੰਗਾ, ਹਾਲ ਹੋਇਆ ਅਜਿਹਾ ਕਿ ਪੁੱਜੀ ਹਸਪਤਾਲ
NEXT STORY