ਰੂਪਨਗਰ, (ਕੈਲਾਸ਼)- ਸਿਵਲ ਹਸਪਤਾਲ ਰੂਪਨਗਰ ’ਚ ਸਿਹਤ ਵਿਭਾਗ ਅਧੀਨ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਰੋਸ ਜਤਾਇਆ। ਮੁਲਾਜ਼ਮਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਕਈ ਸਾਲਾਂ ਤੋਂ ਕੰਟਰੈਕਟ ਬੇਸ ’ਤੇ ਸਰਕਾਰੀ ਹਸਪਤਾਲ ’ਚ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਡੀ. ਸੀ. ਰੇਟ ਅਨੁਸਾਰ ਤਨਖਾਹਾਂ ਨਹੀਂ ਮਿਲ ਰਹੀਆਂ ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਪੱਖੋਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਵਿਭਾਗ ਉਨ੍ਹਾਂ ਪ੍ਰਤੀ ਗੰਭੀਰ ਹੋਵੇ। ਇਸ ਮੌਕੇ ਜਥੇਬੰਦੀ ਵਲੋਂ ਅਗਾਮੀ ਪ੍ਰੋਗਰਾਮ ਲਈ ਜ਼ਿਲੇ ਭਰ ’ਚੋਂ ਪਹੁੰਚੇ ਵਰਕਰਾਂ ਨੇ ਜਥੇਬੰਦੀ ਦਾ ਜ਼ਿਲਾ ਸਿਹਤ ਵਿਭਾਗ ਕੱਚਾ ਮੁਲਾਜ਼ਮ ਸੰਘਰਸ਼ ਕਮੇਟੀ ਰੂਪਨਗਰ (ਪੰਜਾਬ) ਵਜੋਂ ਨਾਮਕਰਨ ਵੀ ਕੀਤਾ । ਬਹਾਦਰ ਚੰਦ ਨੂੰ ਜ਼ਿਲਾ ਪ੍ਰਧਾਨ, ਜਨਰਲ ਸਕੱਤਰ ਰਮਨਦੀਪ ਸਿੰਘ, ਬ੍ਰਿਜ ਮੋਹਨ ਖਜ਼ਾਨਚੀ, ਵਾਈਸ ਪ੍ਰਧਾਨ ਸੁਨੀਤਾ ਦੇਵੀ, ਪ੍ਰੈੱਸ ਸਕੱਤਰ ਅਮਨਜੋਤ ਸਿੰਘ ਨੂੰ ਬਣਾਇਆ ਗਿਆ। ਲਖਵੀਰ ਸਿੰਘ, ਬਲਦੇਵ ਸਿੰਘ, ਕਮਲਜੀਤ ਕੌਰ, ਮਲਾਗਰ ਸਿੰਘ, ਹਰਪ੍ਰੀਤ ਕੌਰ, ਸਵਰਨ ਕੌਰ, ਵੀਰ ਦਵਿੰਦਰ ਪਾਲ, ਸੰਜੀਵ ਕੁਮਾਰ, ਰਮਨ ਕੁਮਾਰ, ਸੁਰਿੰਦਰ ਕੁਮਾਰ, ਮਹਿੰਦਰ ਕੁਮਾਰ ਆਦਿ ਹਾਜ਼ਰ ਸਨ।
ਤਿੰਨ ਤਲਾਕ ਬਿੱਲ 'ਤੇ ਚਰਚਾ ਅੱਜ (ਪੜ੍ਹੋ 27 ਦਸੰਬਰ ਦੀਆਂ ਖਾਸ ਖਬਰਾਂ)
NEXT STORY