ਜਲੰਧਰ (ਸ਼ੋਰੀ)-ਪਿਛਲੇ ਦਿਨੀਂ ਸਿਵਲ ਹਸਪਤਾਲ ਦੀ ਬੇਸਮੈਂਟ ’ਚ ਇਕ ਔਰਤ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਵਲ ਹਸਪਤਾਲ ਪ੍ਰਸ਼ਾਸਨ ਗੰਭੀਰ ਹੋ ਗਿਆ ਹੈ। ਗੌਰਤਲਬ ਹੈ ਕਿ ਰਾਤ ਸਮੇਂ ਐਮਰਜੈਂਸੀ ਵਾਰਡ ’ਚ ਲੜਾਈ-ਝਗੜੇ ਦੇ ਮਾਮਲਿਆਂ ’ਚ ਸ਼ਰਾਬ ਦੇ ਨਸ਼ੇ ’ਚ ਜ਼ਖ਼ਮੀ ਧਿਰ ਦੇ ਲੋਕ ਹਸਪਤਾਲ ’ਚ ਆਪਣੀ ਦੂਜੀ ਧਿਰ 'ਤੇ ਹਮਲਾ ਕਰ ਦਿੰਦੇ ਹਨ ਅਤੇ ਆਸਾਨੀ ਨਾਲ ਹਸਪਤਾਲ ਦੇ ਲੁਕਵੇਂ ਰਸਤਿਆਂ ਰਾਹੀਂ ਭੱਜ ਜਾਂਦੇ ਹਨ ਪਰ ਹੁਣ ਅਜਿਹਾ ਕਰਨਾ ਆਸਾਨ ਨਹੀਂ ਹੋਵੇਗਾ, ਕਿਉਂਕਿ ਹਸਪਤਾਲ ਪ੍ਰਸ਼ਾਸਨ ਦੀ ਨਵੀਂ ਰਣਨੀਤੀ ਨੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਹਸਪਤਾਲ ਦੀ ਬੇਸਮੈਂਟ ਨੂੰ ਜਾਣ ਵਾਲੇ ਰਸਤੇ ’ਤੇ ਲੋਹੇ ਦੀਆਂ ਜ਼ੰਜੀਰਾਂ ਹੋਣ ਕਾਰਨ ਲੋਕ ਬੇਸਮੈਂਟ ’ਚ ਜਾ ਕੇ ਚੋਰੀਆਂ ਕਰਨ ਦੇ ਨਾਲ-ਨਾਲ ਗਲਤ ਕੰਮ ਵੀ ਕਰਦੇ ਸਨ ਪਰ ਹੁਣ ਬੇਸਮੈਂਟ ਨੂੰ ਜਾਣ ਵਾਲੇ ਸਾਰੇ ਰਸਤੇ ’ਤੇ ਲੋਹੇ ਦੇ ਭਾਰੀ ਗੇਟ ਫਿੱਟ ਕੀਤੇ ਜਾ ਰਹੇ ਹਨ। ਉਕਤ ਗੇਟ ਨੂੰ ਤਾਲਾ ਲੱਗਾ ਹੋਵੇਗਾ ਤੇ ਚਾਬੀ ਸੁਰੱਖਿਆ ਅਮਲੇ ਕੋਲ ਹੋਵੇਗੀ। ਇਸ ਤੋਂ ਇਲਾਵਾ ਐਮਰਜੈਂਸੀ ਵਾਰਡ ਤੋਂ ਓ. ਪੀ. ਡੀ.-2 ਵੱਲ ਜਾਣ ਵਾਲਾ ਰਸਤਾ, ਜੋ ਜੱਚਾ-ਬੱਚਾ ਹਸਪਤਾਲ ਨੂੰ ਜਾਂਦਾ ਹੈ, ਕਈ ਐਮਰਜੈਂਸੀ ’ਚ ਜ਼ਖ਼ਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਲੈ ਕੇ ਹਮਲਾਵਰ ਇਸ ਰਸਤੇ ਰਾਹੀਂ ਫਰਾਰ ਹੋ ਜਾਂਦੇ ਸਨ ਪਰ ਇਸ ਰਸਤੇ ਨੂੰ ਵੀ ਹਸਪਤਾਲ ਪ੍ਰਸ਼ਾਸਨ ਵੱਲੋਂ ਲੋਹੇ ਦਾ ਵੱਡਾ ਗੇਟ ਲਾ ਕੇ ਤਾਲਾ ਲਗਾ ਦਿੱਤਾ ਗਿਆ ਹੈ। ਰਾਤ ਸਮੇਂ ਇਹ ਗੇਟ ਬੰਦ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ ਪੈਰ ਪਸਾਰਣ ਲੱਗੀ ਇਹ ਬੀਮਾਰੀ, ਪਾਜ਼ੇਟਿਵ ਆਉਣ ਲੱਗੇ ਲੋਕ, ਇੰਝ ਕਰੋ ਬਚਾਅ
ਹੁਣ ਐਮਰਜੈਂਸੀ ਵਾਰਡ ’ਚ ਬਿਨਾਂ ਕਾਰਨ ਦਾਖ਼ਲ ਹੋਣ ਦੀ ਮਨਾਹੀ, 24 ਘੰਟੇ ਰਹੇਗਾ ਬੰਦ ਗੇਟ ’ਤੇ ਪਹਿਰਾ
ਸਿਵਲ ਹਸਪਤਾਲ ਦਾ ਸਭ ਤੋਂ ਸੰਵੇਦਨਸ਼ੀਲ ਐਮਰਜੈਂਸੀ ਵਾਰਡ, ਜਿੱਥੇ ਖਾਸ ਕਰ ਕੇ ਰਾਤ ਸਮੇਂ ਬਹੁਤ ਸਾਰੇ ਲੋਕ ਵਿਵਾਦ ਤੇ ਹੰਗਾਮਾ ਕਰ ਚੁੱਕੇ ਹਨ। ਐਮਰਜੈਂਸੀ ਵਾਰਡ ’ਚ ਗੰਭੀਰ ਮਰੀਜ਼ਾਂ ਦੀ ਮੌਜੂਦਗੀ ਕਾਰਨ ਹਸਪਤਾਲ ਪ੍ਰਸ਼ਾਸਨ ਨੇ ਹੁਣ ਨਵਾਂ ਫ਼ੈਸਲਾ ਲਿਆ ਹੈ। ਇਸ ਤਹਿਤ ਐਮਰਜੈਂਸੀ ਵਾਰਡ ਦੇ ਬਾਹਰ ਲੱਗੇ ਲੋਹੇ ਦੇ ਗੇਟ ਨੂੰ ਬੰਦ ਕਰਨ ਦੇ ਨਾਲ-ਨਾਲ ਉਥੇ ਸੁਰੱਖਿਆ ਮੁਲਾਜ਼ਮਾਂ ਦੀ ਡਿਊਟੀ ਲਾ ਦਿੱਤੀ ਗਈ ਹੈ, ਜੋ ਕਿ ਮਰੀਜ਼ਾਂ ਦੇ ਆਉਣ ਸਮੇਂ ਗੇਟ ਖੋਲ੍ਹਣ ਇੰਨਾ ਹੀ ਨਹੀਂ ਮਰੀਜ਼ਾਂ ਨਾਲ ਸਿਰਫ਼ 1 ਜਾਂ 2 ਅਟੈਂਡੈਂਟ ਹੀ ਵਾਰਡ ’ਚ ਆ ਸਕਦੇ ਹਨ। ਬਾਕੀ ਸਾਥੀਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਐਮਰਜੈਂਸੀ ਵਾਰਡ ਦੀ ਇੰਚਾਰਜ ਡਾ. ਹਰਵੀਨ ਕੌਰ ਨੇ ਦੱਸਿਆ ਕਿ ਇਹ ਫੈਸਲਾ ਲੋਕਾਂ ਦੇ ਹਿੱਤ ’ਚ ਲਿਆ ਗਿਆ ਹੈ, ਕਿਉਂਕਿ ਕਈ ਵਾਰ ਮਰੀਜ਼ਾਂ ਦੇ ਦਰਜਨਾਂ ਸਾਥੀ ਐਮਰਜੈਂਸੀ ਵਾਰਡ ’ਚ ਸ਼ੋਰ-ਸ਼ਰਾਬ ਤੇ ਹੰਗਾਮਾ ਕਰਦੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਨਿਆਇਕ ਹਿਰਾਸਤ 'ਚ ਵਾਧਾ
ਇਸ ਕਾਰਨ ਨਾ ਸਿਰਫ਼ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਸਗੋਂ ਡਿਊਟੀ ’ਤੇ ਤਾਇਨਾਤ ਡਾਕਟਰਾਂ ਅਤੇ ਸਟਾਫ਼ ਨੂੰ ਵੀ ਕੰਮ ਕਰਨ ’ਚ ਦਿੱਕਤ ਆਉਂਦੀ ਹੈ। ਹੁਣ ਪੈਸਕੋ ’ਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੀ ਡਿਊਟੀ 24 ਘੰਟੇ ਗੇਟ ਨੇੜੇ ਖੜ੍ਹੇ ਰਹਿਣ ਲਈ ਲਾਈ ਗਈ ਹੈ | ਡਾ. ਹਰਵੀਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਹਸਪਤਾਲ ਸਿਰਫ਼ ਲੋਕਾਂ ਲਈ ਹੈ ਤੇ ਤੁਸੀਂ ਵੀ ਇਸ ਨੂੰ ਆਪਣਾ ਫਰਜ਼ ਸਮਝਦੇ ਹੋਏ ਸਾਡਾ ਸਾਥ ਦਿਓ।
ਇਹ ਵੀ ਪੜ੍ਹੋ- ਹੋ ਜਾਓ ਸਾਵਧਾਨ ! ਕੀਤੇ ਤੁਹਾਡੇ ਨਾਲ ਨਾ ਹੋ ਜਾਵੇ ਮਾੜੀ, ਚਾਵਾਂ ਨਾਲ ਲਿਆਂਦੀ ਕਾਲੀ THAR ਮਿੰਟਾਂ 'ਚ ਹੋਈ ਸੁਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਹੋ ਜਾਓ ਸਾਵਧਾਨ ! ਕੀਤੇ ਤੁਹਾਡੇ ਨਾਲ ਨਾ ਹੋ ਜਾਵੇ ਮਾੜੀ, ਚਾਵਾਂ ਨਾਲ ਲਿਆਂਦੀ ਕਾਲੀ THAR ਮਿੰਟਾਂ 'ਚ ਹੋਈ ਸੁਆਹ
NEXT STORY