ਜਲੰਧਰ (ਮਹੇਸ਼)— ਥਾਣਾ ਨੰ. 6 ਅਧੀਨ ਪੈਂਦੇ ਖੇਤਰ ਜੀ. ਟੀ. ਬੀ. ਨਗਰ ਦੇ ਇਕ ਘਰ ਤੋਂ ਚੋਰ ਕਰੀਬ 35 ਤੋਲੇ ਸੋਨੇ ਦੇ ਗਹਿਣੇ ਤੇ 25 ਹਜ਼ਾਰ ਰੁਪਏ 'ਤੇ ਹੱਥ ਸਾਫ ਕਰ ਗਏ। ਵਡਾਲਾ ਚੌਕ ਵਿਚ ਆਈਲੈਟਸ ਕੋਚਿੰਗ ਸੈਂਟਰ ਚਲਾਉਣ ਵਾਲੇ ਸਿਮਰਜੀਤ ਸਿੰਘ ਪੁੱਤਰ ਜਨਕ ਰਾਜ ਦੇ ਘਰ ਵਿਚ ਹੋਈ ਉਕਤ ਚੋਰੀ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 6 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਸਿਮਰਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਜੀ. ਟੀ. ਬੀ. ਨਗਰ 'ਚ ਆਪਣੀ ਮਾਂ ਨਾਲ ਰਹਿੰਦਾ ਹੈ ਅਤੇ ਰੋਜ਼ ਦੀ ਤਰ੍ਹਾਂ ਸ਼ਨੀਵਾਰ ਨੂੰ ਸਵੇਰੇ ਆਪਣੇ ਕੋਚਿੰਗ ਸੈਂਟਰ 'ਤੇ ਵਡਾਲਾ ਚੌਕ ਗਿਆ ਸੀ। ਸ਼ਾਮ ਕਰੀਬ 5 ਵਜੇ ਵਾਪਸ ਪਹੁੰਚਿਆ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਹਨ ਅਤੇ ਸਾਮਾਨ ਖਿਲਰਿਆ ਪਿਆ ਸੀ ਜਿਸ ਨੂੰ ਦੇਖਣ 'ਤੇ ਪਤਾ ਲੱਗਦਾ ਹੈ ਕਿ ਚੋਰ ਉਕਤ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਹਨ। ਪੁਲਸ ਨੇ ਸਿਮਰਜੀਤ ਸਿੰਘ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਹੈ। ਖੇਤਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਪੁਲਸ ਦਾ ਦਾਅਵਾ ਹੈ ਕਿ ਵਾਰਦਾਤ ਨੂੰ ਜਲਦੀ ਹੀ ਟਰੇਸ ਕਰ ਲਿਆ ਜਾਵੇਗਾ।
ਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ, ਕਾਬੂ
NEXT STORY