ਟਾਂਡਾ ਉੜਮੁੜ (ਵਰਿੰਦਰ ਪੰਡਿਤ)-24 ਦਸੰਬਰ 2019 ਨੂੰ ਉੜਮੁੜ ਬਾਜ਼ਾਰ ਦੇ ਮਸ਼ਹੂਰ ਮਨੀ ਚੇਂਜਰ ਨਾਲ ਹੇਰਾਫੇਰੀ ਕਰਕੇ 83 ਲੱਖ 50 ਹਜ਼ਾਰ ਲੈ ਕੇ ਫਰਾਰ ਹੋਇਆ ਕਰਿੰਦਾ 5 ਵਰ੍ਹਿਆਂ ਬਾਅਦ ਪੁਲਸ ਅੜਿੱਕੇ ਆ ਗਿਆ ਹੈ | ਜਿਸ ਨੂੰ ਪੁਲਸ ਨੇ ਐੱਲ. ਓ. ਸੀ. ਜਾਰੀ ਹੋਏ ਹੋਣ ’ਤੇ ਵਿਦੇਸ਼ ਤੋਂ ਵਾਪਸ ਆਉਂਦੇ ਸਮੇਂ ਗ੍ਰਿਫ਼ਤਾਰ ਕੀਤਾ ਹੈ। ਕਾਬੂ ਆਏ ਮੁਲਜ਼ਮ ਦੀ ਪਛਾਣ ਪਰਮਿੰਦਰ ਸਿੰਘ ਗੁੱਲੀ ਪੁੱਤਰ ਮਨਜੀਤ ਸਿੰਘ ਵਾਸੀ ਅਹੀਆਪੁਰ ਦੇ ਰੂਪ ਵਿਚ ਹੋਈ ਹੈ। ਥਾਣਾ ਮੁਖੀ ਗੁਰਿੰਦਰ ਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਮੁਲਜ਼ਮ ਖ਼ਿਲਾਫ਼ ਮਨੀ ਚੇਂਜਰ ਸੁਭਾਸ਼ ਚਾਵਲਾ ਪੁੱਤਰ ਇੰਦਰਜੀਤ ਵਾਸੀ ਅਹੀਆਪੁਰ ਦੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ।
ਜਿਸ ਵਿਚ ਚਾਵਲਾ ਨੇ ਦੋਸ਼ ਲਾਇਆ ਸੀ ਕਿ ਉਸ ਦੇ ਡਰਾਈਵਰ ਉਕਤ ਮੁਲਜ਼ਮ ਪਰਮਿੰਦਰ ਨੂੰ ਉਸ ਨੇ ਲੁਧਿਆਣਾ ਭੇਜਿਆ ਸੀ। ਜਦੋਂ ਉਹ ਪੈਸੇ ਲੈਕੇ ਵਾਪਸ ਆ ਰਿਹਾ ਸੀ ਤਾਂ ਉਸ ਨੇ ਦੂਜੇ ਕਰਮਚਾਰੀ ਅਸ਼ੀਸ਼ ਨੂੰ ਗੋਰਾਇਆ ਦੇ ਰਿਸੋਰਟ ਵਿਖੇ ਰੋਟੀ ਖਾਣ ਸਮੇਂ ਛੱਡ ਦਿੱਤਾ ਸੀ ਅਤੇ ਖ਼ੁਦ ਰਕਮ ਲੈ ਕੇ ਫਰਾਰ ਹੋ ਗਿਆ ਅਤੇ ਬਾਅਦ ਵਿਚ ਘਰ ਆ ਕੇ ਉਸ ਨੂੰ ਕਿਸੇ ਵੱਲੋਂ ਕਿਡਨੈਪ ਕਰਨ ਦੀ ਝੂਠੀ ਕਹਾਣੀ ਘੜਨ ਲੱਗਾ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਨਾਲ ਵਾਪਰੀ ਇਕ ਹੋਰ ਘਟਨਾ, ਗੁੱਸੇ 'ਚ ਆਏ ਸਹਿਜ ਅਰੋੜਾ ਨੇ ਲਾਈਵ ਹੋ ਕੇ ਦੱਸੀ ਸਾਰੀ ਗੱਲ
ਜਿਸ ਤੋਂ ਬਾਅਦ ਪੁਲਸ ਨੇ ਰਕਮ ਦੀ ਹੇਰਾਫੇਰੀ ਕਰਨ ਦਾ ਮਾਮਲਾ ਦਰਜ ਕੀਤਾ ਸੀ ਅਤੇ ਮੁਲਜ਼ਮ ਉਸ ਸਮੇ ਤੋਂ ਹੀ ਵਿਦੇਸ਼ ਵਿਚ ਕਿਸੇ ਦੇਸ਼ ਵਿਚ ਮੌਜੂਦ ਸੀ। ਥਾਣਾ ਮੁਖੀ ਨੇ ਦੱਸਿਆ ਕਿ ਹੁਣ ਇਸ ਮੁਲਜ਼ਮ ਨੂੰ ਦਿੱਲੀ ਹਵਾਈ ਅੱਡੇ ਤੋਂ ਲਿਆਂਦਾ ਗਿਆ ਹੈ ਅਤੇ ਇਸ ਨੂੰ ਅੱਜ ਥਾਣੇਦਾਰ ਨਰਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕਰਨਗੇ ਅਤੇ ਰਿਮਾਂਡ ਮਿਲਣ ’ਤੇ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਗੁਰਦੁਆਰਾ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ, ਨੇਪਾਲੀ ਨੇ ਕੀਤੀ ਨਿਸ਼ਾਨ ਸਾਹਿਬ ਨਾਲ ਛੇੜਛਾੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੁੱਲ੍ਹੜ ਪਿੱਜ਼ਾ ਕੱਪਲ ਨਾਲ ਵਾਪਰੀ ਇਕ ਹੋਰ ਘਟਨਾ, ਗੁੱਸੇ 'ਚ ਆਏ ਸਹਿਜ ਅਰੋੜਾ ਨੇ ਲਾਈਵ ਹੋ ਕੇ ਦੱਸੀ ਸਾਰੀ ਗੱਲ
NEXT STORY