ਜਲੰਧਰ (ਜ. ਬ.)— ਸਿਹਰਾ ਮਰਡਰ ਕੇਸ ਵਿਚ ਮੁਲਜ਼ਮ ਚਿੱਦੀ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ। ਕੇਸ ਦੀ ਸੁਪਰਵਿਜ਼ਨ ਕਰ ਰਹੇ ਏ. ਸੀ. ਪੀ. ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਭਿੰਦਾ ਤੇ ਮਾਨਕ ਸ਼ਰਮਾ ਦੀ ਭਾਲ ਵਿਚ ਪੁਲਸ ਛਾਪੇਮਾਰੀ ਕਰ ਰਹੀ ਹੈ। ਕੇਸ ਵਿਚ ਨਾਮਜ਼ਦ ਨੋਨੀ ਸ਼ਰਮਾ ਅਤੇ ਡਿਪਟੀ ਨੂੰ ਅਜੇ ਵੀ ਪੁਲਸ ਨੇ ਜਾਂਚ ਵਿਚ ਸ਼ਾਮਲ ਕੀਤਾ ਹੋਇਆ ਹੈ।
ਦਾਣਾ ਮੰਡੀ ਦੀ ਦੁਕਾਨ 'ਤੇ ਡਿੱਗੇਗੀ ਪੁਲਸ ਦੀ ਗਾਜ : ਦਾਣਾ ਮੰਡੀ ਦੀ ਦੁਕਾਨ ਜਿਥੇ ਸਿਹਰਾ ਬ੍ਰਦਰਜ਼ 'ਤੇ ਹਮਲੇ ਦੀ ਪਲਾਨਿੰਗ ਕੀਤੀ ਗਈ ਸੀ, ਉਕਤ ਦੁਕਾਨ 'ਤੇ ਵੀ ਪੁਲਸ ਦੀ ਗਾਜ ਡਿੱਗਣ ਵਾਲੀ ਹੈ।
ਹਮਲੇ ਵਿਚ ਵਰਤੋਂ ਕੀਤੇ ਗਏ ਹਥਿਆਰ ਉਕਤ ਸਥਾਨ ਤੋਂ ਲਏ ਗਏ ਸਨ ਅਤੇ ਚਿੱਦੀ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੇ ਦਾਣਾ ਮੰਡੀ ਦੀ ਇਸ ਦੁਕਾਨ ਤੋਂ ਇਕ ਪਿਸਟਲ ਦੀ ਰਿਕਵਰੀ ਵੀ ਕਰਵਾਈ ਸੀ।
ਪ੍ਰਿਯੰਕਾ ਗਾਂਧੀ ਦੇ ਫਾਲੋਅਰਜ਼ ਦੀ ਗਿਣਤੀ ਟਵਿਟਰ ’ਤੇ 2.08 ਲੱਖ ਤੋਂ ਟੱਪੀ
NEXT STORY