ਜਲੰਧਰ (ਵਿਸ਼ੇਸ਼)–ਸ਼ਹਿਰ ਵਿਚ ਛੁਟਭਈਆ ਨੇਤਾਵਾਂ ਦੀ ਉਂਝ ਤਾਂ ਕਮੀ ਨਹੀਂ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੁਝ ਛੁਟਭਈਆ ਨੇਤਾ ਖੁੰਬਾਂ ਵਾਂਗ ਨਿਕਲ ਰਹੇ ਹਨ। ਹਾਲ ਹੀ ਵਿਚ ਸਪਾ ਸੈਂਟਰ ਦੇ ਮਾਲਕ ਛੁਟਭਈਆ ਨੇਤਾ ਦੇ ਬੁਰੇ ਫਸਣ ਦੀਆਂ ਖ਼ਬਰਾਂ ਮੀਡੀਆ ਵਿਚ ਖੂਬ ਪ੍ਰਕਾਸ਼ਿਤ ਹੋਈਆਂ। ਉਸ ਤੋਂ ਬਾਅਦ ਹੁਣ ਇਕ ਹੋਰ ਛੁਟਭਈਆ ਨੇਤਾ ਇਨ੍ਹੀਂ ਦਿਨੀਂ ਚਰਚਾ ਵਿਚ ਆ ਗਿਆ ਹੈ। ਇਹ ਨੇਤਾ ਛੁਟਭਈਆ ਹੈ ਹੀ, ਨਾਲ ਹੀ ਗੋਲਕ ’ਤੇ ਹੱਥ ਸਾਫ਼ ਕਰਨ ਵਿਚ ਵੀ ਮਾਹਿਰ ਹੈ, ਜਿਸ ਨੂੰ ਲੈ ਕੇ ਅੱਜਕਲ੍ਹ ਅਰਬਨ ਅਸਟੇਟ, ਮਾਡਲ ਟਾਊਨ ਦੇ ਆਸ-ਪਾਸ ਦੇ ਇਲਾਕਿਆਂ ਵਿਚ ਖ਼ੂਬ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ:ਦੋ ਪੀੜ੍ਹੀਆਂ ਮਗਰੋਂ ਪਰਮਾਤਮਾ ਨੇ ਬਖਸ਼ੀ ਧੀ ਦੀ ਦਾਤ, ਪਰਿਵਾਰ ਨੇ ਢੋਲ ਵਜਾ ਤੇ ਭੰਗੜੇ ਪਾ ਕੇ ਕੀਤਾ ਸੁਆਗਤ
ਜਾਣਕਾਰਾਂ ਅਨੁਸਾਰ ਕੁਝ ਸਮਾਂ ਪਹਿਲਾਂ ਇਕ ਧਾਰਮਿਕ ਸਥਾਨ ਤੋਂ ਇਸ ਨੇਤਾ ਨੂੰ ਬਾਹਰ ਕੀਤਾ ਗਿਆ ਸੀ, ਕਿਉਂਕਿ ਇਹ ਨੇਤਾ ਕਥਿਤ ਤੌਰ ’ਤੇ ਗੋਲਕ ਵਿਚੋਂ ਪੈਸੇ ਕੱਢਦਾ ਫੜਿਆ ਗਿਆ ਸੀ। ਉਸ ਤੋਂ ਬਾਅਦ ਇਸ ਨੇਤਾ ਦੀ ਧਾਰਮਿਕ ਸਥਾਨ ’ਤੇ ਐਂਟਰੀ ਬੈਨ ਹੋ ਗਈ ਅਤੇ ਇਸ ਨੇ ਆਪਣਾ ਰੁਖ਼ ਬਦਲ ਲਿਆ ਅਤੇ ਆਪਣੇ ਇਕ ਪੁਰਾਣੇ ਦੋਸਤ ਦੀ ਸ਼ਰਨ ਵਿਚ ਪਹੁੰਚ ਗਿਆ। ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਹਨ ਕਿ ਇਸ ਨੇ ਆਪਣੇ ਦੋਸਤ ਕੋਲ ਵੀ ਆਪਣਾ ਟੈਗ ਨਹੀਂ ਛੱਡਿਆ ਅਤੇ ਉਸ ਦੇ ਗੱਲੇ ਵਿਚੋਂ ਪੈਸੇ ਕੱਢਦਾ ਰਿਹਾ। ਬੇਸ਼ੱਕ ਇਹ ਅੱਜਕਲ੍ਹ ਵੀ ਉਸੇ ਦੋਸਤ ਕੋਲ ਅਕਸਰ ਵੇਖਿਆ ਜਾਂਦਾ ਹੈ। ਇਸ ਨੇਤਾ ਉੱਪਰ ਪਿਛਲੇ ਦਿਨੀਂ ਇਕ ਮਾਮਲਾ ਵੀ ਦਰਜ ਹੋਇਆ ਸੀ, ਜਿਸ ਦੇ ਚੱਕਰ ਵਿਚ ਇਹ ਜੇਲ ਵਿਚ ਵੀ ਰਹਿ ਕੇ ਆਇਆ ਹੈ।
ਇਸ ਨੇਤਾ ਨੂੰ ਅਕਸਰ ਗੜ੍ਹਾ ਰੋਡ ’ਤੇ ਸਥਿਤ ਇਕ ਜਿਮ ਦੇ ਬਾਹਰ ਵੇਖਿਆ ਜਾਂਦਾ ਹੈ, ਜਿੱਥੇ ਇਹ ਆਪਣੇ ਇਕ ਹੋਰ ਸਾਥੀ ਨਾਲ ਅਕਸਰ ਆਉਂਦਾ-ਜਾਂਦਾ ਹੈ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਇਹ ਛੁਟਭਈਆ ਨੇਤਾ ਕੁਝ ਗੰਦੇ ਧੰਦੇ ਵਿਚ ਸ਼ਾਮਲ ਲੋਕਾਂ ਤੋਂ ਹਫ਼ਤਾ ਵੀ ਵਸੂਲਦਾ ਹੈ, ਜਿਸ ਬਾਰੇ ‘ਪੰਜਾਬ ਕੇਸਰੀ’ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਦਾ ਖ਼ੁਲਾਸਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਤਹਿਸੀਲਾਂ 'ਚ ਹੁੰਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ, ਪੰਜਾਬ ਸਰਕਾਰ ਵੱਲੋਂ ਰਜਿਸਟਰੀ ਨੂੰ ਲੈ ਕੇ ਨਵੇਂ ਹੁਕਮ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਲੰਘੇ ਸਾਲ ਕੁਦਰਤੀ ਆਫ਼ਤਾਂ ਦੀ ਮਾਰ ਨੇ ਝੰਬੇ ਪੰਜਾਬ ਤੇ ਹਿਮਾਚਲ, ਹਜ਼ਾਰਾਂ ਮੌਤਾਂ, ਅਰਬਾਂ ਦਾ ਨੁਕਸਾਨ
NEXT STORY