ਜਲੰਧਰ (ਪੁਨੀਤ)–ਸਾਰੇ ਕੌਂਸਲਰਾਂ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ, ਜਿਸ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਸਮਾਂ ਰਹਿੰਦੇ ਹੱਲ ਨਹੀਂ ਹੋ ਪਾ ਰਹੀਆਂ। ਇਸ ਦੇ ਹੱਲ ਲਈ ਨਿਗਮ ਕਮਿਸ਼ਨਰ ਵੱਲੋਂ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਾਲ-ਨਾਲ ਹਰੇਕ ਇਲਾਕੇ ਵਿਚ ਸਹਿਯੋਗੀ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਨਿਗਮ ਵੱਲੋਂ ਜਨਤਾ ਨਾਲ ਸੰਪਰਕ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਹ ਕਾਰਵਾਈ ਚੋਣਾਂ ਤੋਂ ਪ੍ਰੇਰਿਤ ਸਰਗਰਮੀਆਂ ਦਾ ਹਿੱਸਾ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਨਿਗਮ ਵੱਲੋਂ ਇੰਨੀ ਵੱਡੀ ਕਾਰਵਾਈ ਕਦੀ ਨਹੀਂ ਕੀਤੀ ਗਈ। ਨਿਗਮ ਚੋਣਾਂ ਕਾਰਨ ਅਚਾਨਕ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਪ੍ਰਤੀ ਅਧਿਕਾਰੀ ਚੌਕਸ ਨਜ਼ਰ ਆਉਣ ਲੱਗੇ ਹਨ। ਇਸ ਦਾ ਲਾਭ ਆਮ ਜਨਤਾ ਨੂੰ ਹੋਵੇਗਾ ਤੇ ਲੋਕਾਂ ਦੀਆਂ ਸਮੱਸਿਆਵਾਂ ਸਮੇਂ ’ਤੇ ਹੱਲ ਹੋ ਸਕਣਗੀਆਂ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਅਧਿਕਾਰੀਆਂ ਦੀ ਫ਼ੌਜ ਨਾਲ ‘ਫੀਲਡ ’ਚ ਉਤਰੇ’ ਨਿਗਮ ਕਮਿਸ਼ਨਰ, ਦਿੱਤੀਆਂ ਸਖ਼ਤ ਹਦਾਇਤਾਂ
ਇਸੇ ਕ੍ਰਮ ਵਿਚ ਜਲੰਧਰ ਦੇ 85 ਵਾਰਡਾਂ ਵਿਚ ਫਲੈਕਸ ਬੋਰਡ ਲਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸਦੇ ਤਹਿਤ ਸਬੰਧਤ ਇਲਾਕੇ ਦੇ ਨੋਡਲ ਅਫ਼ਸਰ ਅਤੇ ਦੂਜੇ ਅਧਿਕਾਰੀਆਂ ਦੀ ਸੂਚੀ ਡਿਸਪਲੇਅ ਕਰਵਾਈ ਜਾ ਰਹੀ ਹੈ ਤਾਂ ਕਿ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਸ਼ਿਕਾਇਤ ਕਰ ਸਕਣ। ਇਸਦੇ ਤਹਿਤ ਗੰਦੇ ਪਾਣੀ ਤੇ ਸੀਵਰੇਜ ਦੀ ਸਮੱਸਿਆ, ਸੜਕਾਂ ਅਤੇ ਪਾਰਕ ਦੀ ਰਿਪੇਅਰ, ਸਟਰੀਟ ਲਾਈਟਾਂ ਸਬੰਧੀ ਸ਼ਿਕਾਇਤ, ਸਫਾਈ ਸਬੰਧੀ ਸ਼ਿਕਾਇਤ ਸਮੇਤ ਕੁੱਲ 5 ਕਾਲਮ ਬਣਾਏ ਗਏ ਹਨ, ਜਿਨ੍ਹਾਂ ਵਿਚ ਸਬੰਧਤ ਅਧਿਕਾਰੀ ਦਾ ਨਾਂ ਅਤੇ ਉਸਦਾ ਮੋਬਾਇਲ ਨੰਬਰ ਡਿਸਪਲੇਅ ਕੀਤਾ ਗਿਆ ਹੈ। ਇਲਾਕਾ ਨਿਵਾਸੀ ਆਪਣੀ ਸ਼ਿਕਾਇਤ ਸਬੰਧਤ ਅਧਿਕਾਰੀ ਕੋਲ ਦਰਜ ਕਰਵਾਉਣਗੇ। ਹਰੇਕ ਅਧਿਕਾਰੀ ਆਪਣੇ ਜ਼ੋਨਲ ਕਮਿਸ਼ਨਰ ਨੂੰ ਰੁਟੀਨ ਵਿਚ ਰਿਪੋਰਟ ਦਿਆ ਕਰੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਵਾਇਆ ਜਾਵੇਗਾ।
ਸਰਕਾਰੀ ਵਿਭਾਗਾਂ ਤੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਵਿਚ ਆਈ ਤੇਜ਼ੀ
ਪ੍ਰਾਪਰਟੀ ਟੈਕਸ ਵਿਭਾਗ ਵੱਲੋਂ ਵਨ ਟਾਈਮ ਸੈਟਲਮੈਂਟ (ਓ. ਟੀ. ਐੱਸ.) ਸਕੀਮ ਸ਼ੁਰੂ ਕੀਤੀ ਗਈ ਹੈ। ਇਸਦੇ ਤਹਿਤ 31 ਦਸੰਬਰ ਤਕ ਵਿਆਜ ਅਤੇ ਜੁਰਮਾਨਾ ਮੁਆਫ਼ ਕਰਕੇ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਸਰਕਾਰੀ ਵਿਭਾਗਾਂ ਤੋਂ ਵਸੂਲੀ ਕਰਨ ਸਬੰਧੀ ਨਿਗਮ ਅਧਿਕਾਰੀ ਗੰਭੀਰ ਨਜ਼ਰ ਆ ਰਹੇ ਹਨ, ਜਿਸ ਕਾਰਨ ਵੱਖ-ਵੱਖ ਟੀਮਾਂ ਆਪਣੇ ਕਾਰਜ ਖੇਤਰ ਵਿਚ ਪੈਂਦੇ ਸਰਕਾਰੀ ਵਿਭਾਗਾਂ ਨਾਲ ਸੰਪਰਕ ਕਰ ਰਹੀਆਂ ਹਨ। ਇਸੇ ਕ੍ਰਮ ਵਿਚ ਸੁਪਰਿੰਟੈਂਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ ਸਮੇਤ ਵਿਭਾਗੀ ਇੰਸਪੈਕਟਰ ਅੱਜ ਪੰਜਾਬ ਰੋਡਵੇਜ਼ ਪਾਵਰਕਾਮ ਤੇ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲੇ ਤੇ ਉਨ੍ਹਾਂ ਨੂੰ ਓ. ਟੀ. ਐੱਸ. ਸਕੀਮ ਬਾਰੇ ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਜਲਦ ਰਿਕਵਰੀ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਧੜ ਨਾਲੋਂ ਵੱਖ ਹੋਇਆ MBBS ਵਿਦਿਆਰਥੀ ਦਾ ਸਿਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਤੇਜ਼ ਰਫ਼ਤਾਰ ਕਾਰ ਨੌਜਵਾਨ ਨੂੰ ਲੈ ਗਈ ਘੜੀਸਦੀ, ਸ਼ਰਾਬ ਦੇ ਨਸ਼ੇ 'ਚ ਧੁੱਤ ਸੀ ਡਰਾਈਵਰ
NEXT STORY