ਨੂਰਪੁਰਬੇਦੀ (ਭੰਡਾਰੀ)-ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਂਕੀ ਕਲਵਾਂ ਦੀ ਪੁਲਸ ਨੇ ਮਾਈਨਿੰਗ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਨਾਜਾਇਜ਼ ਮਾਈਨਿੰਗ ’ਚ ਜੁਟੀ ਇਕ ਪੋਕਲੇਨ ਮਸ਼ੀਨ ਨੂੰ ਕਾਬੂ ਕੀਤਾ ਅਤੇ ਸਟੋਨ ਕਰੈਸ਼ਰ ਤੋਂ ਭਾਰੀ ਮਾਤਰਾ ’ਚ ਕੱਚਾ ਗਿੱਲਾ ਮਾਲ ਬਰਾਮਦ ਹੋਣ ’ਤੇ ਕਰੈਸ਼ਰ ਅਤੇ ਮਸ਼ੀਨ ਦੇ ਮਾਲਕਾਂ ਤੋਂ ਇਲਾਵਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਚੌਂਕੀ ਇੰਚਾਰਜ ਕਲਵਾਂ ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਮਾਈਨਿੰਗ ਅਧਿਕਾਰੀਆਂ ਦੀ ਚੈਕਿੰਗ ਟੀਮ ’ਚ ਸ਼ਾਮਲ ਪ੍ਰਦੀਪ ਕੁਮਾਰ ਉੱਪ ਮੰਡਲ ਅਫ਼ਸਰ ਨੂਰਪੁਰਬੇਦੀ, ਦੀਪਕ ਕੁਮਾਰ ਜੇ. ਈ. ਨੂਰਪੁਰਬੇਦੀ, ਆਕਾਸ਼ ਅਗਰਵਾਲ ਉੱਪ ਮੰਡਲ ਅਫ਼ਸਰ ਨੰਗਲ, ਹਰਪ੍ਰੀਤ ਸਿੰਘ ਉੱਪ ਮੰਡਲ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਅਤੇ ਹਰਜੋਤ ਸਿੰਘ ਜੇ. ਈ. ਨੰਗਲ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਸਵਾਂ ਨਦੀਂ ’ਚ ਨਾਜਾਇਜ਼ ਮਾਈਨਿੰਗ ਕਰਨ ਉਪਰੰਤ ਇਕ ਪੋਕਲੇਨ ਮਸ਼ੀਨ ਮਾਰਕਾ ਕੋਬੈਕੋ ਰੰਗ ਹਰਾ ਨੂੰ ਸਤ ਸਾਹਿਬ ਸਟੋਨ ਕਰੈਸ਼ਰ ਹਰੀਪੁਰ ਨੂੰ ਜਾਂਦੇ ਕੱਚੇ ਰਸਤੇ ’ਤੇ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਲਵੇਗਾ ਕਰਵਟ, ਧੁੱਪ ਮਗਰੋਂ ਹੁਣ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਇਸ ਦੇ ਨਾਲ ਹੀ ਸਤ ਸਾਹਿਬ ਸਟੋਨ ਕਰੈਸ਼ਰ ਨੂੰ ਜਾਂਦੇ ਇਕ ਟਿੱਪਰ ਤੱਕ ਪਹੁੰਚ ਕੀਤੀ ਗਈ। ਇਸ ਦੌਰਾਨ ਉਕਤ ਕਰੈਸ਼ਰ ’ਤੇ ਕਰੀਬ 7200 ਕਿਊਬਿਕ ਫੁੱਟ ਕੱਚਾ ਗਿੱਲਾ ਮਟੀਰੀਅਲ ਮੌਜੂਦ ਸੀ। ਜਿਸ ਕਰਕੇ ਉਨ੍ਹਾਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਕਾਰਵਾਈ ਕੀਤੀ ਜਾਵੇ। ਚੌਂਕੀ ਇੰਚਾਰਜ ਕਲਵਾਂ ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੋਕਲੇਨ ਮਸ਼ੀਨ ਸਵਾਂ ਨਦੀ ’ਚ ਹਰੀਪੁਰ ਵਿਖੇ ਸਤ ਸਾਹਿਬ ਸਟੋਨ ਕਰੈਸ਼ਰ ’ਤੇ ਖਡ਼੍ਹੀ ਪਾਈ ਗਈ। ਜਿੱਥੇ ਮੌਕੇ ’ਤੇ ਤਾਜੀ ਮਾਈਨਿੰਗ ਹੋਈ ਪਾਈ ਗਈ। ਇਸ ਦੇ ਨਾਲ ਹੀ ਕਰੈਸ਼ਰ ’ਤੇ ਤਾਜ਼ਾ ਮਾਈਨਿੰਗ ਮਟੀਰੀਅਲ ਡਿੱਗਿਆ ਪਾਇਆ ਗਿਆ। ਜਿਸ ਕਰਕੇ ਮਾਈਨਿੰਗ ਅਧਿਕਾਰੀਆਂ ਦੀ ਉਕਤ ਸ਼ਿਕਾਇਤ ’ਤੇ ਰਾਤ ਸਮੇਂ ਮਾਈਨਿੰਗ ਦੀ ਮਨਾਹੀ ਹੋਣ ਦੇ ਬਾਵਜੂਦ ਗੈਰ ਕਾਨੂੰਨੀ ਮਾਈਨਿੰਗ ਕਰਨ ’ਤੇ ਸਤ ਸਾਹਿਬ ਸਟੋਨ ਕਰੈਸ਼ਰ ਅਤੇ ਮਸ਼ੀਨ ਦੇ ਮਾਲਕਾਂ ਅਤੇ ਚਾਲਕ ਖਿਲਾਫ਼ ਮਾਈਨਿੰਗ ਐਂਡ ਮਿਨਰਲਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਗਈ।
ਇਹ ਵੀ ਪੜ੍ਹੋ : ਪੰਜਾਬ ਲਈ ਮਾਣ ਵਾਲੀ ਗੱਲ, ਯੂ. ਕੇ. ਦੀ ਸੰਸਦ ’ਚ ਹੁਸ਼ਿਆਰਪੁਰ ਦੀ ਧੀ ਪ੍ਰਤਿਸ਼ਠਾ ਦਾ ਸਨਮਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਲੰਧਰ ਵਿਖੇ ਗੈਸ ਏਜੰਸੀ ਦੇ ਵਰਕਰ ਤੋਂ ਪਿਸਤੌਲ ਦੀ ਨੋਕ ’ਤੇ ਲੁੱਟੇ 34 ਹਜ਼ਾਰ ਰੁਪਏ
NEXT STORY