ਜਲੰਧਰ (ਧਵਨ)— 'ਪੰਜਾਬ ਕੇਸਰੀ ਗਰੁੱਪ' ਵੱਲੋਂ ਸੰਚਾਲਿਤ ਸ਼ਹੀਦ ਪਰਿਵਾਰ ਫੰਡ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਖੇਤਰ 'ਚ ਅੱਤਵਾਦੀਆਂ ਵੱਲੋਂ ਕੀਤੇ ਗਏ ਦਰਦਨਾਕ ਹਮਲੇ 'ਚ ਸ਼ਹੀਦ ਅਤੇ ਜ਼ਖਮੀ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ 1-1 ਲੱਖ ਰੁਪਏ ਦੀ ਵਿੱਤੀ ਮਦਦ ਤੇ ਘਰੇਲੂ ਵਰਤੋਂ ਦੀ ਸਮੱਗਰੀ ਦੇਣ ਦਾ ਫੈਸਲਾ ਕੀਤਾ ਹੈ। ਪੀੜਤ ਪਰਿਵਾਰਾਂ ਨੂੰ ਸ਼ਹੀਦ ਪਰਿਵਾਰ ਫੰਡ ਦੇ ਫਾਰਮ ਉਨ੍ਹਾਂ ਦੇ ਪਤੇ 'ਤੇ ਭਿਜਵਾਏ ਜਾ ਰਹੇ ਹਨ। ਫਾਰਮ ਮਿਲਣ ਪਿੱਛੋਂ ਸ਼ਹੀਦ ਪਰਿਵਾਰ ਫੰਡ ਦੇ ਅਗਲੇ ਪ੍ਰੋਗਰਾਮ 'ਚ ਇਨ੍ਹਾਂ ਪਰਿਵਾਰਾਂ ਨੂੰ ਸਹਾਇਤਾ ਰਕਮ ਵੰਡੀ ਜਾਵੇਗੀ।
ਦੱਸਣਯੋਗ ਹੈ ਕਿ ਸ਼ਹੀਦ ਪਰਿਵਾਰ ਫੰਡ ਦਾ ਗਠਨ ਪੰਜਾਬ 'ਚ ਅੱਤਵਾਦ ਦੇ ਦੌਰ 'ਚ ਅੱਤਵਾਦੀਆਂ ਵੱਲੋਂ ਸ਼ਹੀਦ ਕੀਤੇ ਜਾ ਰਹੇ ਨਿਰਦੋਸ਼ ਲੋਕਾਂ ਦੀ ਮਦਦ ਲਈ 23 ਨਵੰਬਰ 1983 ਨੂੰ ਕੀਤਾ ਗਿਆ ਸੀ। ਸ਼ਹੀਦ ਪਰਿਵਾਰ ਫੰਡ 'ਚ ਹੁਣ ਤੱਕ 'ਪੰਜਾਬ ਕੇਸਰੀ ਗਰੁੱਪ' ਦੇ ਪਾਠਕਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੁਲ 17.04 ਕਰੋੜ ਰੁਪਏ ਦੀ ਰਕਮ ਜਮ੍ਹਾ ਹੋਈ, ਜਿਸ 'ਚੋਂ ਅੱਤਵਾਦ ਤੋਂ ਪੀੜਤ 9865 ਪਰਿਵਾਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ 'ਚ 14.27 ਕਰੋੜ ਰੁਪਏ ਦੀ ਵਿੱਤੀ ਮਦਦ ਵੰਡੀ ਜਾ ਚੁੱਕੀ ਹੈ। ਸ਼ਹੀਦ ਪਰਿਵਾਰ ਫੰਡ ਕੋਲ ਇਸ ਸਮੇਂ ਪੀੜਤ ਪਰਿਵਾਰਾਂ 'ਚ ਵੰਡਣ ਲਈ 1.95 ਕਰੋੜ ਰੁਪਏ ਦੀ ਰਕਮ ਪਈ ਹੋਈ ਹੈ। ਫੰਡ 'ਚੋਂ 156 ਪੀੜਤ ਪਰਿਵਾਰਾਂ 'ਚ 78 ਲੱਖ ਰੁਪਏ ਦੀ ਵਿੱਤੀ ਮਦਦ ਜਲਦ ਹੀ ਵੰਡੀ ਜਾਵੇਗੀ।
ਸਿਹਰਾ ਮਰਡਰ ਕੇਸ: ਚਿੱਦੀ ਨੂੰ ਭੇਜਿਆ ਜੇਲ, ਭਿੰਦਾ ਤੇ ਮਾਣਕ ਦੀ ਭਾਲ
NEXT STORY