ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਦੀ ਰੇਲਵੇ ਰੋਡ ਦੀ ਕਰੀਬ 70 ਲੱਖ ਰੁਪਏ ਨਾਲ ਬਣੀ ਸੜਕ ਜਿੱਥੇ ਪਹਿਲੇ ਦਿਨ ਤੋਂ ਘਟੀਆ ਮੈਟੀਰੀਅਲ ਨੂੰ ਲੈ ਕੇ ਚਰਚਾ ਵਿਚ ਰਹੀ ਤਾਂ ਉੱਥੇ ਹੀ ਕਾਫ਼ੀ ਸਮੇਂ ਤੋਂ ਲੋਕਾਂ ਦੀਆਂ ਮੁਸ਼ਕਲਾਂ ਦਾ ਕਾਰਨ ਅਤੇ ਸੰਭਾਵਿਤ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੀ ਵਿਭਾਗੀ ਵਿਜ਼ੀਲੈਂਸ ਟੀਮ ਵੱਲੋਂ ਇਸ ਮਾਰਗ ਦੇ ਸੈਂਪਲ ਲੈ ਕੇ ਜਾਂਚ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਜਾਂਚ ਦੇ ਸ਼ੁਰੂ ਹੋਏ ਕਰੀਬ 6 ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਇਸਦੇ ਨਤੀਜ਼ੇ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ, ਸਗੋਂ ਚਰਚਾ ਦਾ ਵਿਸ਼ਾ ਬਣੇ ਇਸ ਮਾਰਗ ਦੀ ਉਸਾਰੀ ਦੀ ਲਾਗਤ ਨਾਲ ਕਰੀਬ 16 ਲੱਖ ਰੁਪਏ ਨਗਰ ਕੌਂਸਲ ਦੇ ਕੋਲ ਵਾਪਸ ਆਏ ਹਨ।
ਇਹ ਵੀ ਪੜ੍ਹੋ :3 ਮਹੀਨਿਆਂ ਬਾਅਦ ਪੰਜਾਬ ਪਰਤੀ ਮਸਕਟ ’ਚ ਫਸੀ ਸਵਰਨਜੀਤ ਕੌਰ, ਸੁਣਾਈ ਹੱਡਬੀਤੀ
ਰੇਲਵੇ ਰੋਡ ’ਤੇ ਪਹਿਲਾਂ ਵੀ ਵਾਪਰ ਚੁੱਕੇ ਹਨ ਕਈ ਸੜਕ ਹਾਦਸੇ
ਨਵਾਂਸ਼ਹਿਰ ਤੋਂ ਵਾਇਆ ਬਹਾਰਾ ਕਰਬਾ ਔੜ-ਫਿਲੌਰ ਅਤੇ ਲੁਧਿਆਣਾ ਦੇ ਮੁੱਖ ਮਾਰਗਾਂ ਸਮੇਤ ਦਰਜਨਾਂ ਪਿੰਡਾਂ ਨੂੰ ਜਾਣ ਵਾਲੀ ਇਸ ਮੁੱਖ ਸੜਕ ’ਤੇ ਕਰੀਬ 600 ਮੀਟਰ ਮਾਰਗ ਵਿਚ ਹੀ ਸੜਕ ਕਈ ਥਾਵਾਂ ਤੋਂ ਟੁੱਟੀ ਹੋਈ ਹੈ ਅਤੇ ਸੜਕ ’ਤੇ ਡੂੰਘੇ ਖੱਡੇ ਬਣ ਗਏ ਹਨ। ਜਿਸ ਨਾਲ ਆਮ ਲੋਕਾਂ, ਵਾਹਨ ਚਾਲਕਾਂ ਅਤੇ ਉਚੇਚੇ ਤੌਰ ’ਤੇ 2 ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਮਾਰਗ ’ਤੇ ਕਈ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ। ਜਿਸਦੇ ਚਲਦੇ ਸਾਬਕਾ ਕਾਂਗਰਸ ਸਰਕਾਰ ਦੇ ਸਮੇਂ ਵਿਚ ਚੋਣਾਂ ਤੋਂ ਪਹਿਲਾਂ ਇਸ ਮਾਰਗ ਦੀ ਉਸਾਰੀ ਦਾ ਕੰਮ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ।

ਵਿਭਾਗੀ ਜਾਂਚ ਤੋਂ ਬਾਅਦ ਕੌਂਸਲ ਵੱਲੋਂ ਗਲਤੀ ਨਾਲ ਅਦਾਇਗੀ ਵਾਲੇ ਪ੍ਰਾਪਤ ਹੋਏ 16 ਲੱਖ, ਸ਼ਹਿਰ ਵਾਸੀਆਂ ਨੇ ਕੀਤੀ ਪੈਚ ਵਰਕ ਕਰਵਾਉਣ ਦੀ ਮੰਗ
ਨਗਰ ਕੌਂਸਲ ਦੇ ਜੇ. ਈ. ਯਸ਼ਪਾਲ ਨੇ ਦੱਸਿਆ ਕਿ ਠੇਕੇਦਾਰ ਦੇ ਖਾਤੇ ’ਚੋਂ ਉਕਤ 16 ਲੱਖਰੁਪਏ ਦੀ ਰਕਮ ਵਾਪਸ ਹੋਈ ਹੈ। ਉਨ੍ਹਾਂ ਦੱਸਿਆ ਕਿ ਕੈਲਕੂਲੇਸ਼ਨ ਮਿਸਟੇਕ ਦੇ ਚਲਦੇ ਠੇਕੇਦਾਰ ਨੂੰ ਵੱਧ ਭੁਗਤਾਨ ਕੀਤਾ ਗਿਆ ਸੀ, ਜਿਸਦੀ ਰਕਮ ਠੇਕੇਦਾਰ ਵੱਲੋਂ ਵਾਪਸ ਕੀਤੀ ਗਈ ਹੈ। ਕੌਂਸਲਰ ਪਰਮ ਸਿੰਘ ਖਾਲਸਾ, ਕੌਂਲਸਰ ਗੁਰਮੁਖ ਸਿੰਘ ਨੌਰਦ ਅਤੇ ਨੌਜਵਾਨ ਆਗੂ ਹਨੀ ਸ਼ਰਮਾ ਨੇ ਕੌਂਸਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠੇਕੇਦਾਰ ਤੋਂ ਪ੍ਰਾਪਤ ਹੋਈ ਉਕਤ ਰਕਮ ਨਾਲ ਰੇਲਵੇ ਰੋਡ ਦੀ ਖਸਤਾ ਹਾਲ ਸੜਕ ਦਾ ਪੈਚ ਵਰਕ ਕਰਾਇਆ ਜਾਵੇ।
ਇਹ ਵੀ ਪੜ੍ਹੋ : CM ਮਾਨ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਮੁਲਾਕਾਤ, ਵਾਟਰ ਸੈੱਸ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ
ਇਸ ਸਬੰਧ ਵਿਚ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਨੇ ਕਿਹਾ ਕਿ ਉਕਤ ਮਾਰਗ ’ਤੇ ਵਿਜ਼ੀਲੈਂਸ ਵਿਭਾਗ ਦੀ ਵਿਭਾਗੀ ਟੀਮ ਵੱਲੋਂ ਸਡ਼ਕ ਦੇ ਸੈਂਪਲ ਲਏ ਗਏ ਸਨ, ਜਿਸਦਾ ਨਤੀਜਾ ਅਜੇ ਤਕ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਵਿਜ਼ੀਲੈਂਸ ਦੀ ਕਾਰਵਾਈ ਨੂੰ ਪੂਰਾ ਹੋਣ ਤੋਂ ਬਾਅਦ ਜੋ ਨਤੀਜਾ ਆਵੇਗਾ, ਉਸਤੋਂ ਬਾਅਦ ਵੀ ਉਕਤ ਸਡ਼ਕ ਦੀ ਰਿਪੇਅਰ ਦਾ ਕੰਮ ਪੂਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ: ਵਿਆਹ ਸਮਾਗਮ 'ਚ ਗਿਆ ਸੀ ਪਰਿਵਾਰ, ਵਾਪਸ ਆਏ ਤਾਂ ਪੁੱਤ ਨੂੰ ਇਸ ਹਾਲ ਵੇਖ ਉੱਡੇ ਹੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ 8ਵੀਂ ਮੀਟਿੰਗ ਸ਼੍ਰੀ ਕ੍ਰਿਸ਼ਨ ਮੁਰਾਰੀ ਮੰਦਿਰ ’ਚ ਸੰਪੰਨ
NEXT STORY