ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਕਾਂਗਰਸ ਹਾਈਕਮਾਨ ਵੱਲੋਂ ਬੀਤੀ ਦੇਰ ਸ਼ਾਮ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਣਾਏ ਗਏ। ਇਸ ਦੇ ਨਾਲ ਹੀ ਕਾਰਜਕਾਰੀ ਪ੍ਰਧਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੂੰ ਬਣਾਇਆ ਗਿਆ। ਕਾਰਜਕਾਰੀ ਪ੍ਰਧਾਨ ਬਣਾਏ ਜਾਣ ਉਪਰੰਤ ਅੱਜ ਟਾਂਡਾ ਵਿਖੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦਾ ਕਾਂਗਰਸ ਵਰਕਰਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ ਹੈ। ਟਾਂਡਾ ਇਲਾਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਸਜਦਾ ਕਰਨ ਉਪਰੰਤ ਬਲਾਕ ਕਾਂਗਰਸ ਦਫ਼ਤਰ ਪਹੁੰਚੇ ਵਿਧਾਇਕ ਗਿਲਜੀਆਂ ਦਾ ਸੈਂਕੜਿਆਂ ਦੀ ਗਿਣਤੀ ਵਿੱਚ ਆਏ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ।
ਇਹ ਵੀ ਪੜ੍ਹੋ: ਜਲੰਧਰ ਨਾਰਥ ਹਲਕੇ ਦੀ ਸਿਆਸਤ ਗਰਮਾਈ, ਜੇਕਰ ‘ਆਪ’ ’ਚ ਜਾਂਦੇ ਹਨ ਭੰਡਾਰੀ ਤਾਂ ਬਦਲਣਗੇ ਸਿਆਸੀ ਸਮੀਕਰਨ
ਇਸ ਦੌਰਾਨ ਵਿਧਾਇਕਾਂ ਮੁਕੇਰੀਆਂ, ਇੰਦੂ ਬਾਲਾ, ਬਲਾਕ ਕਾਂਗਰਸ ਟਾਂਡਾ ਦੇ ਪ੍ਰਧਾਨ ਅਵਤਾਰ ਸਿੰਘ ਖੋਖਰ, ਗੜਦੀਵਾਲਾ ਦੇ ਪ੍ਰਧਾਨ ਕੈਪਟਨ ਬਹਾਦਰ ਸਿੰਘ, ਪ੍ਰਧਾਨ ਨਗਰ ਕੌਂਸਲ ਗੁਰਸੇਵਕ ਮਾਰਸ਼ਲ, ਜਸਵਿੰਦਰ ਸਿੰਘ ਜੱਸਾ, ਜਗਦੀਸ਼ ਖਰਲ, ਜ਼ਿਲ੍ਹਾ ਪ੍ਰਧਾਨ ਦਮਨਦੀਪ ਸਿੰਘ ਬਿੱਲਾ, ਰਵਿੰਦਰ ਪਾਲ ਸਿੰਘ ਗੋਰਾ, ਲਖਵੀਰ ਸਿੰਘ ਲੱਖੀ, ਸਿਮਰਨ ਸੈਣੀ, ਜਰਨੈਲ ਜਾਜਾ, ਸੁਖਵਿੰਦਰ ਜੀਤ ਸਿੰਘ ਬੀਰਾ, ਪਰਮਵੀਰ ਸਿੰਘ ਪੰਮਾ, ਹਰਜਿੰਦਰ ਪਾਲ ਸਿੰਘ ਨੰਗਲੀ, ਗੋਲਡੀ ਕਲਿਆਣਪੁਰ ਆਦਿ ਆਗੂਆਂ ਨੇ ਵਿਧਾਇਕ ਗਿਲਜੀਆਂ ਨੂੰ ਸ਼ੁਭਕਾਮਨਾਵਾ ਦਿੰਦੇ ਹੋਏ ਆਖਿਆ ਕਿ ਇਨ੍ਹਾਂ ਨਿਯੁਕਤੀਆਂ ਨਾਲ ਕਾਂਗਰਸ ਵਰਕਰਾਂ ਵਿੱਚ ਨਵੇਂ ਜੋਸ਼ ਦਾ ਸੰਚਾਰ ਹੋਇਆ ਹੈ ਅਤੇ ਟੀਮ ਪੰਜਾਬ ਦੀ ਸੇਵਾ ਕਰੇਗੇ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਕੀ ਨੇ ਮਾਇਨੇ? ਜਾਣੋ ਕੀ ਹੋਣਗੀਆਂ ਚੁਣੌਤੀਆਂ
ਇਸ ਮੌਕੇ ਵਿਧਾਇਕ ਗਿਲਜੀਆਂ ਨੇ ਕਾਂਗਰਸ ਆਲਾ ਕਮਾਂਡ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਉਹ ਉਹ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਸਖ਼ਤ ਮਿਹਨਤ ਕਰਨਗੇ। ਇਸ ਮੌਕੇ ਤਲਰੋਕ ਸਿੰਘ ਮੁਲਤਾਨੀ, ਜਗਜੀਵਨ ਜੱਗੀ, ਗੁਲਸ਼ਨ ਅਰੋੜਾ, ਕਿਸ਼ਨ ਲਾਲ ਵੈਦ, ਮਲਕੀਤ ਸਿੰਘ, ਸਨੀ ਮਿਆਣੀ, ਸਰਪੰਚ ਬਲਵਿੰਦਰ ਨਿੱਕਾ, ਸਰਪੰਚ ਕਾਬਲ ਸਿੰਘ, ਰਾਜੇਸ਼ ਲਾਡੀ, ਦਵਿੰਦਰ ਜੀਤ ਸਿੰਘ ਬੁੱਢੀਪਿੰਡ, ਅਮ੍ਰਿਤਪਾਲ, ਤਰਸੇਮ ਸਿੰਘ, ਸੁਖਵਿੰਦਰ ਸਿੰਘ ਗੁੱਜਰ, ਕਿਸ਼ਨ ਬਿੱਟੂ, ਵਿਪਨ ਮਰਵਾਹਾ, ਬਾਬੂ ਰੂਪ ਲਾਲ, ਗੁਰਮੁਖ ਸਿੰਘ, ਸਨੀ ਪੰਡਿਤ, ਸਤਪਾਲ ਸਿੰਘ ਸੱਤੀ, ਬਾਲੀ ਸੱਲਾ, ਸੇਠ ਰਾਮ ਸੇਠੀ, ਪਵਨ ਭੇਲਾ, ਰਾਜਾ ਦਿਆਲ, ਰਕੇਸ਼ ਬਿੱਟੂ, ਹੀਰਾ ਲਾਲ ਭੱਟੀ, ਦਵਿੰਦਰ ਬਿੱਲੂ, ਹਰਜਿੰਦਰ ਸਿੰਘ ਠਾਕਰੀ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਬੱਸਾਂ ਜ਼ਰੀਏ ਮਨੀਕਰਨ ਸਾਹਿਬ, ਪਾਉਂਟਾ ਸਾਹਿਬ, ਜਵਾਲਾਜੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕੈਪਟਨ ਸਰਕਾਰ ਦੇ ਸਾਢੇ 4 ਸਾਲ ਬੀਤਣ ਦੇ ਬਾਵਜੂਦ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ: ਸੰਦੋਆ
NEXT STORY