ਲੁਧਿਆਣਾ (ਮੁੱਲਾਂਪਰੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ-ਕੱਲ੍ਹ ਪਾਰਟੀ ਦੇ ਅੰਦਰ ਦੀਆਂ ਖ਼ਬਰਾਂ ਅਤੇ ਸੂਬਾ ਪ੍ਰਧਾਨ ਦੀ ਅਦਲਾ-ਬਦਲੀ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਖੂਬ ਚਰਚਾ 'ਚ ਹਨ। ਭਾਵੇਂ ਉਨ੍ਹਾਂ ਮੀਡੀਆ ’ਚ ਇਹ ਆਖ ਦਿੱਤਾ ਹੈ ਕਿ ਜਿਹੜਾ ਮਰਜ਼ੀ ਪ੍ਰਧਾਨ ਬਣੇ, ਉਹ ਸਟੇਜ ’ਤੇ ਗੱਲ ਕਰਨ ਦੀ ਬਜਾਏ ਦਿੱਲੀ ਜਾ ਕੇ ਆਪਣੀ ਮੰਗ ਰੱਖੇ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਇਸ ਸਾਰੇ ਮਾਮਲੇ ਨੂੰ ਲੈ ਕੇ ਹੁਣ ਸੂਤਰਾਂ ਨੇ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਉਹ ਸਾਰੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਹਾਈਕਮਾਨ ਨੂੰ ਰਿਪੋਰਟ ਦੇਣਗੇ ਅਤੇ ਫਿਰ ਨਵੇਂ ਪ੍ਰਧਾਨ ਬਾਰੇ ਹਾਈਕਮਾਨ ਫ਼ੈਸਲਾ ਲਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : AAP 'ਚ ਸ਼ਾਮਲ ਹੋ ਸਕਦਾ ਹੈ ਫਿਲਮੀ ਜਗਤ ਦਾ ਵੱਡਾ ਨਾਂ
ਸੂਤਰਾਂ ਨੇ ਦੱਸਿਆ ਕਿ ਇਹ ਕਾਰਜ ਵਿਸਾਖੀ ਦੇ ਨੇੜੇ-ਤੇੜੇ ਹੋਣ ਦੀ ਸੰਭਾਵਨਾ ਹੈ। ਹੁਣ ਨਵਾਂ ਪ੍ਰਧਾਨ ਜੇਕਰ ਕੋਈ ਬਣੇਗਾ, ਉਸ ਬਾਰੇ 5 ਨਾਂ ਬੋਲਣ ਲੱਗ ਪਏ ਹਨ, ਜਿਨ੍ਹਾਂ ’ਚ ਚਰਨਜੀਤ ਚੰਨੀ, ਪ੍ਰਗਟ ਸਿੰਘ, ਗੁਰਜੀਤ ਰਾਣਾ, ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਜਦੋਂਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਪ੍ਰਤਾਪ ਸਿੰਘ ਬਾਜਵਾ ਵੀ ਲਾਈਨ ’ਚ ਦੱਸੇ ਜਾ ਰਹੇ ਹਨ ਪਰ ਹਾਈਕਮਾਨ ਵਲੋਂ ਕਿਸ ਦੇ ਕਲਗੀ ਲਗਾਉਣੀ ਹੈ, ਇਹ ਉਦੋਂ ਹੀ ਪਤਾ ਲੱਗੇਗਾ ਪਰ ਹੁਣ ਤਾਂ ਪੰਜਾਬ ਕਾਂਗਰਸ ਦੇ ਰਾਜਾ ‘ਰਾਜਾ ਵੜਿੰਗ’ ਹੀ ਪ੍ਰਧਾਨ ਹਨ, ਜਿਨ੍ਹਾਂ ਨੇ ਪੰਜਾਬ ’ਚ ਕਾਂਗਰਸ ਨੂੰ ਸਰਗਰਮ ਕਰਨ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ' ਸ਼ਾਮਲ 'ਚ ਸ਼ਾਮਲ ਹੋਈ ਪੰਜਾਬੀ ਅਦਾਕਾਰਾ ਸੋਨੀਆ ਮਾਨ
NEXT STORY