ਲੋਹੀਆਂ ਖਾਸ (ਰਾਜਪੂਤ)- ਹੜ੍ਹ ਨਾਲ 8 ਮਹੀਨੇ ਪਹਿਲਾਂ ਤਬਾਹ ਹੋਈ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪੱਧਰਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਰਸੇਵਾ ਦਾ ਤੀਜਾ ਪੜਾਅ ਆਰੰਭ ਕੀਤਾ ਗਿਆ।
ਸਾਲ 2023 ਦੌਰਾਨ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਨੂੰ ਉਸ ਭਿਆਨਕ ਮੰਜ਼ਰ 'ਚੋਂ ਕੱਢਣ ਤੇ ਧੁੱਸੀ ਬੰਨ੍ਹ ਨੂੰ ਬੰਨ੍ਹਣ 'ਚ ਦਿੱਤੇ ਗਏ ਸਹਿਯੋਗ ਲਈ ਇਲਾਕੇ ਦੇ ਲੋਕਾਂ ਵੱਲੋਂ ਗੁਰੂ ਮਹਾਰਾਜ ਦੇ ਸ਼ੁਕਰਾਨੇ ਲਈ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ 'ਤੇ 5 ਆਖੰਡ ਪਾਠ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ। ਇਸ ਲੜੀ ਤਹਿਤ ਚੱਲ ਰਹੇ ਅਖੰਡ ਪਾਠ ਸਾਹਿਬ ਜੀ ਦੇ ਭੋਗ 5,7 ਅਤੇ 9 ਮਾਰਚ 2024 ਨੂੰ ਪਾਏ ਜਾਣਗੇ।
ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨਾਲ ਵਾਪਰਿਆ ਹਾਦਸਾ, ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ
ਜ਼ਿਕਰਯੋਗ ਹੈ ਕਿ 10 ਤੇ 11 ਜੁਲਾਈ 2023 ਦੀ ਦਰਮਿਆਨੀ ਰਾਤ ਨੂੰ ਗੱਟਾ ਮੁੰਡੀ ਕਾਸੂ ਨੇੜਿਓਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ 'ਚ ਵੱਡਾ ਪਾੜ ਪੈ ਗਿਆ ਸੀ, ਜਿਸ ਕਾਰਨ ਦਰਿਆ ਦੇ ਅੰਦਰ ਅਤੇ ਬਾਹਰ ਵਾਲੀਆਂ ਕਿਸਾਨਾਂ ਦੀਆਂ ਜ਼ਮੀਨਾਂ 'ਚ 40 ਤੋਂ 50 ਫੁੱਟ ਤੱਕ ਡੂੰਘੇ ਟੋਏ ਪੈ ਗਏ ਸਨ। ਛੋਟੇ ਕਿਸਾਨਾਂ ਦੀ ਇੰਨੀ ਸਮਰੱਥਾ ਨਹੀ ਸੀ ਕਿ ਉਹ ਇੰਨੇ ਡੀਜ਼ਲ ਦਾ ਖਰਚਾ ਕਰ ਕੇ ਇਨ੍ਹਾਂ ਡੂੰਘੇ ਟੋਇਆਂ ਨੂੰ ਪੂਰ ਕੇ ਆਪਣੀ ਜ਼ਮੀਨ ਵਾਹੀਯੋਗ ਬਣਾ ਸਕਣ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੋ ਕਿਸਾਨਾਂ ਅਤੇ ਖਾਸਕਰ ਛੋਟੇ ਕਿਸਾਨਾਂ ਦੀ ਬਾਂਹ ਫੜਦੇ ਆ ਰਹੇ ਹਨ, ਇਲਾਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਇਨ੍ਹਾਂ ਟੋਇਆਂ ਨੂੰ ਪੂਰਨ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਵਾਪਰਿਆ ਭਿਆਨਕ ਹਾਦਸਾ, ਗੜ੍ਹਸ਼ੰਕਰ ਨੂੰ ਜਾਂਦੇ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ (ਵੀਡੀਓ)
ਜੁਲਾਈ 2023 ਨੂੰ ਆਏ ਹੜ੍ਹਾਂ ਦੌਰਾਨ ਗੱਟਾ ਮੁੰਡੀ ਕਾਸੂ ਤੇ ਦੋਵਾਂ ਇਲਾਕੇ ਵਿੱਚ ਹੜ੍ਹ ਨਾਲ ਭਾਰੀ ਤਬਾਹੀ ਹੋਈ ਸੀ। ਧੁੱਸੀ ਬੰਨ੍ਹ ਵਿੱਚ 950 ਫੁੱਟ ਦੇ ਕਰੀਬ ਚੌੜਾ ਪਾੜ ਪੈ ਗਿਆ ਸੀ। ਸੰਗਤਾਂ ਦੇ ਸਹਿਯੋਗ ਨਾਲ ਸੰਤ ਸੀਚੇਵਾਲ ਜੀ ਦੀ ਅਗਵਾਈ ਚ ਸਿਰਫ 18 ਦਿਨਾਂ 'ਚ ਪਾੜ ਨੂੰ ਪੂਰ ਦਿੱਤਾ ਗਿਆ ਸੀ। ਇਸ ਪਾੜ ਨੂੰ ਪੂਰਨ ਲਈ ਪੰਜਾਬ ਭਰ ਤੋਂ ਕਿਸਾਨਾਂ ਤੇ ਮਜ਼ਦੂਰਾਂ ਨੇ ਸੇਵਾ 'ਚ ਹਿੱਸਾ ਪਾਇਆ ਸੀ ਤੇ ਅਣ-ਗਣਿਤ ਮਿੱਟੀ ਦੀਆਂ ਟਰਾਲੀਆਂ ਲਿਆਂਦੀਆਂ ਸਨ।
ਕਾਰਸੇਵਾ ਦੇ ਦੂਜੇ ਪੜਾਅ ਦੌਰਾਨ ਹਜ਼ਾਰਾਂ ਏਕੜ 'ਚ ਹੜ੍ਹ ਦੇ ਖੜ੍ਹੇ ਪਾਣੀ, ਕਿਸਾਨਾਂ ਦੀਆਂ ਜ਼ਮੀਨਾਂ 'ਚ ਜੰਮੀ ਗਾਰ ਤੇ ਚਾਰ ਤੋਂ ਪੰਜ ਫੁੱਟ 'ਤੇ ਜੰਮੇ ਰੇਤਾ ਦੇ ਪਹਾੜਾਂ ਨੂੰ ਚੁੱਕ ਕੇ ਜ਼ਮੀਨਾਂ ਨੂੰ ਪੱਧਰਾ ਕੀਤਾ ਗਿਆ ਸੀ। ਹੁਣ ਤੀਜੇ ਪੜਾਅ ਦੌਰਾਨ ਕਿਸਾਨਾਂ ਦੇ ਖੇਤਾਂ 'ਚ ਪਏ ਡੂੰਘੇ ਪਾੜਾਂ ਨੂੰ ਪੂਰਨ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਇਲਾਕੇ ਦੇ ਲੋਕ ਅਤੇ ਕਿਸਾਨ ਉੱਥੇ ਹਾਜ਼ਰ ਸਨ, ਸੰਤ ਸੀਚੇਵਾਲ ਨੇ ਸੰਗਤਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਉੱਥੇ ਹੀ ਇਸ ਧਾਰਮਿਕ ਸਮਾਗਮ ਚ ਸ਼ਾਮਿਲ ਹੋਣ ਲਈ ਹਾਰਦਿਕ ਸੱਦਾ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨਾਲ ਵਾਪਰਿਆ ਹਾਦਸਾ, ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ
NEXT STORY