ਜਲੰਧਰ (ਸ਼ਾਸਤਰੀ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ 30 ਮਾਰਚ ਨੂੰ ਪ੍ਰਭੂ ਸ਼੍ਰੀ ਰਾਮ ਚੌਂਕ ਤੋਂ ਕੱਢੀ ਜਾਣ ਵਾਲੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਵਿਚ ਭਾਰਤੀ ਧਰਮ ਸੰਸਕ੍ਰਿਤੀ ਦੇ ਅਲੌਕਿਕ ਦਰਸ਼ਨ ਹੋਣਗੇ। ਇਸ ਸਬੰਧ ਵਿਚ ਜਾਣਕਾਰੀ ਯੋਗਗੁਰੂ ਵਰਿੰਦਰ ਸ਼ਰਮਾ ਨੇ ਦਿੱਤੀ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਨੇ ਸਮੂਹ ਟੀਮ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਵਾਰ ਸ਼ੋਭਾ ਯਾਤਰਾ ਵਿਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਝਾਕੀਆਂ ਅਜਿਹੀਆਂ ਹੋਣ, ਜਿਨ੍ਹਾਂ ਵਿਚ ਰਾਮਚਰਿਤ ਮਾਨਸ ਦੀ ਸੁੰਦਰ ਝਲਕ ਪੇਸ਼ ਹੋਵੇ ਅਤੇ ਸਮਾਜ ਨੂੰ ਸਿੱਖਿਆਦਾਇਕ ਸੰਦੇਸ਼ ਮਿਲੇ।
ਮੰਗਲਵਾਰ ਸੰਪਰਕ ਮੁਹਿੰਮ ਟੀਮ ਦੇ ਸਤੀਸ਼ ਜੋਸ਼ੀ, ਸੁਮਿਤ ਕਾਲੀਆ ਅਤੇ ਸਾਥੀਆਂ ਵੱਲੋਂ ਸੰਪਰਕ ਮੁਹਿੰਮ ਦਾ ਸ਼੍ਰੀ ਗਣੇਸ਼ ਕਰਦੇ ਹੋਏ ਪ੍ਰਾਚੀਨ ਸ਼ਿਵ ਮੰਦਿਰ ਸੰਤੋਸ਼ੀ ਨਗਰ ਦੇ ਪੰਡਿਤ ਨਵਰਾਜ ਜੋਸ਼ੀ, ਰਮਾਕਾਂਤ, ਸੁਰਜੀਤ ਸਿੰਘ, ਸੰਤੋਸ਼ੀ ਮਾਤਾ ਮੰਦਿਰ ਸੰਤੋਸ਼ੀ ਨਗਰ ਵਿਚ ਸਵਾਮੀ ਮੁਰਲੀਧਰ, ਰਤਨ ਚੰਦ ਸ਼ਰਮਾ, ਕਮਲਾ ਦੇਵੀ, ਨਿਰਮਲਾ ਦੇਵੀ, ਦਿਵਯਾਂਸ਼ੀ ਸ਼ਰਮਾ, ਸਲੋਚਨਾ ਦੇਵੀ, ਸੁਸ਼ਮਾ ਦੇਵੀ, ਸਰਵਣ ਕੁਮਾਰ, ਅਨਿਲ ਕੁਮਾਰ ਅਤੇ ਲਲਿਤਾ ਦੇਵੀ ਨਾਲ ਸੰਪਰਕ ਕੀਤਾ। ਨਵਦੁਰਗਾ ਮੰਦਿਰ ਕਸ਼ਯਪ ਸਮਾਜ ਸੰਤੋਸ਼ੀ ਨਗਰ ’ਚ ਪ੍ਰਮੋਦ ਪਾਂਡੇ, ਸੁਰੇਸ਼ ਕਸ਼ਯਪ, ਰਾਜਾ ਕਸ਼ਯਪ, ਰੋਹਿਤ ਮਿਸ਼ਰਾ, ਕਨ੍ਹਈਆ ਲਾਲ, ਰਾਧਾ, ਅੰਜਲੀ ਆਦਿ, ਮਾਰੀਅੰਮਾ ਮੰਦਿਰ ਕਾਜ਼ੀ ਮੰਡੀ ਵਿਚ ਸ਼ਿਵਾ ਸੁਬਰਾਮਣੀਅਮ, ਮੀਨਾ ਦੇਵਰੋਜਾ, ਪਦਮਾਵਤੀ, ਜਸੂ, ਆਰਤੀ ਅਤੇ ਆਈਆ ਨਾਲ ਸੰਪਰਕ ਕੀਤਾ ਗਿਆ ਅਤੇ ਸ਼ਿਵ ਮੰਦਿਰ ਭੀਮ ਨਗਰ ਵਿਚ ਸੂਰਜ, ਵਰੁਣ, ਵਿਸ਼ਾਲ, ਰਾਮ ਤੀਰਥ, ਅਭਿਸ਼ੇਕ, ਕੋਮਲ, ਬਾਬੂ ਲਾਲ ਆਦਿ ਨਾਲ ਸੰਪਰਕ ਕਰਕੇ ਸਾਰਿਆਂ ਨੂੰ ਉਕਤ ਸ਼ੋਭਾ ਯਾਤਰਾ ਵਿਚ ਭਾਰਤੀ ਧਰਮ ਸੰਸਕ੍ਰਿਤੀ ਨਾਲ ਓਤ-ਪ੍ਰੋਤ ਝਾਕੀਆਂ ਅਤੇ ਸੰਗਤ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸੇ ਤਰ੍ਹਾਂ ਉਕਤ ਟੀਮ ਵੱਲੋਂ ਸ਼ਿਵ ਸ਼ਕਤੀ ਮੰਦਿਰ ਸੇਠ ਹੁਕਮ ਚੰਦ ਕਾਲੋਨੀ ’ਚ ਪੰਡਿਤ ਪ੍ਰਕਾਸ਼ ਪਾਠਕ, ਪੁਨੀਤ ਅਗਰਵਾਲ, ਨਰੇਸ਼ ਮਲਹੋਤਰਾ, ਸ਼ਿਵ ਮੰਦਿਰ ਗੁਰੂ ਨਾਨਕ ਨਗਰ ਸੂਰਾਨੁੱਸੀ ’ਚ ਬੱਬੀ ਵਾਲੀਆ, ਰੇਣੂਕਾ, ਕਮਲੇਸ਼, ਨੀਤੂ ਅਤੇ ਰਾਣੀ ਨਾਲ ਸੰਪਰਕ ਕੀਤਾ ਗਿਆ। ਸ਼ਿਵ ਮੰਦਿਰ ਜਨਤਾ ਕਾਲੋਨੀ ਵਿਚ ਲੋਚਨ ਦੱਤ ਸ਼ਰਮਾ, ਸ਼ਿਵਮ ਸ਼ਰਮਾ ਅਤੇ ਅਨੀਤਾ ਸ਼ਰਮਾ ਨਾਲ ਸੰਪਰਕ ਕੀਤਾ ਗਿਆ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਦੁਕਾਨ 'ਤੇ ਬੈਠੇ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਸ਼੍ਰੀ ਦੁਰਗਾ ਮੰਦਿਰ ਜਨਤਾ ਕਾਲੋਨੀ ’ਚ ਪੰਡਿਤ ਬਰਜਿੰਦਰ ਭਾਰਦਵਾਜ, ਰਮੇਸ਼ ਗੁਪਤਾ, ਸ਼ਿਵ ਮੰਦਿਰ ਗੁਰੂ ਰਵਿਦਾਸ ਨਗਰ ’ਚ ਵਿੱਕੀ, ਗੁਲਜ਼ਾਰ ਸਿੰਘ, ਗਰੀਸ਼ ਕੁਮਾਰ, ਰਾਜੇਸ਼ ਕੁਮਾਰ, ਬਰਿੰਦਰ ਚੀਨੀ, ਸੁਰਿੰਦਰ ਕੁਮਾਰ, ਭੁਪਿੰਦਰ ਸਿੱਕਾ ਅਤੇ ਦੁਰਗਾ ਮੰਦਿਰ ਜਵਾਲਾ ਨਗਰ ਮਕਸੂਦਾਂ ਵਿਚ ਪੰਡਿਤ ਰਮੇਸ਼ਵਰ ਸ਼ਰਮਾ, ਤਰੁਣ ਨਈਅਰ, ਸੁਨੀਲ ਭਾਰਦਵਾਜ, ਪਿਆਰਾ ਸਿੰਘ ਧੀਮਾਨ, ਸੋਹਣ ਸਿੰਘ, ਪੂਜਾ ਦੇਵੀ, ਤੇਜਸਵੀ ਰਾਜਪੂਤ ਆਦਿ ਨਾਲ ਸੰਪਰਕ ਕੀਤਾ ਗਿਆ। ਇਸੇ ਤਰ੍ਹਾਂ ਸ਼੍ਰੀ ਸਨਾਤਨ ਧਰਮ ਹਨੂਮਾਨ ਮੰਦਿਰ ਫਰੈਂਡਜ਼ ਕਾਲੋਨੀ, ਲਕਸ਼ਮੀ ਨਾਰਾਇਣ ਮੰਦਿਰ ’ਚ ਰੀਟਾ ਰਾਣੀ, ਸੁਮਿਤਾ ਅਗਰਵਾਲ, ਊਸ਼ਾ ਅਰੋੜਾ, ਨਿਤਿਸ਼, ਰਾਜੇਸ਼ ਕੁਮਾਰ, ਸ਼੍ਰੀ ਦੁਰਗਾ ਮੰਦਿਰ ਦੁਰਗਾ ਕਾਲੋਨੀ ਵਿਚ ਗੌਰੀ ਰਾਜ ਪ੍ਰਸਾਦ, ਸਚਿਨ ਰਾਜਪਾਲ, ਚੰਦਰਮੋਹਨ ਪ੍ਰਭਾਕਰ ਨਾਲ ਸੰਪਰਕ ਕੀਤਾ।
ਪ੍ਰਾਚੀਨ ਸ਼ਿਵ ਮੰਦਿਰ ਗੁਲਾਬ ਦੇਵੀ ਰੋਡ ’ਚ ਵਿਜੇ ਕੁਮਾਰ, ਮੋਹਿਤ ਜੈਨ, ਨਰਿੰਦਰ ਸ਼ਰਮਾ ਅਤੇ ਰਾਜੇਸ਼ ਕੁਮਾਰ ਨਾਲ ਸੰਪਰਕ, ਸਾਈਂ ਮੰਦਿਰ ਗੁਲਾਬ ਦੇਵੀ ਰੋਡ ਵਿਚ ਬੀਰਭਾਨ ਸ਼ਰਮਾ, ਹਿਤੇਸ਼ ਕੁਮਾਰ, ਕੁਲਵੰਤ ਰਾਏ ਅਤੇ ਸੁਨੀਲ ਖੰਨਾ ਨਾਲ ਸੰਪਰਕ, ਸ਼੍ਰੀ ਰਘੁਨਾਥ ਮੰਦਿਰ ਨਿਊ ਲਾਭ ਸਿੰਘ ਨਗਰ ਵਿਚ ਗੋਵਿੰਦ ਸ਼ਾਸਤਰੀ, ਵਿਮਲਾ ਦੇਵੀ, ਦਰਸ਼ਨਾ, ਗੀਤਾ, ਸੁਨੀਤਾ, ਰਾਹੁਲ, ਵਰਿੰਦਰ ਸ਼ਰਮਾ, ਸ਼੍ਰੀ ਭਗਵਤੀ ਮੰਦਿਰ ਅਮਰ ਨਗਰ ’ਚ ਪੰਡਿਤ ਪੁਰਸ਼ੋਤਮ ਲਾਲ, ਰਾਕੇਸ਼ ਭਾਰਦਵਾਜ, ਪ੍ਰਧਾਨ ਵਿਮਲ ਭਾਰਦਵਾਜ, ਕਮਲ ਪਹਿਲਵਾਨ ਅਤੇ ਜੈ ਦੁਰਗਾ ਮੰਦਿਰ ਰਤਨ ਨਗਰ ’ਚ ਮਿੰਟਾ, ਸਰੂਪ ਰਾਣੀ, ਸ਼ਿਵ ਸਿਕੰਦਰ, ਹਰੀਸ਼ ਦੁੱਗਲ, ਵਿਨੇ ਕੁਮਾਰ ਅਤੇ ਅਸ਼ਵਨੀ ਕੁਮਾਰ ਨਾਲ ਸੰਪਰਕ ਕੀਤਾ ਗਿਆ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁੜ ਵਾਪਰੀ ਮੰਦਭਾਗੀ ਘਟਨਾ, ਹੋਲੇ-ਮਹੱਲੇ 'ਤੇ ਗਏ ਕਪੂਰਥਲਾ ਦੇ ਦੋ ਨੌਜਵਾਨ ਦਰਿਆ 'ਚ ਡੁੱਬੇ
ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ’ਚ ਜਲੰਧਰ ਬਣੇਗਾ ਅਯੁੱਧਿਆ ਨਗਰੀ : ਕਿਸ਼ਨ ਲਾਲ ਸ਼ਰਮਾ
ਜਲੰਧਰ (ਸ਼ਾਸਤਰੀ)–ਜਨ-ਜਾਗ੍ਰਿਤੀ ਮੰਚ ਦੀ ਇਕ ਵਿਸ਼ਾਲ ਮੀਟਿੰਗ ਕਿਸ਼ਨਪੁਰਾ ਇਲਾਕੇ ਵਿਚ ਹੋਈ, ਜਿਸ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ 30 ਮਾਰਚ ਨੂੰ ਸ਼੍ਰੀ ਰਾਮ ਚੌਂਕ ਤੋਂ ਕੱਢੀ ਜਾ ਰਹੀ ਪ੍ਰਭੂ ਸ਼੍ਰੀ ਰਾਮ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਮੰਚ ਦੇ ਸੈਂਕੜੇ ਵਰਕਰ ਭਗਵਾ ਪਟਕੇ ਪਹਿਨ ਕੇ ਰੱਥ ’ਤੇ ਸਵਾਰ ਭਗਵਾਨ ਸ਼੍ਰੀ ਰਾਮ ਪਰਿਵਾਰ ਅਤੇ ਰਾਸ਼ਟਰ ਭਗਤਾਂ ਦੀਆਂ ਝਾਕੀਆਂ ਸਮੇਤ ਸ਼ਾਮਲ ਹੋਣਗੇ। ਮੰਚ ਦੇ ਸਰਪ੍ਰਸਤ ਕਿਸ਼ਨ ਲਾਲ ਸ਼ਰਮਾ ਨੇ ਦੱਸਿ ਆ ਕਿ ਇਹ ਮੰਚ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਇਸ ਸਾਲ ਮੰਚ ਵੱਲੋਂ ਕਿਸ਼ਨਪੁਰਾ ਕਾਟੋ ਮਾਈ ਮੰਦਿਰ ਤੋਂ ਭਾਰੀ ਗਿਣਤੀ ਵਿਚ ਰਾਮ ਭਗਤ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣਗੇ ਅਤੇ ਇਸ ਵਾਰ ਜਲੰਧਰ ਅਯੁੱਧਿਆ ਨਗਰੀ ਦਾ ਰੂਪ ਧਾਰਨ ਕਰੇਗਾ। ਮੰਚ ਦੀ ਜਨਰਲ ਸਕੱਤਰ ਅਜਮੇਰ ਸਿੰਘ ਬਾਦਲ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਲਈ ਰਾਮ ਭਗਤਾਂ ਵਿਚ ਭਾਰੀ ਉਤਸ਼ਾਹ ਹੈ। ਮੀਟਿੰਗ ਦੌਰਾਨ ਸ਼ਾਮ ਸ਼ਰਮਾ, ਬਾਬਾ ਜਬਰਜੰਗ ਸਿੰਘ, ਮੰਗਲ ਸੇਨ ਲਾਡਾ, ਬਾਵਾ ਵਰਮਾ, ਪ੍ਰਸ਼ਾਂਤ ਗੰਭੀਰ, ਤੋਤਾ ਸਿੰਘ, ਕੁਲਵੰਤ ਭੋਗਲ, ਕੁਲਵਿੰਦਰ ਸਿੰਘ ਭੋਗਲ, ਗੁਰਮੀਤ ਸਿੰਘ, ਮੰਗਾ, ਫਕੀਰ ਚੰਦ, ਅਮੀਰ ਚੰਦ, ਵਿਕਾਸ ਸੋਨੀ, ਵਾਸੂਦੇਵ, ਸ਼ੰਕਰ ਦੱਤ, ਓਂਕਾਰ ਸਿੰਘ, ਸੰਦੀਪ ਕੁਮਾਰ, ਗੁਰਜੀਤ ਸਿੰਘ, ਨਰੇਸ਼ ਕੁਮਾਰ, ਗੌਰਵ ਸ਼ਰਮਾ, ਪੰਕਜ ਸ਼ਰਮਾ, ਤਰਲੋਚਨ ਸਿੰਘ, ਸੁਰਿੰਦਰ ਸਿੰਘ ਬੱਬਰ, ਸੰਜੀਵ ਅਟਵਾਲ, ਤਿਲਕ ਰਾਜ ਸ਼ਰਮਾ, ਧੀਰਜ ਦੱਤਾ, ਨੀਸ਼ੂ ਮਹਿਤਾ, ਵਰਿੰਦਰ ਯਾਦਵ, ਰਜਨੀ ਸ਼ਰਮਾ, ਰਾਕੇਸ਼ ਸ਼ਰਮਾ, ਸਤਿੰਦਰ ਸਿੰਘ ਆਦਿ ਭਾਰੀ ਗਿਣਤੀ ਵਿਚ ਰਾਮ ਭਗਤ ਮੌਜੂਦ ਸਨ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਦੀ ਘਟਨਾ ਨੂੰ ਲੈ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਲੰਧਰ 'ਚ ਵੱਡੀ ਵਾਰਦਾਤ, ਦੁਕਾਨ 'ਤੇ ਬੈਠੇ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
NEXT STORY