ਫਗਵਾੜਾ, (ਹਰਜੋਤ)- ਸਿਟੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਚੋਰੀ ਕੀਤੇ 9 ਲੈਪਟਾਪ, ਇਕ ਡਿਜੀਟਲ ਕੈਮਰਾ ਬਰਾਮਦ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਪੀ. ਮਨਦੀਪ ਸਿੰਘ ਤੇ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮਿਲੀ ਇਤਲਾਹ ਦੇ ਆਧਾਰ 'ਤੇ ਪੁਲਸ ਨੇ ਨਿੰਮਾ ਵਾਲਾ ਚੌਕ 'ਚੋਂ ਅਮਨ ਬੱਗਾ ਪੁੱਤਰ ਲੇਟ ਜੀਵਨ ਬੱਗਾ ਵਾਸੀ ਨਿਊ ਆਬਾਦੀ ਖਲਵਾੜਾ ਗੇਟ ਫਗਵਾੜਾ ਹਾਲ ਵਾਸੀ ਪ੍ਰੋਫੈਸਰ ਕਾਲੋਨੀ ਫਗਵਾੜਾ ਨੂੰ 4 ਲੈਪਟਾਪ ਅਤੇ ਹਿਮਾਂਸ਼ੂ ਟੰਡਨ ਪੁੱਤਰ ਅਸ਼ੋਕ ਟੰਡਨ ਵਾਸੀ ਡੱਡਲ ਮੁਹੱਲਾ ਨੂੰ 3 ਲੈਪਟਾਪ ਅਤੇ ਇਕ ਕੈਮਰਾ ਅਤੇ ਵਿਜੈ ਕੁਮਾਰ ਪੁੱਤਰ ਉਮ ਪ੍ਰਕਾਸ਼ ਵਾਸੀ ਮੋਤੀ ਬਾਜ਼ਾਰ ਨੂੰ ਦੋ ਲੈਪਟਾਪ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਪਾਸੋਂ ਪੁਲਸ ਅਗਲੀ ਪੁੱਛਗਿੱਛ ਕਰ ਰਹੀ ਹੈ।
ਐੱਸ. ਐੱਚ. ਓ ਨੇ ਦੱਸਿਆ ਕਿ ਉਕਤ ਨੌਜਵਾਨ ਨਸ਼ੇ ਦੇ ਆਦੀ ਹਨ। ਉਨ੍ਹਾਂ ਦੱਸਿਆ ਕਿ ਫੜੇ ਲਾਅ ਗੇਟ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਹਿਮਾਂਸ਼ੂ ਖਿਲਾਫ਼ ਪਹਿਲਾ ਵੀ ਇਕ ਥਾਣਾ ਸਿਟੀ ਤੇ ਸਦਰ 'ਚ ਚੋਰੀ ਦਾ ਮੁਕੱਦਮਾ ਦਰਜ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਜਾਰੀ ਹੈ ਅਤੇ ਹੋਰ ਬਰਾਮਦੀ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਮੁੱਖ ਤੌਰ 'ਤੇ ਭਗਤਪੁਰਾ ਤੇ ਲਾਅ ਲੇਟ ਲਵਲੀ ਯੂਨੀਵਰਸਿਟੀ ਦੇ ਇਲਾਕੇ 'ਚ ਸਥਿਤ ਪੀ. ਜੀ. ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਅਤੇ ਸਾਰਾ ਦਿਨ ਸਕੂਟਰ 'ਤੇ ਘੁੰਮਦੇ ਰਹਿੰਦੇ ਸਨ ਅਤੇ ਜਦੋਂ ਵੀ ਕੋਈ ਵਿਦਿਆਰਥੀ ਇੱਧਰ ਉੱਧਰ ਹੁੰਦਾ ਸੀ ਤਾਂ ਉਸ ਦਾ ਲੈਪਟਾਪ ਚੋਰੀ ਕਰ ਲੈਂਦੇ ਸਨ।
ਡੀ. ਸੀ. ਨੇ ਕੀਤੀ ਸਿਵਲ ਹਸਪਤਾਲ ’ਚ ਡੇਂਗੂ ਵਾਰਡ ਦੀ ਚੈਕਿੰਗ
NEXT STORY