ਰੂਪਨਗਰ, (ਵਿਜੇ)- ਸ਼ਹਿਰ ਦੇ ਮੇਨ ਬਾਜ਼ਾਰ ’ਚ ਕੁੱਝ ਲੋਕਾਂ ਵਲੋਂ ਐਤਵਾਰ ਨੂੰ ਮੰਜਾ ਬਾਜ਼ਾਰ ਲਾਉਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਇਸ ਮੰਜਾ ਬਾਜ਼ਾਰ ਨੂੰ ਬੰਦ ਕਰਵਾਇਆ ਗਿਆ ਹੈ ਪਰ ਪੁਲਸ ਦੇ ਜਾਣ ਤੋਂ ਬਾਅਦ ਮੁਡ਼ ਮੰਜਾ ਬਾਜ਼ਾਰ ਲੱਗ ਜਾਂਦਾ ਹੈ। ਸ਼ਹਿਰ ਦਾ ਮੇਨ ਬਾਜ਼ਾਰ ਜੋ ਪਹਿਲਾਂ ਹੀ ਕਾਫੀ ਤੰਗ ਹੈ ਉਸ ਦੇ ਦੋਨੋਂ ਪਾਸੇ ਕੁੱਝ ਲੋਕ ਫੋਲਡਿੰਗ ਮੰਜੇ ਲਾ ਕੇ ਐਤਵਾਰ ਨੂੰ ਆਪਣਾ ਸਾਮਾਨ ਗਾਹਕਾਂ ਨੂੰ ਵੇਚਦੇ ਹਨ, ਜਿਸ ਕਾਰਨ ਲੋਕਾਂ ਦਾ ਉਥੋਂ ਗੁਜ਼ਰਨਾ ਮੁਸ਼ਕਿਲ ਹੋ ਜਾਂਦਾ ਹੈ।
ਸ਼ਹਿਰ ਦੇ ਲੋਕਾਂ ਦੀ ਮੰਗ ਹੈ ਕਿ ਇਸ ਮੰਜਾ ਬਾਜ਼ਾਰ ਨੂੰ ਤੁਰੰਤ ਸਮਾਪਤ ਕਰਵਾਇਆ ਜਾਵੇ ਅਤੇ ਇਸ ਦੀ ਜਗ੍ਹਾ ਸ਼ਹਿਰ ਵਿਚ ਖੁੱਲ੍ਹੀ ਪਈ ਜਗ੍ਹਾ ’ਤੇ ਮੰਜਾ ਬਾਜ਼ਾਰ ਲਾਇਆ ਜਾਵੇ, ਜਿਸ ਤਰ੍ਹਾਂ ਬੇਲਾ ਚੌਕ, ਰਾਮਲੀਲਾ ਗਰਾਊਂਡ, ਪੁਰਾਣੇ ਮਕਬਰੇ ਦੇ ਨਜ਼ਦੀਕ, ਕਲਿਆਣ ਸਿਨੇਮਾ ਦੇ ਨੇਡ਼ੇ ਮੰਜਾ ਬਾਜ਼ਾਰ ਲਾਇਆ ਜਾਵੇ।
ਅਧਿਆਪਕ ਐਕਸ਼ਨ ਕਮੇਟੀ ਵੱਲੋਂ ਰੋਹ ਭਰਪੂਰ ਰੈਲੀ
NEXT STORY