ਜਲੰਧਰ (ਖੁਰਾਣਾ)–ਲੋਕਲ ਬਾਡੀਜ਼ ਵਿਭਾਗ ਪੰਜਾਬ ਦੇ ਚੀਫ਼ ਵਿਜੀਲੈਂਸ ਆਫ਼ਿਸਰ ਵੱਲੋਂ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਿਚ ਚੱਲ ਰਹੀ ਬੇਨਿਯਮੀਆਂ ਨੂੰ ਲੈ ਕੇ ਭੇਜੀ ਗਈ ਟੀਮ ਬੀਤੇ ਦਿਨ ਚੰਡੀਗੜ੍ਹ ਵਾਪਸ ਮੁੜ ਗਈ। ਵੀਰਵਾਰ ਵੀ ਵਿਜੀਲੈਂਸ ਦੀ ਇਸ ਟੀਮ ਨੇ ਸ਼ਹਿਰ ਵਿਚ ਜਾ ਕੇ ਕਈ ਥਾਵਾਂ ’ਤੇ ਨਾਜਾਇਜ਼ ਬਿਲਡਿੰਗਾਂ ਦੇ ਮੌਕੇ ਚੈੱਕ ਕੀਤੇ, ਜਿਨ੍ਹਾਂ ਬਾਬਤ ਵਿਜੀਲੈਂਸ ਅਤੇ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਵਿਜੀਲੈਂਸ ਦੀ ਟੀਮ ਨੇ ਅੱਜ ਆਦਰਸ਼ ਨਗਰ ਵਿਚ ਕਾਂਟਾ-ਛੁਰੀ ਰੈਸਟੋਰੈਂਟ ਨੇੜੇ ਚੱਲ ਰਹੇ ਨਿਰਮਾਣ ਨੂੰ ਵੇਖਿਆ ਅਤੇ ਇਸ ਇਲਾਕੇ ਵਿਚ ਕਈ ਹੋਰ ਥਾਵਾਂ ’ਤੇ ਜਾ ਕੇ ਵੀ ਜਾਂਚ ਕੀਤੀ। ਟੀਮ ਵੱਲੋਂ ਉੱਤਰੀ ਵਿਧਾਨ ਸਭਾ ਇਲਾਕੇ ਵਿਚ ਜਾ ਕੇ ਵੀ ਕਈ ਮੌਕੇ ਚੈੱਕ ਕੀਤੇ।
ਇਸ ਮੌਕੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨਾਲ ਸਬੰਧਤ ਅਧਿਕਾਰੀ ਵੀ ਸਨ। ਪਤਾ ਲੱਗਾ ਹੈ ਕਿ ਵਿਜੀਲੈਂਸ ਦੀ ਇਸ ਟੀਮ ਨੇ ਕਈ ਬਿਲਡਿੰਗਾਂ ਦਾ ਰਿਕਾਰਡ ਜੁਟਾ ਲਿਆ ਹੈ ਅਤੇ ਨਿਗਮ ਅਧਿਕਾਰੀਆਂ ਨੂੰ ਕਈ ਨਾਜਾਇਜ਼ ਬਿਲਡਿੰਗਾਂ ਸਬੰਧੀ ਸੂਚੀ ਦੇ ਕੇ ਬਾਕੀ ਰਿਕਾਰਡ ਤਲਬ ਕੀਤਾ ਹੈ ਅਤੇ ਵਿਸਤ੍ਰਿਤ ਰਿਪੋਰਟ ਬਣਾਉਣ ਨੂੰ ਵੀ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਸ਼ਹਿਰ ਦੇ ਕੁਝ ਨਾਜਾਇਜ਼ ਨਿਰਮਾਣਾਂ ’ਤੇ ਜਾਂ ਤਾਂ ਡਿੱਚ ਮਸ਼ੀਨ ਚੱਲ ਸਕਦੀ ਹੈ ਜਾਂ ਉਨ੍ਹਾਂ ਨੂੰ ਦੁਬਾਰਾ ਸੀਲ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਸਵਾ ਸਾਲ ਪਹਿਲਾਂ ਵੀ ਵਿਜੀਲੈਂਸ ਦੀ ਇਸ ਟੀਮ ਵੱਲੋਂ ਕਈ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ ਸੀ ਪਰ ਬਾਅਦ ਵਿਚ ਨਿਗਮ ਅਧਿਕਾਰੀਆਂ ਨੇ ਮਿਲੀਭੁਗਤ ਨਾਲ ਉਨ੍ਹਾਂ ਸੀਲਾਂ ਨੂੰ ਖੋਲ੍ਹ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਨਾਜਾਇਜ਼ ਨਿਰਮਾਣ ਸਬੰਧੀ ਸ਼ਿਕਾਇਤਾਂ ਦੀਆਂ ਫਾਈਲਾਂ ਨੂੰ ਲੰਮੇ ਸਮੇਂ ਤਕ ਦਬਾਅ ਕੇ ਰੱਖਣ ਵਾਲੇ ਅਧਿਕਾਰੀਆਂ ’ਤੇ ਵੀ ਕਾਰਵਾਈ ਹੋ ਸਕਦੀ ਹੈ ਅਤੇ ਉਨ੍ਹਾਂ ਦੀ ਸ਼ਾਮਤ ਤਕ ਆ ਸਕਦੀ ਹੈ।
ਇਹ ਵੀ ਪੜ੍ਹੋ: ਕਾਂਗਰਸ 'ਚੋਂ ਬਾਹਰ ਕੱਢੇ ਜਾਣ ਦੇ ਸਵਾਲ ‘ਤੇ ਸੁਣੋ ਕੀ ਹੈ ਨਵਜੋਤ ਸਿੱਧੂ ਦਾ ਜਵਾਬ
ਪੀ. ਪੀ. ਆਰ. ਮਾਰਕੀਟ ਨੇੜੇ 2 ਮੰਜ਼ਿਲਾ ਨਿਰਮਾਣ ਅਧੀਨ ਬਿਲਡਿੰਗ ਡਿੱਗੀ, ਬਿਲਡਰ ਅਤੇ ਆਰਕੀਟੈਕਟ ਨੂੰ ਜਾਰੀ ਹੋਣਗੇ ਨੋਟਿਸ
ਇਸੇ ਵਿਚਕਾਰ ਪਤਾ ਲੱਗਾ ਹੈ ਕਿ ਮਿੱਠਾਪੁਰ ਰੋਡ ਇਲਾਕੇ ਵਿਚ ਪੀ. ਪੀ. ਆਰ. ਮਾਰਕੀਟ ਦੇ ਬਿਲਕੁਲ ਸਾਹਮਣੇ ਇਕ ਨਿਰਮਾਣ ਅਧੀਨ 2 ਮੰਜ਼ਿਲਾ ਕਮਰਸ਼ੀਅਲ ਬਿਲਡਿੰਗ ਅਚਾਨਕ ਡਿੱਗ ਗਈ, ਜਿਸ ਨਾਲ ਕੋਈ ਜਾਨਲੇਵਾ ਹਾਦਸਾ ਤਾਂ ਨਹੀਂ ਹੋਇਆ ਪਰ ਬਿਲਡਿੰਗ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਈ। ਪਤਾ ਲੱਗਾ ਹੈ ਕਿ ਗੋਲ ਮਾਰਕੀਟ ਸਥਿਤ ਇਕ ਬਿਲਡਰ ਗਰੁੱਪ ਵੱਲੋਂ ਇਸ ਇਲਾਕੇ ਵਿਚ ਕਮਰਸ਼ੀਅਲ ਬਿਲਡਿੰਗ ਬਣਾਈ ਜਾ ਰਹੀ ਸੀ। ਇਸ ਕਮਰਸ਼ੀਅਲ ਬਿਲਡਿੰਗ ਦੀ ਪਹਿਲੀ ਮੰਜ਼ਿਲ ਦਾ ਲੈਂਟਰ ਲਗਭਗ 19-20 ਦਿਨ ਪਹਿਲਾਂ ਪਾਇਆ ਗਿਆ ਸੀ ਅਤੇ ਉਸ ਲੈਂਟਰ ਦੇ ਚੰਗੀ ਤਰ੍ਹਾਂ ਨਾਲ ਸੁੱਕਣ ਤੋਂ ਪਹਿਲਾਂ ਹੀ ਦੂਜੀ ਮੰਜ਼ਿਲ ਦਾ ਲੈਂਟਰ ਪਾ ਦਿੱਤਾ ਗਿਆ, ਜਿਸ ਕਾਰਨ ਦੋਵੇਂ ਲੈਂਟਰ ਡਿੱਗ ਗਏ। ਪਤਾ ਲੱਗਾ ਹੈ ਕਿ ਬਿਲਡਿੰਗ ਦੇ ਨਿਰਮਾਣ ਵਿਚ ਲਾਪ੍ਰਵਾਹੀ ਕਾਰਨ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਬਿਲਡਰ ਦੇ ਨਾਲ-ਨਾਲ ਸਬੰਧਤ ਆਰਕੀਟੈਕਟ ਨੂੰ ਵੀ ਨੋਟਿਸ ਜਾਰੀ ਕੀਤੇ ਜਾ ਸਕਦੇ ਹਨ ਕਿਉਂਕਿ ਬਿਲਡਿੰਗ ਦੇ ਸਟਰੱਕਚਰ ਡਿਜ਼ਾਈਨ ਅਤੇ ਸੁਪਰਵਿਜ਼ਨ ਵਿਚ ਲਾਪ੍ਰਵਾਹੀ ਵਰਤੀ ਜਾ ਰਹੀ ਸੀ।
ਐੱਸ. ਡੀ. ਕਾਲਜ ਦੇ ਸਾਹਮਣੇ 2 ਨਾਜਾਇਜ਼ ਬਿਲਡਿੰਗਾਂ ਨੂੰ ਕੀਤਾ ਸੀਲ
ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਅੱਜ ਕਮਿਸ਼ਨਰ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਐੱਸ. ਡੀ. ਕਾਲਜ ਦੇ ਸਾਹਮਣੇ ਨਾਜਾਇਜ਼ ਢੰਗ ਨਾਲ ਬਣੀਆਂ 2 ਕਮਰਸ਼ੀਅਲ ਬਿਲਡਿੰਗਾਂ ਨੂੰ ਸੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਨਿਗਮ ਟੀਮ ਵੱਲੋਂ ਇਨ੍ਹਾਂ ਨਿਰਮਾਣਾਂ ਨੂੰ ਰੋਕਣ ਦੇ ਕਈ ਯਤਨ ਕੀਤੇ ਗਏ ਅਤੇ ਨੋਟਿਸ ਵੀ ਜਾਰੀ ਕੀਤੇ ਗਏ ਪਰ ਫਿਰ ਵੀ ਇਨ੍ਹਾਂ ਬਿਲਡਿੰਗਾਂ ਦਾ ਨਿਰਮਾਣ ਪੂਰਾ ਕਰ ਲਿਆ ਗਿਆ। ਸ਼ਿਕਾਇਤਾਂ ਤੋਂ ਬਾਅਦ ਇਨ੍ਹਾਂ ਬਿਲਡਿੰਗਾਂ ਨੂੰ ਅੱਜ ਸੀਲ ਲਾ ਦਿੱਤੀ ਗਈ।
ਇਹ ਵੀ ਪੜ੍ਹੋ: 'ਆਪ' ਨੂੰ ਭੰਡਣ ਤੇ ਗਠਜੋੜ ਦੀ ਮੰਗ 'ਤੇ ਸੁਣੋ ਨਵਜੋਤ ਸਿੱਧੂ ਦਾ ਸਪੱਸ਼ਟੀਕਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਖੜਗੇ ਦੇ ਸਮਾਗਮ ਦਾ ਸੱਦਾ ਉਡੀਕ ਰਹੇ ਸਿੱਧੂ, ਕਿਹਾ, 'ਟੁੱਚੂ ਬੰਦੇ ਦੇ ਕਹਿਣ 'ਤੇ ਕਿਵੇਂ ਬਾਹਰ ਕਰ ਦੇਣਗੇ'
NEXT STORY