ਨਵੀਂ ਦਿੱਲੀ- ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਅਪ੍ਰੇਂਟਿਸ ਦੇ ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। ਏ.ਏ.ਆਈ. ਰੀਜ਼ਨਲ ਹੈੱਡ ਕੁਆਰਟਰ, ਪੱਛਮੀ ਖੇਤਰ ਨੇ ਅਪ੍ਰੇਂਟਿਸ ਐਕਟ 1961/2014 ਦੇ ਅਧੀਨ ਇਹ ਭਰਤੀਆਂ ਨਿਕਲੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 30 ਨਵੰਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਗਰੈਜੂਏਟ ਅਪ੍ਰੇਂਟਿਸ- 25 ਅਹੁਦੇ
ਡਿਪਲੋਮਾ ਅਪ੍ਰੇਂਟਿਸ- 38 ਅਹੁਦੇ
ਆਈ.ਟੀ.ਆਈ. ਅਪ੍ਰੇਂਟਿਸ- 27 ਅਹੁਦੇ
ਸਿੱਖਿਆ ਯੋਗਤਾ
ਗਰੈਜੂਏਟ ਅਪ੍ਰੇਂਟਿਸ ਦੇ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਉੱਥੇ ਹੀ ਡਿਪਲੋਮਾ ਅਪ੍ਰੇਂਟਿਸ ਦੇ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸੰਬੰਧਤ ਫੀਲਡ ’ਚ ਡਿਪਲੋਮਾ ਹੋਣਾ ਚਾਹੀਦਾ। ਇਸ ਤੋਂ ਇਲਾਵਾ ਆਈ.ਟੀ.ਆਈ. ਟਰੇਡ ਅਪ੍ਰੇਂਟਿਸ ਦੇ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਵੋਕੇਸ਼ਨਲ ਕੋਰਸ ’ਚ ਸਰਟੀਫਿਕੇਟ ਕੋਰਸ ਹੋਣਾ ਚਾਹੀਦਾ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://www.aai.aero/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
12ਵੀਂ ਪਾਸ ਲਈ ਭਾਰਤੀ ਡਾਕ ਵਿਭਾਗ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY