ਨਵੀਂ ਦਿੱਲੀ- ਪੰਜਾਬ ਸਿੱਖਿਆ ਵਿਭਾਗ ਨੇ ਮਾਸਟਰ ਕੈਡਰ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਲਈ ਜੋ ਲੋਕ ਪੰਜਾਬ 'ਚ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹਨ, ਉਨ੍ਹਾਂ ਲਈ ਇਹ ਸੁਨਹਿਰੀ ਮੌਕਾ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 10 ਮਾਰਚ 2022 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 4161 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਪੰਜਾਬ ਸਿੱਖਿਆ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਐਪਲੀਕੇਸ਼ਨ ਫੀਸ
ਉਮੀਦਵਾਰ ਨੂੰ 1000 ਰੁਪਏ ਐਪਲੀਕੇਸ਼ਨ ਫੀਸ ਭਰਨੀ ਹੋਵੇਗੀ। ਰਾਖਵਾਂਕਰਨ ਵਰਗ ਲਈ ਇਹ ਰਾਸ਼ੀ 500 ਰੁਪਏ ਹੈ।
ਸਿੱਖਿਆ ਯੋਗਤਾ
ਮਾਸਟਰ ਕੈਡਰ ਅਹੁਦਿਆਂ ਲਈ ਉਹੀ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਗਰੈਜੂਏਸ਼ਨ ਨਾਲ ਬੀਐੱਡ ਦੀ ਪੜ੍ਹਾਈ ਕੀਤੀ ਹੋਵੇ।
ਉਮਰ
ਉਮੀਦਵਾਰ ਦੀ ਉਮਰ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਭਾਰਤੀ ਫ਼ੌਜ 'ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
NEXT STORY