ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ 'ਚ ਨੌਕਰੀ ਕਰਨ ਦੇ ਚਾਹਵਾਨ ਲੋਕਾਂ ਲਈ ਇਹ ਚੰਗੀ ਖ਼ਬਰ ਹੈ। ਦਰਅਸਲ ਪੰਜਾਬ ਨੈਸ਼ਨਲ ਬੈਂਕ ਨੇ ਵੱਖ-ਵੱਖ ਅਹੁਦਿਆਂ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਮੁਤਾਬਤ ਕੁੱਲ 6 ਅਹੁਦਿਆਂ 'ਤੇ ਭਰਤੀ ਕੀਤੀ ਜਾਣੀ ਹੈ। ਜੋ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ 10 ਜਨਵਰੀ, 2022 ਤੱਕ ਪੰਜਾਬ ਨੈਸ਼ਨਲ ਬੈਂਕ ਦੀ ਅਧਿਕਾਰਤ ਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
- ਚੀਫ ਰਿਸਕ ਅਫ਼ਸਰ (CRO) - 1 ਅਹੁਦਾ
- ਚੀਫ ਕੰਪਲਾਇੰਸ ਅਫ਼ਸਰ (CCO) - 1 ਅਹੁਦਾ
- ਚੀਫ ਫਾਈਨੈਂਸ਼ੀਅਲ ਅਫ਼ਸਰ (CFO) - 1 ਅਹੁਦਾ
- ਚੀਫ ਟੈਕਨੀਕਲ ਅਫ਼ਸਰ (CTO) - 1 ਅਹੁਦਾ
- ਚੀਫ ਇਨਫਾਰਮੇਸ਼ਨ ਸਕਿਓਰਿਟੀ ਅਫ਼ਸਰ (CISO) - 1 ਅਹੁਦਾ
- ਚੀਫ ਡਿਜੀਟਲ ਅਫ਼ਸਰ (CDO) - 1 ਅਹੁਦਾ
- ਕੁੱਲ- 6 ਅਹੁਦੇ
ਉਮਰ ਹੱਦ
45 ਤੋਂ 55 ਸਾਲ
ਅਰਜ਼ੀ ਦੀ ਪ੍ਰਕਿਰਿਆ
ਅਪਲਾਈ ਕਰਨ ਲਈ ਉਮੀਦਵਾਰਾਂ ਨੂੰ PNB ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ। ਇੱਥੇ ਤੁਹਾਨੂੰ ਅਰਜ਼ੀ ਫਾਰਮ ਮਿਲੇਗਾ। ਜਿਸ ਦਾ ਪ੍ਰਿੰਟਆਊਟ ਲੈ ਕੇ ਭਰੋ ਅਤੇ ਹੇਠਾਂ ਦਿੱਤੇ ਪਤੇ 'ਤੇ ਭੇਜੋ।
General Manager-HRMD, Punjab National Bank, Human Resource Division, 1st Floor, West Wing, Corporate Officer, Sector-10, Dwarka, New Delhi- 110075
ਪ੍ਰਾਪਤ ਹੋਈਆਂ ਅਰਜ਼ੀਆਂ ਵਿਚੋਂ ਜਿਨ੍ਹਾਂ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ, ਉਨ੍ਹਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ।
ਯੂਨੀਅਨ ਬੈਂਕ 'ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
NEXT STORY