ਮੁੰਬਈ : ਫਿਲਮ 'ਹੇਟ ਸਟੋਰੀ 3' ਰਾਹੀਂ ਸਫਲਤਾ ਦਾ ਸਵਾਦ ਚੱਖਣ ਵਾਲੇ ਬਾਲੀਵੁੱਡ ਅਦਾਕਾਰ ਸ਼ਰਮਨ ਜੋਸ਼ੀ ਨੂੰ ਇਸ ਤੋਂ ਕਾਫੀ ਰਾਹਤ ਮਿਲੀ ਹੈ। ਉਨ੍ਹਾਂ ਦਾ ਕਹਿਣੈ ਕਿ ਇਸ ਤੋਂ ਪਹਿਲਾਂ 2012 'ਚ ਆਈ ਕਾਮੇਡੀ-ਡਰਾਮਾ ਫਿਲਮ 'ਫਰਾਰੀ ਦੀ ਸਵਾਰੀ' ਹਿੱਟ ਰਹੀ ਸੀ, ਜਿਸ ਪਿੱਛੋਂ 'ਵਾਰ ਛੋੜੋ ਨਾ ਯਾਰ', 'ਗੈਂਗਸ ਆਫ ਘੋਸਟਸ' ਅਤੇ 'ਸੁਪਰ ਨਾਨੀ' ਵਰਗੀਆਂ ਫਿਲਮਾਂ ਦੀ ਅਸਫਲਤਾ ਕਾਰਨ ਉਹ ਬਹੁਤ ਨਿਰਾਸ਼ ਹੋ ਗਏ ਸਨ।
ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਹੇਟ ਸਟੋਰੀ-3' ਸਫਲ ਰਹੀ। ਇਸ ਨਾਲ ਉਨ੍ਹਾਂ ਦਾ ਆਤਮ-ਵਿਸਵਾਸ਼ ਵਾਪਸ ਮੁੜ ਆਇਆ ਹੈ। ਇਕ ਇੰਟਰਵਿਊ ਦੌਰਾਨ ਸ਼ਰਮਨ ਨੇ ਕਿਹਾ,''ਇਕ ਤੋਂ ਬਾਅਦ ਇਕ ਤਿੰਨਾਂ ਫਿਲਮਾਂ ਦੇ ਨਾ ਚੱਲਣ ਕਾਰਨ ਮੈਂ ਬਹੁਤ ਬੁਰੇ ਸਮੇਂ 'ਚੋਂ ਲੰਘ ਰਿਹਾ ਸੀ। ਹੁਣ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ ਪਰ ਅਗਲੀ ਵਾਰ ਮੈਂ ਹੋਰ ਵੀ ਮਿਹਨਤ ਕਰਾਂਗਾ ਅਤੇ ਆਸ ਹੈ ਕਿ ਉਹ ਫਿਲਮ ਵੀ ਸਫਲ ਹੋਵੇਗੀ।''
ਜ਼ਿਕਰਯੋਗ ਹੈ ਕਿ ਸ਼ਰਮਨ ਜੋਸ਼ੀ '3 ਈਡੀਅਟਸ', 'ਗੋਲਮਾਲ' ਅਤੇ 'ਲਾਈਫ ਇਨ ਏ ਮੈਟਰੋ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਇਕ ਸੋਲੋ ਸਟਾਰ ਦੇ ਰੂਪ 'ਚ ਸਥਾਪਿਤ ਹੋਣ ਲਈ ਵਧੇਰੇ ਫਿਲਮਾਂ ਦੀ ਲੋੜ ਹੈ।
ਐਨੀ ਹੈਥਵੇ ਹੋਈ ਗਰਭਵਤੀ, ਪਤੀ ਨੂੰ ਚੜ੍ਹਿਆ ਚਾਅ
NEXT STORY