ਮੁੰਬਈ- ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋ ਰਹੇ ਸ਼ੋਅ ‘ਇੰਡੀਅਨ ਆਈਡਲ’ ਦਾ ਆਉਣ ਵਾਲਾ ਐਪੀਸੋਡ ਦਰਸ਼ਕਾਂ ਲਈ ਨੋਸਟੈਲਜੀਆ, ਸੰਗੀਤ, ਹਾਸੇ ਅਤੇ ਦਿਲ ਨੂੰ ਛੂਹ ਲੈਣ ਵਾਲੇ ਪਲਾਂ ਨਾਲ ਭਰਪੂਰ ਹੋਵੇਗਾ। ਇਸ ਖ਼ਾਸ ਮੌਕੇ ’ਤੇ ਅਦਾਕਾਰ ਆਯੁਸ਼ਮਾਨ ਖੁਰਾਨਾ, ਸਾਰਾ ਅਲੀ ਖਾਨ, ਰਕੁਲਪ੍ਰੀਤ ਸਿੰਘ ਅਤੇ ਵਾਮਿਕਾ ਗੱਬੀ ਆਪਣੀ ਫ਼ਿਲਮ ‘ਪਤੀ ਪਤਨੀ ਔਰ ਵੋ 2’ ਦੀ ਪ੍ਰਮੋਸ਼ਨ ਲਈ ਸ਼ੋਅ ਵਿਚ ਸ਼ਾਮਲ ਹੋਣਗੇ। ਸ਼ੋਅ ਦੌਰਾਨ ਗੱਲਬਾਤ ਕਰਦਿਆਂ ਮਨਰਾਜ ਨੇ ਆਯੁਸ਼ਮਾਨ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੇ ਸਫ਼ਰ ਦੀ ਸ਼ੁਰੂਆਤ ‘ਇੰਡੀਅਨ ਆਈਡਲ’ ਦੇ ਇਸੇ ਮੰਚ ਤੋਂ ਹੋਈ ਸੀ ਅਤੇ ਉਨ੍ਹਾਂ ਤੋਂ ਸ਼ੋਅ ਵਿਚ ਰਿਜੈਕਟ ਹੋਣ ਦੇ ਤਜ਼ਰਬੇ ਬਾਰੇ ਪੁੱਛਿਆ।
ਮੁਸਕੁਰਾਉਂਦੇ ਹੋਏ ਆਯੁਸ਼ਮਾਨ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ, “ਇਟ ਵਾਜ਼ ਬਿਊਟੀਫੁਲ। ਮੈਂ ਪੱਛਮ ਐਕਸਪ੍ਰੈੱਸ ਰਾਹੀਂ ਆਇਆ ਸੀ। ਮੈਂ ਦੂਜੇ ਰਾਊਂਡ ਵਿਚ ਹੀ ਬਾਹਰ ਹੋ ਗਿਆ ਸੀ ਪਰ ਮੇਰੇ ਲਈ ਖ਼ੂਬਸੂਰਤ ਗੱਲ ਇਹ ਸੀ ਕਿ ਆਲੇ-ਦੁਆਲੇ ਦੇ ਸਾਰੇ ਗਾਇਕ, ਸੰਗੀਤਕਾਰ ਅਤੇ ਗੀਤਕਾਰ ਸਨ। ਉਸ ਵੇਲੇ ਸਾਡੇ ਕੋਲ ਰਿਆਜ਼ ਕਰਨ ਲਈ ਐਪਸ ਨਹੀਂ ਹੁੰਦੀਆਂ ਸਨ। ਕੋਈ ਪੱਖੇ ਦੀ ਆਵਾਜ਼ ਵਿਚ ਰਿਆਜ਼ ਕਰ ਰਿਹਾ ਹੁੰਦਾ ਸੀ ਅਤੇ ਮੈਨੂੰ ਲੱਗਦਾ ਸੀ ਕਿ ਇਹ ਕਿੰਨੇ ਅਜੀਬ ਲੋਕ ਹਨ ਪਰ ਉਹੀ ਲੋਕ ਮੈਨੂੰ ਪ੍ਰੇਰਿਤ ਕਰਦੇ ਸਨ।
'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ ਹਲਚਲ
NEXT STORY