ਮੁੰਬਈ (ਏਜੰਸੀ)- ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਅਤੇ ਉਨ੍ਹਾਂ ਦੀ ਪ੍ਰੇਮਿਕਾ ਗੌਰੀ ਸਪ੍ਰੈਟ ਵੀਰਵਾਰ ਸਵੇਰੇ ਮੁੰਬਈ ਹਵਾਈ ਅੱਡੇ 'ਤੇ ਇਕੱਠੇ ਨਜ਼ਰ ਆਏ। ਦੋਹਾਂ ਨੇ ਇਕ-ਦੂਜੇ ਦਾ ਹੱਥ ਫੜਿਆ ਹੋਇਆ ਸੀ ਅਤੇ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇੱਕ ਵੀਡੀਓ ਵਿੱਚ, ਆਮਿਰ ਨੂੰ ਬਲੈਕ ਟੀ-ਸ਼ਰਟ, ਮੈਚਿੰਗ ਟਰਾਊਜ਼ਰ, ਬਲੈਕ ਕੈਪ ਅਤੇ ਚਸ਼ਮੇ ਵਿਚ ਦਿਸੇ। ਉਥੇ ਹੀ ਗੌਰੀ ਨੇ ਨੇਵੀ-ਬਲੂ ਕੋ-ਆਰਡ ਆਊਟਫਿੱਟ ਪਹਿਨਿਆ ਹੋਇਆ ਸੀ। ਦੋਵੇਂ ਨਾਲ-ਨਾਲ ਤੁਰਦੇ ਹੋਏ ਹੱਥ ਵਿੱਚ ਹੱਥ ਫੜ ਕੇ ਗੱਲਬਾਤ ਕਰ ਰਹੇ ਸਨ ਅਤੇ ਹੱਸ ਰਹੇ ਸਨ।
ਏਅਰਪੋਰਟ 'ਤੇ ਇਹ ਜੋੜਾ ਅਜਿਹੇ ਸਮੇਂ ਦਿਸਿਆ ਹੈ, ਜਦੋਂ ਅਗਲੇ ਮਹੀਨੇ ਦੋਹਾਂ ਦੇ ਵਿਆਹ ਕਰਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਅਨੁਸਾਰ, ਇਹ ਜੋੜਾ 5 ਜੁਲਾਈ ਨੂੰ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗਾ। ਖਬਰਾਂ ਮੁਤਾਬਕ ਆਮਿਰ ਅਤੇ ਗੌਰੀ ਨੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਸਾਦੇ ਰਜਿਸਟਰਡ ਵਿਆਹ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਆਮਿਰ ਨੇ ਪਿਛਲੇ ਸਾਲ ਮਾਰਚ ਵਿੱਚ ਆਪਣੇ 60ਵੇਂ ਜਨਮਦਿਨ 'ਤੇ ਗੌਰੀ ਨੂੰ ਮੀਡੀਆ ਨਾਲ ਮਿਲਾਇਆ ਸੀ। 'ਰੰਗ ਦੇ ਬਸੰਤੀ' ਦੇ ਅਦਾਕਾਰ ਨੇ ਜਨਮਦਿਨ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਪਿਆਰ ਮਿਲ ਗਿਆ ਹੈ। ਉਨ੍ਹਾਂ ਦੱਸਿਆ ਸੀ ਕਿ ਭਾਵੇਂ ਹੀ ਉਹ ਲਗਭਗ 25 ਸਾਲਾਂ ਤੋਂ ਦੋਸਤ ਰਹੇ ਹਨ, ਪਰ ਇੱਕ-ਦੂਜੇ ਲਈ ਉਨ੍ਹਾਂ ਦੇ ਦਿਲ ਵਿਚ ਪਿਆਰ ਦੀਆਂ ਭਾਵਨਾਵਾਂ ਕੁੱਝ ਸਮਾਂ ਪਹਿਲਾਂ ਹੀ ਜਾਗੀਆਂ ਹਨ।
ਗੌਰੀ ਦਾ ਪਿਛਲੇ ਵਿਆਹ ਤੋਂ ਇਕ 7 ਸਾਲ ਦਾ ਮੁੰਡਾ ਹੈ। ਉਥੇ ਹੀ ਜੇਕਰ ਆਮਿਰ ਖਾਨ ਦੀ ਵਿਆਹੁਤਾ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪਹਿਲਾ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ - ਜੁਨੈਦ ਅਤੇ ਈਰਾ ਖਾਨ। ਹਾਲਾਂਕਿ, ਇਨ੍ਹਾਂ ਦੋਵਾਂ ਨੇ 2002 ਵਿੱਚ ਆਪਣੇ ਵੱਖ-ਵੱਖ ਰਸਤੇ ਜਾਣ ਦਾ ਫੈਸਲਾ ਕੀਤਾ। ਬਾਅਦ ਵਿੱਚ 2005 ਵਿੱਚ, ਆਮਿਰ ਨੇ ਦੂਜੀ ਵਾਰ ਕਿਰਨ ਰਾਓ ਨਾਲ ਵਿਆਹ ਕੀਤਾ, ਜਿਸ ਤੋਂ ਉਨ੍ਹਾਂ ਦਾ ਇੱਕ ਪੁੱਤਰ, ਆਜ਼ਾਦ ਰਾਓ ਖਾਨ ਹੈ। ਆਮਿਰ ਅਤੇ ਕਿਰਨ ਵੀ 2021 ਵਿੱਚ ਵੱਖ ਹੋ ਗਏ ਸਨ।
BookMyShow 'ਤੇ ਟ੍ਰੈਂਡ ਕਰ ਰਹੀ 'ਗਵਰਨਰ', ਰਿਲੀਜ਼ ਤੋਂ ਪਹਿਲਾਂ ਹੀ ਵਧਿਆ ਦਰਸ਼ਕਾਂ ਦਾ ਉਤਸ਼ਾਹ
NEXT STORY