ਮੁੰਬਈ (ਬਿਊਰੋ)– ਨੈੱਟਫਲਿਕਸ ਦੀ ਬਹੁ-ਚਰਚਿਤ ਦਸਤਾਵੇਜ਼ੀ ਸੀਰੀਜ਼ ‘ਦਿ ਰੋਮਾਂਟਿਕਸ’ ’ਚ ਪਿਛਲੇ 50 ਸਾਲਾਂ ’ਚ ਮਹਾਨ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੀ ਵਿਰਾਸਤ, ਵਾਈ. ਆਰ. ਐੱਫ. ਤੇ ਭਾਰਤ ਤੇ ਭਾਰਤੀਆਂ ’ਤੇ ਉਨ੍ਹਾਂ ਦੇ ਸੱਭਿਆਚਾਰਕ ਪ੍ਰਭਾਵ ਨੂੰ ਸ਼ਰਧਾਂਜਲੀ ਹੈ।
ਇਹ 14 ਫਰਵਰੀ ਨੂੰ ਸਾਰਿਆਂ ਦੇ ਪਿਆਰ ਤੇ ਪ੍ਰਸ਼ੰਸਾ ਲਈ ਰਿਲੀਜ਼ ਹੋਈ। ਇਸ ਦਸਤਾਵੇਜ਼ੀ ਸੀਰੀਜ਼ ’ਚ ਆਮਿਰ ਖ਼ਾਨ ਨੇ ਖ਼ੁਲਾਸਾ ਕੀਤਾ ਕਿ ਜਦੋਂ ਯਸ਼ ਚੋਪੜਾ ਤੇ ਆਦਿਤਿਆ ਚੋਪੜਾ ਨੇ ਉਸ ਨੂੰ ਕਿਹਾ ਕਿ ਉਹ ਮੁੰਬਈ ’ਚ ਦੇਸ਼ ਦਾ ਪਹਿਲਾ ਤੇ ਹੁਣ ਤੱਕ ਦਾ ਇਕੋ-ਇਕ ਸਟੂਡੀਓ ‘ਯਸ਼ਰਾਜ ਫ਼ਿਲਮਜ਼’ ਸਥਾਪਿਤ ਕਰ ਰਹੇ ਹਨ ਤਾਂ ਉਹ ਫਿਕਰਮੰਦ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਸੋਨਮ ਬਾਜਵਾ ਨੇ ਨਵੇਂ ਫੋਟੋਸ਼ੂਟ ’ਚ ਦਿਖਾਇਆ ਬੋਲਡ ਅੰਦਾਜ਼, ਦੇਖ ਪ੍ਰਸ਼ੰਸਕ ਹੋਏ ਖ਼ੁਸ਼
ਆਮਿਰ ਦਾ ਯਸ਼ ਜੀ ਤੇ ਆਦਿਤਿਆ ਨਾਲ ਮਜ਼ਬੂਤ ਰਿਸ਼ਤਾ ਹੈ। ਉਨ੍ਹਾਂ ਨਾਲ ‘ਫ਼ਨਾ’, ‘ਧੂਮ 3’ ਵਰਗੀਆਂ ਹਿੱਟ ਫ਼ਿਲਮਾਂ ’ਚ ਕੰਮ ਕੀਤਾ ਹੈ। ਆਮਿਰ ਨੇ ਕਿਹਾ, ‘‘ਜਦੋਂ ਯਸ਼ ਜੀ ਤੇ ਆਦਿ ਨੇ ਮੈਨੂੰ ਪਹਿਲੀ ਵਾਰ ਕਿਹਾ ਕਿ ਉਹ ਇਕ ਸਟੂਡੀਓ ਬਣਾ ਰਹੇ ਹਨ ਤਾਂ ਮੈਂ ਸੋਚ ਰਿਹਾ ਸੀ ‘ਠੀਕ ਹੈ’? ਮੈਂ ਯਸ਼ ਜੀ ਤੇ ਆਦੀ ਲਈ ਫਿਕਰਮੰਦ ਸੀ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਉਹ ਇਸ ’ਚ ਨਿਵੇਸ਼ ਕੀਤਾ ਪੈਸਾ ਵਾਪਸ ਕਮਾ ਸਕਣਗੇ ਜਾਂ ਨਹੀਂ?’’
ਇਹ ਦਸਤਾਵੇਜ਼ੀ ਸੀਰੀਜ਼ ਦੱਸਦੀ ਹੈ ਕਿ ਇਹ ਆਦਿਤਿਆ ਚੋਪੜਾ ਦੀ ਇੱਛਾ ਸੀ ਕਿ ਵਾਈ. ਆਰ. ਐੱਫ. ਕੋਲ ਇਕ ਸਟੂਡੀਓ ਹੋਣਾ ਚਾਹੀਦਾ ਹੈ, ਜੋ ਅੱਜ ਨਾ ਸਿਰਫ਼ ਹਿੰਦੀ ਫ਼ਿਲਮ ਉਦਯੋਗ ਲਈ ਸਗੋਂ ਭਾਰਤੀ ਫ਼ਿਲਮ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੋਨਮ ਬਾਜਵਾ ਨੇ ਨਵੇਂ ਫੋਟੋਸ਼ੂਟ ’ਚ ਦਿਖਾਇਆ ਬੋਲਡ ਅੰਦਾਜ਼, ਦੇਖ ਪ੍ਰਸ਼ੰਸਕ ਹੋਏ ਖ਼ੁਸ਼
NEXT STORY