ਮੁੰਬਈ- 'ਬਿਗ ਬੌਸ 13' ਸ਼ਹਿਨਾਜ਼ ਗਿੱਲ ਇਨੀਂ ਦਿਨੀਂ ਬਹੁਤ ਹੀ ਦੁਖ ਭਰੇ ਦੌਰ 'ਚੋਂ ਲੰਘ ਰਹੀ ਹੈ। ਪ੍ਰੇ੍ਮੀ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਟੁੱਟ ਗਈ ਹੈ। ਸਿਧਾਰਥ ਦੇ ਅੰਤਿਮ ਸੰਸਕਾਰ ਦੇ ਦੌਰਾਨ ਸ਼ਹਿਨਾਜ਼ ਗਿੱਲ ਦੀਆਂ ਜੋ ਤਸਵੀਰਾਂ ਆਈਆਂ, ਉਸ ਤੋਂ ਬਾਅਦ ਹਰ ਕੋਈ ਉਸ ਲਈ ਪਰੇਸ਼ਾਨ ਹੈ। ਸ਼ਹਿਨਾਜ਼ ਦੀ ਹਾਲਤ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਸਨ। ਸਿਡਨਾਜ਼ ਦੇ ਪ੍ਰਸ਼ੰਸਕ ਲਗਾਤਾਰ ਸ਼ਹਿਨਾਜ਼ ਗਿੱਲ ਨੂੰ ਲੈ ਕੇ ਚਿਤਿੰਤ ਹਨ। ਅਜਿਹੇ 'ਚ ਉਹ ਜਾਣਨਾ ਚਾਹੁੰਦੇ ਹਨ ਕਿ ਆਖਿਰ ਸ਼ਹਿਨਾਜ਼ ਦੀ ਹਾਲਤ ਹੁਣ ਕਿੱਦਾ ਦੀ ਹੋਵੇਗੀ? ਕੀ ਹੁਣ ਉਹ ਕਿਸੇ ਨਾਲ ਗੱਲ ਕਰ ਰਹੀ ਹੈ ਜਾਂ ਅਜੇ ਵੀ ਗੁੰਮਸੁਮ ਹੋ ਕੇ ਸਿਰਫ ਸਿਧਾਰਥ ਨੂੰ ਯਾਦ ਕਰ ਰਹੀ ਹੈ।
ਇਸ ਦੌਰਾਨ ਹੁਣ ਅਭਿਨਵ ਸ਼ੁਕਲਾ ਅਤੇ ਰੂਬੀਨਾ ਦਿਲੈਕ ਨੇ ਸ਼ਹਿਨਾਜ਼ ਦੀ ਹਾਲੀਆ ਸਥਿਤੀ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ। ਇਕ ਵੈੱਬ ਪੋਰਟਲ ਨੂੰ ਦਿੱਤੇ ਇੰਟਰਵਿਊ 'ਚ ਅਭਿਨਵ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਰੂਬੀਨਾ ਸ਼ਹਿਨਾਜ਼ ਦੀ ਮਾਂ ਨੂੰ ਮਿਲੇ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼ਹਿਨਾਜ਼ ਹੁਣ ਹੌਲੀ-ਹੌਲੀ ਠੀਕ ਹੋ ਰਹੀ ਹੈ। ਅਭਿਨਵ ਦੀ ਗੱਲ ਜਾਣ ਕਿਤੇ ਨਾ ਕਿਤੇ ਸ਼ਹਿਨਾਜ਼ ਦੇ ਪ੍ਰਸ਼ੰਸਕ ਰਾਹਤ ਦਾ ਸਾਹ ਲੈ ਪਾਉਣਗੇ।
ਅਭਿਨਵ ਸ਼ੁਕਲਾ ਨੇ ਕਿਹਾ ਕਿ 'ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੇ ਪਰਿਵਾਰ ਨੂੰ ਸ਼ਕਤੀ ਮਿਲੇ ਇਸ ਦੀ ਮੈਂ ਕਾਮਨਾ ਕਰਦਾ ਹਾਂ। ਮੈਂ ਅਤੇ ਰੂਬੀਨਾ ਉਨ੍ਹਾਂ ਦੀ ਮਾਂ ਨੂੰ ਮਿਲੇ ਅਤੇ ਉਹ ਹੌਲੀ-ਹੌਲੀ ਠੀਕ ਹੋ ਰਹੀ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਭਗਵਾਨ ਉਨ੍ਹਾਂ ਦੇ ਦਰਦ ਨੂੰ ਸ਼ਾਂਤ ਕਰੇ'।
ਦੱਸ ਦੇਈਏ ਕਿ ਅਭਿਨਵ ਸ਼ੁਕਲਾ ਨੇ ਸਿਧਾਰਥ ਸ਼ੁਕਲਾ ਦੇ ਨਾਲ 2004 'ਚ ਗਲੈਡਰੈਗਸ ਅਤੇ ਮੈਗਾਮਾਡਲ ਕਾਨਟੈਸਟ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਬਾਰੇ 'ਚ ਗੱਲ ਕਰਦੇ ਹੋਏ ਅਭਿਨਵ ਸ਼ੁਕਲਾ ਨੇ ਕਿਹਾ ਕਿ ਅਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਇਕੱਠੇ ਕੀਤੀ, ਇਸ ਸ਼ੋਅ 'ਬਾਬੁਲ ਦਾ ਆਂਗਨ' 'ਚ ਕੰਮ ਕੀਤਾ। ਉਹ ਇਕ ਚਤੁਰ ਚਾਲਬਾਜ਼ ਸਨ। ਸਾਨੂੰ ਦੋਵਾਂ ਨੂੰ ਬਾਈਕ ਦਾ ਜੁਨੂਨ ਸੀ। ਉਨ੍ਹਾਂ ਦਾ ਦਿਹਾਂਤ ਅਚਨਚੇਤ ਹੋਇਆ ਹੈ ਅਤੇ ਸਾਡਾ ਸਭ ਦਾ ਦਿਲ ਟੁੱਟ ਗਿਆ ਸੀ। ਮੇਰੀ ਪ੍ਰਾਰਥਨਾ ਪਰਿਵਾਰ ਦੇ ਨਾਲ ਹੈ।
ਸ਼ਹਿਨਾਜ਼ ਅਤੇ ਸਿਧਾਰਥ ਬਿਗ ਬੌਸ 13 ਦੇ ਦੌਰਾਨ ਪਹਿਲੀ ਵਾਰ ਮਿਲੇ ਸਨ। ਸ਼ੋਅ 'ਚ ਉਨ੍ਹਾਂ ਦੀ ਦੋਸਤੀ ਅਤੇ ਖੱਟੀ ਮਿੱਠੀ ਨੋਕ ਝੋਕ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ। ਪ੍ਰਸ਼ੰਸਕ ਇਸ ਜੋੜੇ ਨੂੰ ਸਿਡਨਾਜ਼ ਦੇ ਨਾਂ ਨਾਲ ਬੁਲਾਉਂਦੇ ਹਨ। ਘਰ ਦੇ ਬਾਹਰ ਵੀ ਸਿਧਾਰਥ ਅਤੇ ਸ਼ਹਿਨਾਜ਼ ਦੀ ਜੋੜੀ ਕਾਇਮ ਰਹੀ। ਦੋਵੇਂ ਹਮੇਸ਼ਾ ਇਕ-ਦੂਜੇ ਦੇ ਸਪੋਰਟ 'ਚ ਆਉਂਦੇ ਸਨ।
ਰਿਪੋਰਟ ਮੁਤਾਬਕ ਆਪਣੇ ਅਖਿਰੀ ਪਲਾਂ 'ਚ ਸਿਧਾਰਥ ਸ਼ਹਿਨਾਜ਼ ਦੇ ਨਾਲ ਹੀ ਸਨ। ਸਿਧਾਰਥ ਨੇ ਸ਼ਹਿਨਾਜ਼ ਦੀ ਗੋਦ 'ਚ ਹੀ ਆਖਰੀ ਸਾਹ ਲਿਆ ਸੀ। ਸਿਧਾਰਥ ਦੇ ਇਰਧ-ਗਿਰਧ ਹੀ ਆਪਣੀ ਦੁਨੀਆ ਮਾਨਣ ਵਾਲੀ ਸ਼ਹਿਨਾਜ਼ ਉਨ੍ਹਾਂ ਦੇ ਜਾਣ ਤੋਂ ਬਾਅਦ ਬਹੁਤ ਬੁਰੀ ਤਰ੍ਹਾਂ ਟੁੱਟ ਗਈ ਹੈ। ਸ਼ਹਿਨਾਜ਼ ਗਿੱਲ ਨੇ ਖਾਣਾ-ਪੀਣਾ ਛੱਡ ਦਿੱਤਾ ਹੈ। ਉਹ ਕਿਸੇ ਨਾਲ ਗੱਲ ਵੀ ਨਹੀਂ ਰਹੀ ਹੈ। ਸ਼ਹਿਨਾਜ਼ ਦੀ ਮਾਂ-ਭਰਾ ਤੋਂ ਇਲਾਵਾ ਸਿਧਾਰਥ ਦੀ ਮਾਂ ਵੀ ਇਸ ਸਮੇਂ ਅਦਾਕਾਰਾ ਦਾ ਪੂਰਾ ਧਿਆਨ ਰੱਖ ਰਹੀ ਹੈ।
ਕੋਰਟ ’ਚ ਪੇਸ਼ ਨਹੀਂ ਹੋਈ ਕੰਗਨਾ ਰਣੌਤ, ਵਕੀਲ ਨੇ ਮੰਗੀ ਪੇਸ਼ੀ ਤੋਂ ਛੋਟ
NEXT STORY