ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਹਮੇਸ਼ਾ ਆਪਣੇ ਪਰਿਵਾਰ ਦੀਆਂ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਕੱਲ ਉਸ ਨੇ ਆਪਣੀ ਮਾਂ ਦਾ ਜਨਮਦਿਨ ਮਨਾਇਆ ਸੀ। ਇਸ ਮੌਕੇ ਉਸ ਨੇ ਬਹੁਤ ਹੀ ਪਿਆਰੀਆਂ ਤਸਵੀਰਾਂ ਨਾਲ ਮਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ।
ਐਸ਼ਵਰਿਆ ਨੇ ਇਕ ਤਸਵੀਰ ਪੋਸਟ ਕੀਤੀ, ਜਿਸ ’ਚ ਉਸ ਦੀ ਮਾਂ, ਪਤੀ ਅਭਿਸ਼ੇਕ ਬੱਚਨ ਤੇ ਬੇਟੀ ਆਰਾਧਿਆ ਨਜ਼ਰ ਆ ਰਹੇ ਹਨ। ਐਤਵਾਰ ਦੀ ਸ਼ਾਮ ਐਸ਼ਵਰਿਆ ਰਾਏ ਤੇ ਉਸ ਦੇ ਪਤੀ ਅਭਿਸ਼ੇਕ ਬੱਚਨ ਨੇ ਮਿਲ ਕੇ ਮਾਂ ਵਰਿੰਦਾ ਰਾਏ ਦਾ ਜਨਮਦਿਨ ਮਨਾਇਆ।
ਜਨਮਦਿਨ ਮਨਾਉਣ ਮੌਕੇ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਵਰਿੰਦਾ ਰਾਏ ਮੁੰਬਈ ’ਚ ਹੀ ਰਹਿੰਦੀ ਹੈ ਤੇ ਅਕਸਰ ਐਸ਼ਵਰਿਆ ਉਨ੍ਹਾਂ ਨੂੰ ਮਿਲਣ ਜਾਂਦੀ ਹੈ।
ਨਾਨੀ ਨਾਲ ਆਰਾਧਿਆ ਬੱਚਨ ਦੀ ਵੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਨਾਨੀ ਦਾ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ। ਐਸ਼ਵਰਿਆ ਰਾਏ ਅਕਸਰ ਹੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ।
ਇਹ ਤਸਵੀਰ ਉਸ ਨੇ ਆਪਣੇ ਮਾਪਿਆਂ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਸਾਂਝੀ ਕੀਤੀ ਸੀ। ਐਸ਼ਵਰਿਆ ਦੇ ਪਿਤਾ ਦੀ ਮੌਤ 2017 ’ਚ ਹੋਈ ਸੀ।
ਰਾਹੁਲ ਵੈਦ ਦੀ ਪ੍ਰੇਮਿਕਾ ਨੇ ਬਾਥਟੱਬ ’ਚ ਬੈਠ ਦਿੱਤੇ ਖ਼ੂਬਸੂਰਤ ਪੋਜ, ਤਸਵੀਰਾਂ ਹੋਈਆਂ ਵਾਇਰਲ
NEXT STORY