ਮੁੰਬਈ- ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਦੋਹਤੀ ਅਤੇ ਸ਼ਵੇਤਾ ਬੱਚਨ ਅਤੇ ਨਿਖਿਲ ਨੰਦਾ ਦੀ ਬੇਟੀ ਨਵਿਆ ਨਵੇਲੀ ਨੰਦਾ ਦਾ ਸੁਪਨਾ ਸਾਕਾਰ ਹੋ ਗਿਆ ਹੈ। ਦਰਅਸਲ ਨਵਿਆ ਨੂੰ ਭਾਰਤ ਦੇ ਪ੍ਰਮੁੱਖ ਬਿਜ਼ਨਸ ਸਕੂਲ, ਆਈ.ਆਈ.ਐਮ. ਅਹਿਮਦਾਬਾਦ 'ਚ ਦਾਖ਼ਲਾ ਮਿਲ ਗਿਆ ਹੈ।

ਉਸ ਨੇ ਇਹ ਖਬਰ 1 ਸਤੰਬਰ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਪ੍ਰੈਸਟੀਜੀਅਸ ਇੰਸਟੀਚਿਊਟ ਤੋਂ ਆਪਣੀਆਂ ਤਸਵੀਰਾਂ ਦੇ ਨਾਲ ਸਾਂਝੀ ਕੀਤੀ।ਅਮਿਤਾਭ ਬੱਚਨ ਦੀ ਦੋਹਤੀ ਨਵਿਆ ਭਲੇ ਹੀ ਫਿਲਮਾਂ 'ਚ ਨਜ਼ਰ ਨਾ ਆਈ ਹੋਵੇ ਪਰ ਉਹ ਕਾਫੀ ਮਸ਼ਹੂਰ ਹੈ।

ਨਵਿਆ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹੁਣ ਨਵਿਆ ਨੇ ਅਜਿਹੀ ਖਬਰ ਸਾਂਝੀ ਕੀਤੀ ਹੈ ਜਿਸ ਤੋਂ ਹਰ ਕੋਈ ਕਾਫੀ ਪ੍ਰਭਾਵਿਤ ਹੋ ਗਿਆ ਹੈ।ਦਰਅਸਲ ਨਵਿਆ ਨੂੰ ਆਈਆਈਐਮ ਅਹਿਮਦਾਬਾਦ 'ਚ ਦਾਖ਼ਲਾ ਮਿਲ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਇੰਸਟੀਚਿਊਟ ਤੋਂ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈ।

ਤਸਵੀਰਾਂ ਸਾਂਝੀਆਂ ਕਰਨ ਦੇ ਨਾਲ, ਨਵਿਆ ਨੇ ਕੈਪਸ਼ਨ 'ਚ ਲਿਖਿਆ, "ਅਗਲੇ 2 ਸਾਲਾਂ 'ਚ ਸੁਪਨੇ ਪੂਰੇ ਹੁੰਦੇ ਹਨ, ਵਧੀਆ ਲੋਕਾਂ ਅਤੇ ਫੈਕਲਟੀ ਦੇ ਨਾਲ!" ਨਵਿਆ ਨੇ ਅੱਗੇ ਦੱਸਿਆ ਕਿ ਉਸ ਨੂੰ ਬਲੈਂਡਡ ਪੋਸਟ ਗ੍ਰੈਜੂਏਟ ਪ੍ਰੋਗਰਾਮ (ਬੀਪੀਜੀਪੀ) 'ਚ ਦਾਖਲਾ ਲਿਆ ਗਿਆ ਹੈ, ਇਹ MBM 'ਚ ਆਉਂਦਾ ਹੈ ਅਤੇ ਮੈਂ ਸਾਲ 2026 'ਚ ਇਸ ਦੀ ਡਿਗਰੀ ਪ੍ਰਾਪਤ ਕਰ ਲਵਾਂਗੀ।

ਨਵਿਆ ਦੀ ਮਾਂ ਸ਼ਵੇਤਾ ਬੱਚਨ ਨੇ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕੀਤਾ ਹੈ। ਸ਼ਵੇਤਾ ਬੱਚਨ ਨੇ ਲਿਖਿਆ, ''ਬੇਬੀ, ਤੁਸੀਂ ਮੈਨੂੰ ਬਹੁਤ ਮਾਣ ਮਹਿਸੂਸ ਕਰਾਉਂਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਨਵਿਆ ਆਪਣਾ ਪੋਡਕਾਸਟ 'ਵਾਟ ਦਿ ਹੇਲ' ਵੀ ਚਲਾਉਂਦੀ ਹੈ। ਇਸ 'ਚ ਉਹ ਆਪਣੀ ਮਾਂ ਸ਼ਵੇਤਾ ਅਤੇ ਨਾਨੀ ਜਯਾ ਬੱਚਨ ਨਾਲ ਨਜ਼ਰ ਆ ਰਹੀ ਹੈ ਅਤੇ ਕਈ ਮੁੱਦਿਆਂ 'ਤੇ ਚਰਚਾ ਕਰਦੀ ਨਜ਼ਰ ਆ ਰਹੀ ਹੈ।

ਕੰਗਨਾ 'ਤੇ ਬੋਲੇ MP ਚਰਨਜੀਤ ਚੰਨੀ, ਕਿਹਾ- 'ਇਹਨੂੰ ਜ਼ਿਆਦਾ ਸੀਰੀਅਸ ਲੈਣ ਦੀ ਲੋੜ ਨਹੀਂ...'
NEXT STORY