ਮੁੰਬਈ-ਅਦਾਕਾਰਾ ਅਨਨਿਆ ਪਾਂਡੇ ਬਹੁਤ ਜਲਦ ਫਿਲਮ 'ਲਾਈਗਰ' 'ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਹੈ। ਲੋਕਾਂ ਵਲੋਂ ਇਸ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਟ੍ਰੇਲਰ ਲਾਂਚ ਦੌਰਾਨ ਅਦਾਕਾਰਾ ਹੌਟ ਲੁੱਕ 'ਚ ਨਜ਼ਰ ਆਈ, ਜਿਸ ਦੀਆਂ ਤਸਵੀਰਾਂ ਅਨਨਿਆ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ ਜੋ ਖੂਬ ਦੇਖੀਆਂ ਜਾ ਰਹੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਅਨਨਿਆ ਸਕਿਨ ਰਿਵੀਲਿੰਗ ਬਲੈਕ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਬਲੈਕ ਹੀਲ ਪਹਿਨੀ ਹੋਈ ਹੈ।

ਅਨਨਿਆ ਦੀਆਂ ਕਾਤਿਲਾਨਾ ਅਦਾਵਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਕਹਿਰ ਢਾਹ ਰਹੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਫਿਲਮ 'ਲਾਈਗਰ' 'ਚ ਅਨਨਿਆ ਪਾਂਡੇ ਦੇ ਨਾਲ ਵਿਜੇ ਦੇਵਰਕੋਂਡਾ ਨਜ਼ਰ ਆਉਣਗੇ। ਇਸ ਤੋਂ ਇਲਾਵਾ ਲੇਜੇਂਡ ਬਾਕਸਰ ਮਾਈਕ ਵਾਇਸਨ ਦਾ ਸਪੈਸ਼ਲ ਕੈਮਿਓ ਨਜ਼ਰ ਆਉਣ ਵਾਲਾ ਹੈ।

ਇਹ ਫਿਲਮ 25 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਪ੍ਰਸ਼ੰਸਕ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।


ਸੂਰਿਆ, ਅਰਪਨਾ ਅਤੇ ਅਜੇ ਦੇਵਗਨ ਨੂੰ ਮਿਲਿਆ ਸਰਵੋਤਮ ਐਕਟਰ ਦਾ ਐਵਾਰਡ, ਦੇਖੋ ਜੇਤੂਆਂ ਦੀ ਸੂਚੀ
NEXT STORY