ਨਵੀਂ ਦਿੱਲੀ- ਬਾਲੀਵੁੱਡ ਦੀ ਬੇਬੋ ਕਰੀਨਾ ਕਪੂਰ ਦੇ ਫੈਨਜ਼ ਲਈ ਇਕ ਵੱਡੀ ਖੁਸ਼ਖਬਰੀ ਹੈ। ਕਰੀਨਾ ਨੇ ਕਿਹਾ ਕਿ ਹੁਣ ਤੋਂ 2 ਸਾਲ ਬਾਅਦ ਉਹ ਮਾਂ ਬਣ ਜਾਵੇਗੀ। ਇਕ ਇੰਟਰਵਿਊ ਦੌਰਾਨ ਕਰੀਨਾ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਮਾਂ ਕਦੋਂ ਬਣਨ ਵਾਲੇ ਹੋ ਤਾਂ ਜਵਾਬ ਵਿਚ ਕਰੀਨਾ ਨੇ ਕਿਹਾ ਕਿ ਫਿਲਹਾਲ ਅਜੇ ਨਹੀਂ। ਉਹ ਇਸ ਲਈ ਤਿਆਰ ਨਹੀਂ ਹੈ, ਜਦੋਂ ਤਕ ਉਹ ਤਿਆਰ ਨਹੀਂ ਹੋ ਜਾਂਦੀ, ਉਹ ਕੁਝ ਨਹੀਂ ਕਰਦੀ। ਹੁਣ ਤੋਂ ਠੀਕ 2 ਸਾਲ ਬਾਅਦ ਉਹ ਮਾਂ ਬਣੇਗੀ।
ਜਦੋਂ ਬਜਰੰਗੀ ਭਾਈਜਾਨ 'ਚ ਉਸ ਦੀ ਛੋਟੀ ਭੂਮਿਕਾ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਕਰੀਨਾ ਦਾ ਕਹਿਣਾ ਸੀ ਕਿ ਉਸ ਨੇ ਇਹ ਫਿਲਮ ਸਲਮਾਨ ਖਾਨ ਤੇ ਡਾਇਰੈਕਟਰ ਕਬੀਰ ਖਾਨ ਕਾਰਨ ਕੀਤੀ ਹੈ। ਆਪਣੇ ਫੇਵਰੇਟ ਕੋ-ਸਟਾਰਸ ਬਾਰੇ ਗੱਲਬਾਤ ਕਰਦਿਆਂ ਕਰੀਨਾ ਨੇ ਦੱਸਿਆ ਕਿ ਉਸ ਨੂੰ ਸਲਮਾਨ, ਆਮਿਰ ਤੇ ਅਜੇ ਦੇਵਗਨ ਨਾਲ ਕੰਮ ਕਰਨਾ ਬਹੁਤ ਪਸੰਦ ਹੈ।
ਕੀ ਤੁਸੀਂ ਜਾਣਦੇ ਹੋ ਅਕਸ਼ੇ ਨੇ ਕਿਸ ਲਈ ਸਿੱਖਿਆ ਸੀ ਮਾਰਸ਼ਲ ਆਰਟ
NEXT STORY