ਮੁੰਬਈ- ਸ਼ੋਅ 'ਭਾਬੀ ਜੀ ਘਰ ਪੇ ਹੈਂ' ਫੇਮ ਸ਼ਿਲਪਾ ਸ਼ਿੰਦੇ ਕੰਮ ਦੇ ਨਾਲ-ਨਾਲ ਆਪਣੀ ਲੁੱਕ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਵਾਲ ਕਟਵਾਏ ਹਨ। ਅਦਾਕਾਰਾ ਨੇ ਨਵੇਂ ਹੇਅਰ ਸਟਾਈਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ ਜੋ ਖੂਬ ਦੇਖੀਆਂ ਜਾ ਰਹੀਆਂ ਹਨ।
ਤਸਵੀਰਾਂ 'ਚ ਸ਼ਿਲਪਾ ਰੈੱਡ ਸ਼ਰਟ ਅਤੇ ਬਲੈਕ ਪੈਂਟ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਲਾਈਟ ਮੇਕਅਪ ਕੀਤਾ ਹੋਇਆ ਹੈ। ਅਦਾਕਾਰਾ ਸ਼ਾਰਟ ਹੇਅਰ ਕੱਟ 'ਚ ਕਾਫੀ ਸੁੰਦਰ ਲੱਗ ਰਹੀ ਹੈ। ਅਦਾਕਾਰਾ ਦਿਲਕਸ਼ ਅੰਦਾਜ਼ 'ਚ ਕੈਮਰੇ ਦੀ ਸਾਹਮਣੇ ਪੋਜ਼ ਦੇ ਰਹੀ ਹੈ ਅਤੇ ਕਾਫੀ ਖੁਸ਼ ਲੱਗ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਸ਼ਿਲਪਾ ਦੀ ਤਾਰੀਫ ਕਰ ਰਹੇ ਹਨ।
ਦੱਸ ਦੇਈਏ ਕਿ ਸ਼ਿਲਪਾ ਸ਼ਿੰਦੇ ਨੇ 1999 'ਚ ਟੀ.ਵੀ. ਦੀ ਦੁਨੀਆ 'ਚ ਕਦਮ ਰੱਖਿਆ ਸੀ ਪਰ ਉਨ੍ਹਾਂ ਨੂੰ ਪਛਾਣ ਸਾਲ 2015 'ਚ ਸ਼ੁਰੂ ਹੋਏ 'ਭਾਬੀ ਜੀ ਘਰ ਪੇ ਹੈਂ' ਨਾਲ ਮਿਲੀ। ਇਸ ਸ਼ੋਅ 'ਚ ਉਨ੍ਹਾਂ ਨੇ 'ਅੰਗੂਰੀ ਭਾਬੀ' ਦਾ ਕਿਰਕਾਰ ਨਿਭਾਇਆ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹਾਲਾਂਕਿ ਸਾਲ 2016 'ਚ ਅਦਾਕਾਰਾ ਨੇ ਸ਼ੋਅ ਛੱਡ ਦਿੱਤਾ ਸੀ।
ਇਸ ਤੋਂ ਬਾਅਦ ਉਹ 'ਕਦੇ ਆਏ ਨਾ ਜੁਦਾਈ', 'ਸੰਜੀਵਨੀ', 'ਮਿਸ ਇੰਡੀਆ', 'ਮੇਹਰ-ਕਹਾਣੀ ਹੱਕ ਔਰ ਹਕੀਕਤ ਕੀ', 'ਰੱਬਾ ਇਸ਼ਕ ਨਾ ਹੋਵੇ', 'ਬੇਟੀਆਂ ਆਪਣਾ ਜਾਂ ਪਰਾਯਾ ਧਨ, 'ਹਰੀ ਮਿਰਚੀ ਲਾਲ ਮਿਰਚੀ' ਅਤੇ 'ਵਾਰਿਸ' ਵਰਗੇ ਟੀ.ਵੀ. ਸੀਰੀਅਰਾਂ 'ਚ ਦਿਖੀ। ਉਹ 'ਬਿਗ ਬੌਸ 11' ਦੀ ਜੇਤੂ ਵੀ ਰਹਿ ਚੁੱਕੀ ਹੈ। ਸ਼ਿਲਪਾ ਬੀਤੇ ਸਾਲ 'ਪੌਰਸ਼ਪੁਰ' ਵੈੱਬ ਸੀਰੀਜ਼ ਅਤੇ ਸੁਨੀਲ ਗਰੋਵਰ ਦੇ ਸ਼ੋਅ 'ਗੈਂਗਸ ਆਫ ਫਿਲਮੀਸਤਾਨ' 'ਚ ਨਜ਼ਰ ਆਈ
ਪਤੀ ਨਾਲ ਪਹਿਲੀ ਲੋਹੜੀ ਮਨਾ ਇੰਦੌਰ ਤੋਂ ਪਰਤੀ ਕੈਟਰੀਨਾ ਕੈਫ, ਏਅਰਪੋਰਟ ਤੋਂ ਤਸਵੀਰਾਂ ਆਈਆਂ ਸਾਹਮਣੇ
NEXT STORY