ਮੁੰਬਈ (ਬਿਊਰੋ)– ਆਈ. ਪੀ. ਐੱਸ. ਅਫਸਰ ਨਵਨੀਤ ਸਿਖੇਰਾ ਦੇ ਜੀਵਨ ਤੋਂ ਪ੍ਰੇਰਿਤ ਐੱਮ. ਐਕਸ ਆਰੀਜਨਲ ਸੀਰੀਜ਼ ‘ਭੌਕਾਲ’ ਆਪਣੇ ਦੂਜੇ ਸੀਜ਼ਨ ਨਾਲ ਪਰਤ ਆਈ ਹੈ। ਮੋਹਿਤ ਰੈਨਾ ਆਪਣੀ ਉਸੇ ਪੁਰਾਣੀ ਐੱਸ. ਐੱਸ. ਪੀ. ਨਵੀਨ ਸਿਖੇਰਾ ਦੀ ਬਹਾਦਰ ਭੂਮਿਕਾ ’ਚ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਪਤਨੀ ਤੇ ਪੁੱਤਰਾਂ ਨਾਲ ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਮਿੰਟਾਂ ’ਚ ਹੋਈਆਂ ਵਾਇਰਲ
ਹੁਣ ਸ਼ਾਂਤੀ ਨਹੀਂ, ਨਾਸ਼ ਹੋਵੇਗਾ, ਐਕਸ਼ਨ ਨਾਲ ਭਰਪੂਰ ‘ਭੌਕਾਲ 2’ ਦਾ ਟੀਜ਼ਰ ਵਿਸ਼ਵਾਸ ਦਿਵਾਉਂਦਾ ਹੈ ਕਿ ਉਹ ਦਰਸ਼ਕਾਂ ਨੂੰ ਯੂ. ਪੀ. ਦੀ ਕਾਨੂੰਨ ਰਹਿਤ ਧਰਤੀ ਮੁਜ਼ੱਫ਼ਰਨਗਰ ਦੀ ਦੁਨੀਆ ’ਚ ਲੈ ਕੇ ਜਾਵੇਗਾ।
ਐੱਸ. ਐੱਸ. ਪੀ. ਨਵੀਨ ਸਿਖੇਰਾ ਤੇ ਉਸ ਦੀ ਟੀਮ ਇਸ ਨਵੇਂ ਜ਼ਮਾਨੇ ਦੇ ਕ੍ਰਾਈਮ ਥ੍ਰਿਲਰ ਦੇ ਇਕ ਬਿਲਕੁਲ ਨਵੇਂ ਸੀਜ਼ਨ ’ਚ ਕਹਿਰ ਦਾ ਸਾਹਮਣਾ ਕਰਨ ਨੂੰ ਤਿਆਰ ਹੈ। ਇਸ ਨੂੰ ਆਕਾਸ਼ ਮੋਹੀਮੇਨ, ਜੈ ਸ਼ੀਲਾ ਬੰਸਲ ਤੇ ਜਤਿਨ ਵਾਗਲੇ ਨੇ ਲਿਖਿਆ ਹੈ।
ਦੱਸ ਦੇਈਏ ਕਿ ਇਸ ਦੇ ਟੀਜ਼ਰ ਨੂੰ ਯੂਟਿਊਬ ’ਤੇ ਐੱਮ. ਐਕਸ ਪਲੇਅਰ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ ਨੂੰ ਹੁਣ ਤਕ 1 ਲੱਖ 95 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੀਪਿਕਾ ਦੇ ਜਨਮਦਿਨ ’ਤੇ ਰਿਲੀਜ਼ ਹੋਇਆ ‘ਗਹਿਰਾਈਆਂ’ ਦਾ ਪੋਸਟਰ
NEXT STORY