ਮੁੰਬਈ (ਬਿਊਰੋ) : 'ਨਾਗਿਨ 6' ਦੀ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਭਾਵੇਂ ਹੀ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਦੀ ਟਰਾਫੀ ਆਪਣੇ ਨਾਂ ਕਰ ਲਈ ਹੈ ਪਰ ਦੂਜੇ ਰਨਰ-ਅੱਪ ਕਰਨ ਕੁੰਦਰਾ ਬਾਜ਼ੀਗਰ ਸਾਬਤ ਹੋਏ ਹਨ। ਕਰਨ ਕੁੰਦਰਾ ਨੇ ਹਾਰ ਕੇ ਵੀ ਜਿੱਤ ਹਾਸਲ ਕੀਤੀ। ਕਰਨ ਕੁੰਦਰਾ ਨੇ ਪੂਰੇ ਸੀਜ਼ਨ 'ਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ। ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਨੇ 'ਬਿੱਗ ਬੌਸ' ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਦਾ ਰਿਕਾਰਡ ਬਣਾਇਆ ਹੈ।
ਹਾਰ ਕੇ ਵੀ ਕਰਨ ਕੁੰਦਰਾ ਨੇ ਮਾਰੀ ਬਾਜ਼ੀ
'ਬਿੱਗ ਬੌਸ 15' ਦਾ ਗ੍ਰੈਂਡ ਫਿਨਾਲੇ 29 ਤੋਂ 30 ਜਨਵਰੀ ਤਕ ਚੱਲਿਆ ਅਤੇ ਤੇਜਸਵੀ ਪ੍ਰਕਾਸ਼ ਨੂੰ ਸ਼ੋਅ ਦੀ ਜੇਤੂ ਐਲਾਨਿਆ ਗਿਆ। ਪ੍ਰਤੀਕ ਸਹਿਜਪਾਲ ਪਹਿਲੇ ਰਨਰਅੱਪ ਰਹੇ ਜਦੋਂਕਿ ਕਰਨ ਕੁੰਦਰਾ ਦੂਜੇ ਰਨਰਅੱਪ ਰਹੇ। ਕਰਨ ਕੁੰਦਰਾ ਦੇ ਨਜ਼ਦੀਕੀ ਸੂਤਰ ਅਨੁਸਾਰ, ਕਰਨ ਕੁੰਦਰਾ ਦੀ ਪ੍ਰਸਿੱਧੀ ਦੇ ਮੱਦੇਨਜ਼ਰ ਉਸ ਨੂੰ ਫੀਸ ਵਜੋਂ ਮੋਟੀ ਰਕਮ ਅਦਾ ਕੀਤੀ ਗਈ ਸੀ। ਸੀਜ਼ਨ ਦੇ ਅੰਤ 'ਚ ਕਰਨ ਕੁੰਦਰਾ ਦੇ ਖਾਤੇ 'ਚ 4.50 ਕਰੋੜ ਰੁਪਏ ਆਏ ਹਨ। ਕਰਨ ਕੁੰਦਰਾ ਨੇ ਪੂਰੇ ਸੀਜ਼ਨ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਕਾਰਨ ਉਹ ਕਈ ਵਾਰ ਟ੍ਰੈਂਡ 'ਚ ਵੀ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੀ ਮੌਤ ਤੋਂ ਬਾਅਦ ਗਰਲਫਰੈਂਡ ਰੀਨਾ ਰਾਏ ਨੇ ਸਾਂਝੀ ਕੀਤੀ ਪਹਿਲੀ ਪੋਸਟ, ਲਿਖਿਆ, ‘ਮੈਂ ਮਰ ਤੇ ਟੁੱਟ ਚੁੱਕੀ ਹਾਂ...’
ਸਿਧਾਰਥ ਤੇ ਸ਼ਹਿਨਾਜ਼ ਨੂੰ ਛੱਡਿਆ ਪਿੱਛੇ
ਸੂਤਰ ਦਾ ਦਾਅਵਾ ਹੈ ਕਿ 'ਬਿੱਗ ਬੌਸ' ਦੇ ਸਾਰੇ ਸੀਜ਼ਨ ਦੇ ਇਤਿਹਾਸ 'ਚ ਕਿਸੇ ਵੀ ਪ੍ਰਤੀਯੋਗੀ ਨੇ ਇੰਨੀ ਕਮਾਈ ਨਹੀਂ ਕੀਤੀ ਹੈ। ਕੁਝ ਦਿਨ ਪਹਿਲਾਂ ਕਰਨ ਕੁੰਦਰਾ ਸ਼ੋਅ ਤੋਂ ਬਾਅਦ ਪਹਿਲੀ ਵਾਰ ਲਾਈਵ ਹੋਏ ਸਨ, ਜਿਸ ਨੇ 1,11,000 ਇੰਪ੍ਰੈਸ਼ਨਸ ਪ੍ਰਾਪਤ ਕੀਤੇ, ਜੋ ਕਿ ਸਿਡਨਾਜ਼ ਤੋਂ ਵੀ ਵੱਧ ਹੈ। ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੇ ਲਾਈਵ ਨੂੰ 1,02,000 ਇੰਪ੍ਰੈਸ਼ਨਸ ਮਿਲੇ ਸਨ।
ਰੋਜ਼ਾਨਾ ਕਮਾਉਂਦੇ ਸਨ 3 ਲੱਖ ਰੁਪਏ
'ਬਿੱਗ ਬੌਸ' ਦਾ 15ਵਾਂ ਸੀਜ਼ਨ 2 ਅਕਤੂਬਰ 2021 ਨੂੰ ਸ਼ੁਰੂ ਹੋਇਆ ਸੀ ਅਤੇ ਇਸ ਦਾ ਫਾਈਨਲ 30 ਜਨਵਰੀ 2022 ਨੂੰ ਸੀ। ਇਹ ਸ਼ੋਅ 120 ਦਿਨਾਂ ਤਕ ਚੱਲਿਆ। ਹੁਣ ਜੇਕਰ ਪੂਰੇ ਸੀਜ਼ਨ 'ਚ ਕਰਨ ਕੁੰਦਰਾ ਨੂੰ ਮਿਲੀ ਰਕਮ ਦੇ ਹਿਸਾਬ ਨਾਲ ਰੋਜ਼ਾਨਾ ਦੀ ਕਮਾਈ ਦਾ ਅੰਕੜਾ ਕੱਢੀਏ ਤਾਂ ਇਹ ਰਕਮ ਕਰੀਬ 3 ਲੱਖ 75 ਹਜ਼ਾਰ ਰੁਪਏ ਬਣਦੀ ਹੈ, ਭਾਵ ਕਰਨ ਨੇ 'ਬਿੱਗ ਬੌਸ' ਦੇ ਘਰ 'ਚ ਹਰ ਰੋਜ਼ ਕਰੀਬ ਸਾਢੇ ਤਿੰਨ ਲੱਖ ਰੁਪਏ ਦੀ ਕਮਾਈ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਨੂੰ ਲੈ ਕੇ ਸਿੱਧੂ ਮੂਸੇ ਵਾਲਾ ਨੇ ਕਹੀ ਵੱਡੀ ਗੱਲ, ਘਟੀਆ ਰਾਜਨੀਤੀ ਕਰਨ ਵਾਲਿਆਂ ’ਤੇ ਵਿੰਨ੍ਹਿਆ ਨਿਸ਼ਾਨਾ
ਦੱਸਣਯੋਗ ਹੈ ਕਿ ਕਰਨ ਕੁੰਦਰਾ ਪਹਿਲੇ ਦਿਨ ਤੋਂ ਹੀ ਸ਼ੋਅ ਦੇ ਅੰਦਰ ਰਹੇ ਤੇ ਫਿਨਾਲੇ ਤਕ ਸਫ਼ਰ ਕੀਤਾ। ਸ਼ੋਅ 'ਚ ਤੇਜਸਵੀ ਪ੍ਰਕਾਸ਼ ਨਾਲ ਉਨ੍ਹਾਂ ਦੀ ਨੇੜਤਾ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ ਤੇ ਸ਼ੋਅ ਤੋਂ ਬਾਅਦ ਵੀ ਦੋਹਾਂ ਨੂੰ ਕਪਲ ਮੰਨਿਆ ਜਾਂਦਾ ਹੈ ਅਤੇ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਤੇਜਸਵੀ ਪ੍ਰਕਾਸ਼ ਇਸ ਸਮੇਂ 'ਨਾਗਿਨ 6' 'ਚ ਨਜ਼ਰ ਆ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੇਰਲ ਦਾ ਦਿਹਾੜੀਦਾਰ ਮਜ਼ਦੂਰ ਇੰਝ ਬਣਿਆ ਸੁਪਰਮਾਡਲ, ਤਸਵੀਰਾਂ ਵਾਇਰਲ
NEXT STORY