ਮੁੰਬਈ (ਵੈੱਬ ਡੈਸਕ) : ਕੋਰੋਨਾ ਆਫ਼ਤ ਕਾਰਨ ਇਸ ਵਾਰ ਹਰ ਤਿਉਹਾਰ ਫਿੱਕਾ ਹੀ ਰਿਹਾ ਪਰ ਰੋਸ਼ਨੀ ਦਾ ਤਿਉਹਾਰ ਦੀਵਾਲੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰੋਸ਼ਨਾਏਗਾ। ਦੀਵਾਲੀ ਸਾਡੇ ਸਾਡੇ ਸਾਰਿਆਂ ਲਈ ਖ਼ਾਸ ਹੈ। ਫ਼ਿਲਮੀ ਸਿਤਾਰੇ ਵੀ ਇਸ ਤਿਉਹਾਰ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਹਨ। ਫ਼ਿਲਮੀ ਸਿਤਾਰੇ ਦੀਵਾਲੀ ਨਾਲ ਜੁੜੀਆਂ ਆਪਣੀਆਂ ਅਨਮੋਲ ਯਾਦਾਂ ਸਾਂਝੀਆਂ ਕਰ ਰਹੇ ਹਨ।
ਮਿਲ ਕੇ ਜਗਾਉਂਦੇ ਹਨ ਦੀਵੇ : ਬੌਬੀ ਦਿਓਲ
ਸਧਾਰਨ ਸਥਿਤੀਆਂ 'ਚ ਦੀਵਾਲੀ 'ਤੇ ਲੋਕ ਰਿਸ਼ਤੇਦਾਰਾਂ ਨਾਲ ਮੇਲ-ਮਿਲਾਪ ਕਰਦੇ ਸਨ, ਬਾਹਰ ਘੁੰਮਣ ਜਾਂਦੇ ਸਨ। ਇਸ ਵਾਰ ਕੋਰੋਨਾ ਸੰਕਟ ਦੇ ਚੱਲਦਿਆਂ ਸਾਰਿਆਂ ਲਈ ਇਹ ਔਖਾ ਸਮਾਂ ਹੈ। ਅਜਿਹੇ 'ਚ ਦੀਵਾਲੀ ਖੁਸ਼ੀਆਂ ਵੰਡਣ ਅਤੇ ਜਸ਼ਨ ਮਨਾਉਣ ਦਾ ਮੌਕਾ ਦੇ ਰਹੀ ਹੈ। ਦੀਵਾਲੀ ਦੀ ਸ਼ਾਪਿੰਗ ਹਮੇਸ਼ਾ ਤੋਂ ਹੀ ਖ਼ਾਸ ਰਹੀ ਹੈ। ਇਸ ਵਾਰ ਅਸੀਂ ਸਾਰੀ ਸ਼ਾਪਿੰਗ ਆਨਲਾਈਨ ਕੀਤੀ ਹੈ। ਅਸੀਂ ਸਭ ਨਵੇਂ ਕੱਪੜੇ ਪਾ ਕੇ ਦੀਵਾਲੀ 'ਤੇ ਲਕਸ਼ਮੀ ਮਾਂ ਦੀ ਪੂਜਾ ਕਰਦੇ ਹਾਂ ਅਤੇ ਮਿੱਟੀ ਦੇ ਦੀਵੇ ਅਤੇ ਲਾਈਟਸ ਨਾਲ ਘਰ ਨੂੰ ਰੋਸ਼ਨ ਕਰਦੇ ਹਾਂ। ਫ਼ਿਰ ਅਸੀਂ ਸਾਰੇ ਮਿਲ ਕੇ ਮਠਿਆਈਆਂ, ਹਲਵਾ ਅਤੇ ਅਲੱਗ-ਅਲੱਗ ਕਿਸਮ ਦੇ ਭੋਜਨਾਂ ਦਾ ਅਨੰਦ ਲੈਂਦੇ ਹਾਂ।
ਮੈਂ ਖੁਸ਼ ਹਾਂ ਕਿ ਦੀਵਾਲੀ 'ਤੇ ਛੁੱਟੀ ਮਿਲੀ ਹੈ। ਪਿਛਲੀ ਦੀਵਾਲੀ 'ਤੇ ਮੈਂ ਓਜ਼ਬੇਕਿਸਤਾਨ 'ਚ 'ਖ਼ੁਦਾ ਹਾਫ਼ਿਜ਼' ਦੀ ਸ਼ੂਟਿੰਗ ਕਰ ਰਹੀ ਸੀ। ਪਰਿਵਾਰ ਅਤੇ ਦੋਸਤਾਂ ਨਾਲ ਦੂਰੀ ਹੋਣ ਕਾਰਨ ਮੈਂ ਉਦਾਸ ਹੋ ਗਈ। ਅਗਲੇ ਦਿਨ ਵਿਧੁੱਤ ਜਾਮਵਾਲ ਨੇ ਦੀਵਾਲੀ ਦੀ ਪਾਰਟੀ ਦਿੱਤੀ ਸੀ। ਅਸੀਂ ਖੀਵਾ ਸ਼ਹਿਰ 'ਚ ਰੁਕੇ ਸੀ। ਉਥੇ ਹੋਟਲਾਂ 'ਚ ਅਸੀਂ ਹਿੰਦੀ ਗਾਣਿਆਂ 'ਤੇ ਖ਼ੂਬ ਡਾਂਸ ਅਤੇ ਧਮਾਲ ਕੀਤਾ। ਅਸੀਂ ਦਿੱਲੀ ਅਤੇ ਜੈਪੁਰ 'ਚ ਸਰਿਸਕਾ ਅਭਿਯਾਰਣ 'ਚ ਸ਼ੂਟ ਕਰ ਰਹੇ ਸੀ। ਮੈਂ ਫੁੱਲਾਂ ਨਾਲ ਰੰਗੋਲੀ ਬਣਾਈ ਸੀ ਅਤੇ ਲਾਈਟ ਦਾਦਾ ਨੂੰ ਕਹਿ ਕੇ ਲਾਈਟਿੰਗ ਕਰਵਾਈ ਸੀ। ਉਥੇ ਪਟਾਕੇ ਚਲਾਉਣ ਦੀ ਮਨਾਹੀ ਸੀ, ਇਸ ਲਈ ਮੈਂ ਫੁੱਲਝੜੀ ਜਲਾ ਕੇ ਤਿਉਹਾਰ ਮਨਾਇਆ ਸੀ।
ਇਸ ਬਾਰ ਕੋਰੋਨਾ ਸੰਕਟ ਕਾਰਨ ਪਰਿਵਾਰ ਨਾਲ ਘਰ ਰਹਿ ਕੇ ਦੀਵਾਲੀ ਮਨਾਵਾਂਗੇ। ਵੀਡੀਓ ਕਾਲ ਅਤੇ ਇੰਟਰਨੈੱਟ ਮੀਡੀਆ ਦੇ ਮਾਧਿਅਮ ਨਾਲ ਆਪਣਿਆਂ ਨੂੰ ਸ਼ੁਭਕਾਮਨਾਵਾਂ ਦੇਵਾਂਗੇ। ਮੈਂ ਬਚਪਨ ਤੋਂ ਹੀ ਦੀਵਾਲੀ 'ਤੇ ਪਟਾਕਿਆਂ ਤੋਂ ਦੂਰ ਰਿਹਾ ਹਾਂ। ਪਟਾਕੇ ਵਾਤਾਵਰਨ ਲਈ ਨੁਕਸਾਨਦਾਇਕ ਹੋਣ ਦੇ ਨਾਲ ਹੀ ਵੇਸਟੇਜ ਦਾ ਕਾਰਨ ਬਣਦੇ ਹਨ। ਸਾਡੇ ਘਰ 'ਚ ਤਿਉਹਾਰਾਂ 'ਤੇ ਕੁਝ ਨਾ ਕੁਝ ਦਾਨ ਕਰਨ ਦੀ ਪਰੰਪਰਾ ਰਹੀ ਹੈ, ਖ਼ਾਸ ਕਰ ਦੀਵਾਲੀ 'ਤੇ। ਕੋਰੋਨਾ ਕਾਰਨ ਇਸ ਵਾਰ ਸਾਰਿਆਂ ਨੂੰ ਡਿਜੀਟਲ ਪਲੇਟਫਾਰਮ ਰਾਹੀਂ ਮਦਦ ਮੁਹੱਈਆਂ ਕਰਵਾਈ ਜਾਵੇਗੀ। ਆਖ਼ਰਕਾਰ ਦੀਵਾਲੀ ਤਾਂ ਸਾਰਿਆਂ ਦੀ ਹੁੰਦੀ ਹੈ।
ਵਿਅੰਜਨਾਂ ਦਾ ਲੈਂਦਾ ਹਾਂ ਮਜ਼ਾ : ਦਿਵੇਂਦੂ ਸ਼ਰਮਾ
ਦੀਵਾਲੀ ਇਕ-ਦੂਜੇ ਨੂੰ ਮਿਲਣ, ਮਠਿਆਈਆਂ ਖਾਣ ਅਤੇ ਖੁਸ਼ੀਆਂ ਵੰਡਣ ਦਾ ਤਿਉਹਾਰ ਹੈ, ਪਰ ਇਸ ਵਾਰ ਅਸੀਂ ਥੋੜ੍ਹੀ ਸਾਵਧਾਨੀ ਨਾਲ ਇਹ ਤਿਉਹਾਰ ਮਨਾਵਾਂਗੇ। ਦੀਵਾਲੀ ਹਰ ਸਾਲ ਆਉਂਦੀ ਹੈ, ਅਗਲੇ ਸਾਲ ਫਿਰ ਆਵੇਗੀ, ਤਦ ਅਸੀਂ ਧੂਮਧਾਮ ਨਾਲ ਮਨਾਵਾਂਗੇ। ਮਹਾਮਾਰੀ ਦਾ ਖ਼ਤਰਾ ਟਲਿਆ ਨਹੀਂ ਹੈ, ਕਈ ਥਾਂਵਾਂ 'ਤੇ ਕੋਰੋਨਾ ਸੰਕ੍ਰਮਣ ਦੇ ਅੰਕੜੇ ਵਧੇ ਹਨ। ਇਸ ਵਾਰ ਪਰਿਵਾਰ ਦੀ ਸਿਹਤ ਦਾ ਖ਼ਿਆਲ ਰੱਖਦੇ ਹੋਏ ਦੀਵਾਲੀ ਘਰ ਹੀ ਮਨਾਵਾਂਗੇ।
ਨਾਨੀ ਦੇ ਕੁਲੈਕਸ਼ਨ 'ਚੋਂ ਸਾੜੀ ਚਾਹੀਦੀ ਹੈ : ਅਦਾ ਸ਼ਰਮਾ
ਇਸ ਵਾਰ ਦੀ ਦੀਵਾਲੀ ਕੰਮ ਕਰਦੇ ਹੋਏ ਹੀ ਮਨਾਈ ਜਾਵੇਗੀ। ਫਿਲਹਾਲ ਮੈਂ ਮਸੂਰੀ 'ਚ ਸ਼ੂਟਿੰਗ ਕਰ ਰਹੀ ਹਾਂ। ਮੇਰੀ ਫ਼ਿਲਮ 'ਮੈਨ ਟੂ ਮੈਨ' ਦਾ ਪੈਚ ਵਰਕ ਬਚਿਆ ਹੈ, ਨਾਲ ਹੀ ਤੇਲਗੂ ਫ਼ਿਲਮ 'ਕਵੈਸ਼ਚਨ ਮਾਰਕ' ਦਾ ਪ੍ਰਮੋਸ਼ਨ ਵੀ ਸ਼ੁਰੂ ਹੋਣਾ ਹੈ। ਸੈੱਟ 'ਤੇ ਹੀ ਦੀਵਾਲੀ ਸੈਲੀਬ੍ਰੇਸ਼ਨ ਹੋਵੇਗਾ। ਹਰ ਸਾਲ ਮੇਰੀ ਨਾਨੀ ਮੈਨੂੰ ਦੀਵਾਲੀ 'ਤੇ ਸਾੜੀ ਗਿਫ਼ਟ ਕਰਦੀ ਹੈ। ਮੈਂ ਉਨ੍ਹਾਂ ਨੂੰ ਹਰ ਸਾਲ ਕਹਿੰਦੀ ਹਾਂ ਕਿ ਮੈਂ ਨਵੀਂ ਸਾੜੀ ਨਹੀਂ, ਬਲਕਿ ਉਨ੍ਹਾਂ ਦੀਆਂ ਸਾੜੀਆਂ ਦੇ ਕੁਲੈਕਸ਼ਨ 'ਚੋਂ ਹੀ ਸਾੜੀ ਚਾਹੀਦੀ ਹੈ। ਉਮੀਦ ਹੈ ਕਿ ਇਸ ਵਾਰ ਆਪਣੀ ਸਾੜੀ ਮੈਨੂੰ ਮਿਲ ਜਾਵੇਗੀ। ਪਟਾਕਿਆਂ ਤੋਂ ਦੂਰੀ ਬਣਾ ਕੇ ਰੱਖਦੀ ਹਾਂ ਤੇ ਘਰ ਆਪਣੀ ਮੰਮੀ ਨਾਲ ਨਵੇਂ ਵਿਅੰਜਨ ਬਣਾਉਣ 'ਚ ਮਦਦ ਕਰਦੀ ਹਾਂ।
ਮਿੱਤਰ-ਪਿਆਰਿਆਂ ਦੇ ਘਰ ਭੇਜਾਂਗੀ ਮਠਿਆਈ : ਨੁਸਰਤ ਭਰੂਚਾ
ਮੇਰੇ ਲਈ ਹਮੇਸ਼ਾ ਦੀਵਾਲੀ ਜਸ਼ਨ ਦਾ ਮੌਕਾ ਰਹੀ ਹੈ, ਫਿਰ ਚਾਹੇ ਮੈਂ ਇਸ ਨੂੰ ਆਪਣੇ ਘਰ ਮਨਾਂਵਾ ਜਾਂ ਕਿਸੇ ਦੋਸਤ ਜਾਂ ਰਿਸ਼ਤੇਦਾਰ ਕੋਲ। ਮੈਨੂੰ ਲੋਕਾਂ ਨਾਲ ਮੇਲ-ਮਿਲਾਪ ਕਰਨਾ ਚੰਗਾ ਲੱਗਦਾ ਹੈ। ਇਸ ਵਾਰ ਮਿਲਣਾ-ਜੁਲਣਾ ਸੰਭਵ ਨਹੀਂ ਹੋ ਸਕੇਗਾ ਪਰ ਮੈਂ ਆਪਣੇ ਦੋਸਤਾਂ ਨੂੰ ਮਠਿਆਈਆਂ ਭੇਜਾਂਗੀ, ਜੋ ਸਨੇਹ ਦਾ ਪ੍ਰਤੀਕ ਹੋਵੇਗੀ।
ਸੋਨੇ ਦੀ ਗਿੰਨੀ ਖ਼ਰੀਦਦੀ ਹਾਂ : ਅਨੁਪ੍ਰਿਆ ਗੋਯਨਕਾ
ਮੇਰੇ ਘਰ ਤਾਂ ਦੀਵਾਲੀ ਧਨਤੇਰਸ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਛੋਟੀ ਦੀਵਾਲੀ 'ਤੇ 11 ਅਤੇ ਵੱਡੀ ਦੀਵਾਲੀ 'ਤੇ ਅਸੀਂ 21 ਦੀਵੇ ਜਗਾਉਂਦੇ ਹਾਂ। ਜਦੋਂ ਮੈਂ ਛੋਟੀ ਸੀ ਤਾਂ ਪਾਪਾ ਹਰ ਧਨਤੇਰਸ 'ਤੇ ਸੋਨੇ ਜਾਂ ਚਾਂਦੀ ਦੀਆਂ ਚੀਜ਼ਾਂ ਖ਼ਰੀਦਣਾ ਪਸੰਦ ਕਰਦੇ ਸੀ। ਮੈਂ ਹਰ ਸਾਲ ਸੋਨੇ ਦੀ ਗਿੰਨੀ ਖ਼ਰੀਦਦੀ ਹਾਂ। ਹਰ ਸਾਲ ਮੰਮੀ ਮੈਨੂੰ ਅਤੇ ਭਰਾ-ਭੈਣ ਨੂੰ ਆਸ਼ੀਰਵਾਦ ਦੇ ਤੌਰ 'ਤੇ ਪੈਸੇ ਦਿੰਦੀ ਹੈ ਪਰ ਮੈਂ ਉਹ ਪੈਸੇ ਖ਼ਰਚ ਨਹੀਂ ਕਰਦੀ।
ਸਭ ਤੋਂ ਸਪੈਸ਼ਲ ਸੀ ਉਹ ਦੀਵਾਲੀ : ਅਭਿਮਨਿਊ ਦਸਾਨੀ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਿਵਾਰ ਦੇ ਨਾਲ ਲੰਚ ਹੋਵੇਗਾ। ਫਿਰ ਰਾਤ 'ਚ ਕਜ਼ਨਸ ਨਾਲ ਡਿਨਰ ਹੋਵੇਗਾ ਅਤੇ ਉਨ੍ਹਾਂ ਦਾ ਪਰਿਵਾਰ ਵੀ ਘਰ ਆਉਂਦਾ ਹੈ। ਸਾਡੇ ਘਰ 'ਚ ਪਰਿਵਾਰ ਨਾਲ ਗੇਮਜ਼ ਖ਼ੂਬ ਖੇਡੇ ਜਾਂਦੇ ਹਨ, ਚਾਹੇ ਕਾਰਡ ਹੋਵੇ ਤਾਂ ਬੋਰਡ ਗੇਮਜ਼। ਦੀਵਾਲੀ ਦੀਆਂ ਖ਼ੂਬਸੂਰਤ ਯਾਦਾਂ ਘਰ ਨਾਲ ਜੁੜੀਆਂ ਹਨ। ਅਸੀਂ 15 ਸਾਲ ਪਹਿਲਾਂ ਆਪਣੇ ਘਰ 'ਚ ਸ਼ਿਫਟ ਹੋਏ ਸੀ, ਜਿਥੇ ਹਾਲੇ ਰਹਿ ਰਹੇ ਹਾਂ। ਉਦੋਂ ਸਿਰਫ਼ ਇਕ ਕਮਰਾ ਬਣਿਆ ਸੀ, ਪਰ ਉਥੇ ਹੀ ਖੁਸ਼ੀਆਂ ਸੀ, ਉਹ ਸ਼ਬਦਾਂ 'ਚ ਨਹੀਂ ਦੱਸੀਆਂ ਜਾ ਸਕਦੀਆਂ। ਬਚਪਨ 'ਚ ਮੈਂ ਤੇ ਭੈਣ ਦੀਵਾਲੀ 'ਤੇ ਨਵੇਂ ਕੱਪੜੇ ਮਿਲਣ ਦਾ ਇੰਤਜ਼ਾਰ ਕਰਦੇ ਸੀ ਪਰ ਇਸ ਵਾਰ ਨਵੇਂ ਕੱਪੜੇ ਨਹੀਂ ਖ਼ਰੀਦਣਾ ਚਾਹੁੰਦਾ।
ਗੌਹਰ ਖ਼ਾਨ ਨੇ ਜੈਦ ਦਰਬਾਰ ਨਾਲ ਕੀਤੀ ਚੋਰੀ ਛਿਪੇ ਮੰਗਣੀ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ
NEXT STORY