ਨਵੀਂ ਦਿੱਲੀ (ਏਜੰਸੀ)- ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਦੀ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ 2' ਸਿਨੇਮਾਘਰਾਂ ਵਿਚ 12 ਦਸੰਬਰ ਨੂੰ ਰਿਲੀਜ਼ ਹੋਵੇਗੀ। ਅਦਾਕਾਰ-ਕਾਮੇਡੀਅਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਉਹ ਲਾੜੇ ਦੇ ਪਹਿਰਾਵੇ ਵਿਚ ਦਰਸ਼ਕਾਂ ਵੱਲ ਵੇਖ ਰਹੇ ਹਨ, ਜਦੋਂਕਿ ਲਾੜੀ ਦੇ ਪਹਿਰਾਵੇ ਵਿਚ ਵੱਖ-ਵੱਖ 4 ਔਰਤਾਂ ਉਨ੍ਹਾਂ ਨੂੰ ਚੁੱਕ ਰਹੀਆਂ ਹਨ। ਫਿਲਮ ਦੇ ਪੋਸਟਰ 'ਤੇ ਲਿਖਿਆ ਹੈ, 'ਡੋਲੀ ਉਠੀ ਦੁਰਘਟਨਾ ਘਟੀ।'
ਸ਼ਰਮਾ ਦੀ ਪੋਸਟ ਵਿਚ ਲਿਖਿਆ ਹੈ, 'ਦੁੱਗਣੀ ਉਲਝਣ ਅਤੇ ਚਾਰ ਗੁਣਾ ਮਜ਼ੇ ਲਈ ਤਿਆਰ ਹੋ ਜਾਓ। ਕਿਸ-ਕਿਸ ਕੋ ਪਿਆਰ ਕਰੂੰ 2 ਫਿਲਮ ਸਿਨੇਮਾਘਰਾਂ ਵਿਚ 12 ਦਸਬੰਰ 2025 ਨੂੰ ਰਿਲੀਜ਼ ਹੋਵੇਗੀ।' 'ਕਿਸ-ਕਿਸ ਕੋ ਪਿਆਰ ਕਰੂੰ 2' ਸਾਲ 2015 ਵਿਚ ਆਈ ਕਾਮੇਡੀ ਫਿਲਮ ਦਾ ਸੀਕਵਲ ਹੈ, ਜਿਸ ਵਿਚ ਸ਼ਰਮਾ ਨਾਲ ਵਰੁਣ ਸ਼ਰਮਾ, ਮੰਜਰੀ ਫਡਨੀਸ, ਸਿਮਰਨ ਕੌਰ ਮੁੰਡੀ, ਸਾਈ ਲੋਕੁਰ ਅਤੇ ਐਲੀ ਅਵਰਾਮ ਵੀ ਸਨ। ਪਹਿਲੀ ਫਿਲਮ ਵਿਚ ਸ਼ਰਮਾ ਨੇ ਕੁਮਾਰ ਸ਼ਿਵ ਰਾਮ ਕਿਸ਼ਨ ਦੀ ਭੂਮਿਕਾ ਨਿਭਾਈ ਸੀ ਅਤੇ ਉਨ੍ਹਾਂ ਨੇ 4 ਔਰਤਾਂ ਨਾਲ ਵਿਆਹ ਕੀਤਾ ਸੀ। ਅਨੁਕਲਪ ਗੋਸਵਾਮੀ ਦੁਆਰਾ ਲਿਖੀ ਅਤੇ ਨਿਰਦੇਸ਼ਤ ਇਸ ਫਿਲਮ ਦੇ ਨਿਰਮਾਤਾ ਰਤਨ ਜੈਨ, ਗਣੇਸ਼ ਜੈਨ ਅਤੇ ਅੱਬਾਸ ਮਸਤਾਨ ਹਨ। ਫਿਲਮ ਵਿਚ ਹੀਰਾ ਵਰੀਨਾ, ਆਇਸ਼ਾ ਖਾਨ, ਤ੍ਰਿਧਾ ਚੌਧਰੀ, ਮਨਜੋਤ ਸਿੰਘ ਅਤੇ ਪਾਰੁਲ ਗੁਲਾਟੀ ਵੀ ਹਨ।
"ਕਿਉਂਕੀ ਸਾਸ ਭੀ ਕਭੀ ਬਹੂ ਥੀ 2" ਦੇ ਪ੍ਰੋਮੋ 'ਚ ਨਜ਼ਰ ਆਏ ਉਦਯੋਗਪਤੀ ਬਿਲ ਗੇਟਸ
NEXT STORY