ਮੁੰਬਈ: ਟੀ.ਵੀ. ਸੀਰੀਅਲ ‘ਬਾਲਿਕਾ ਵਧੂ’ ’ਚ ਆਨੰਦੀ ਦਾ ਕਿਰਦਾਰ ਨਿਭਾਉਣ ਵਾਲੀ ਅਵਿਕਾ ਗੌਰ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਬਾਡੀ ਟਰਾਂਸਫ੍ਰਮੇਸ਼ਨ (ਭਾਰ ਘਟਾਉਣ) ਤੋਂ ਬਾਅਦ ਤਾਂ ਅਵਿਕਾ ਹੋਰ ਵੀ ਗਲੈਮਰਸ ਹੋ ਗਈ ਹੈ। ਉਹ ਹਮੇਸ਼ਾ ਸੋਸ਼ਲ ਮੀਡੀਆ ’ਤੇ ਆਪਣੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਵਿਕਾ ਦੀ ਇਕ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਨ੍ਹਾਂ ਤਸਵੀਰਾਂ ’ਚ ਅਵਿਕਾ ਕਿ੍ਰਸ਼ਚਨ ਬ੍ਰਾਈਡ (ਕ੍ਰਿਸ਼ਚਨ ਵਿਆਹ ਵਾਲੇ ਜੋੜੇ) ਲੁੱਕ ’ਚ ਨਜ਼ਰ ਆ ਰਹੀ ਹੈ।
ਚਿੱਟੇ ਰੰਗ ਦੀ ਗਾਊਨ ਪਹਿਨੇ ਅਵਿਕਾ ਅਦਾਕਾਰ ਆਦਿਲ ਖ਼ਾਨ ਦੇ ਨਾਲ ਚਰਚ ’ਚ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਹੀ ਦੋਵਾਂ ਦੇ ਵਿਆਹ ਦੀ ਚਰਚਾ ਤੇਜ਼ ਹੋ ਗਈ ਹੈ। ਇਕ ਤਸਵੀਰ ’ਚ ਆਦਿਲ ਅਵਿਕਾ ਦਾ ਹੱਥ ਫੜੇ ਹੋਏ ਨਜ਼ਰ ਆ ਰਹੇ ਹਨ।
ਇਕ ਤਸਵੀਰ ’ਚ ਦੋਵੇਂ ਇਕ-ਦੂਜੇ ਦੀਆਂ ਅੱਖਾਂ ’ਚ ਦੇਖ ਰਹੇ ਹਨ। ਇਸ ਤਸਵੀਰ ਦੇ ਨਾਲ ਅਵਿਕਾ ਨੇ ਕੈਪਸ਼ਨ ’ਚ ਲਿਖਿਆ ਕਿ ‘ਫਾਈਨਲੀ’। ਪ੍ਰਸ਼ੰਸਕ ਅਵਿਕਾ ਦੀ ਇਸ ਤਸਵੀਰ ਨੂੰ ਦੇਖ ਕੇ ਹੈਰਾਨ ਹੋ ਗਏ ਤਾਂ ਉਧਰ ਕੁਝ ਪ੍ਰਸ਼ੰਸਕ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। ਦੇਖੋ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ।
ਕੀ ਹੈ ਤਸਵੀਰ ਦੀ ਸੱਚਾਈ
ਦੱਸ ਦੇਈਏ ਕਿ ਅਵਿਕਾ ਨੇ ਜੋ ਤਸਵੀਰ ਸਾਂਝੀ ਕੀਤੀ ਹੈ ਉਹ ਉਨ੍ਹਾਂ ਦੇ ਆਉਣ ਵਾਲੇ ਗਾਣੇ ਦੀ ਹੈ। ਇਹ ਉਨ੍ਹਾਂ ਦੇ ਆਉਣ ਵਾਲੇ ਮਿਊਜ਼ਿਕ ਵੀਡੀਓ ਦਾ ਇਕ ਸੀਨ ਹੈ। ਗਾਣੇ ਦਾ ਨਾਂ ‘ਕਾਦਿਲ’ ਦੱਸਿਆ ਜਾ ਰਿਹਾ ਹੈ।
ਇਹ ਹੈ ਅਵਿਕਾ ਦਾ ਰੀਅਲ ਲਾਈਫ਼ ਪਾਰਟਨਰ
ਅਵਿਕਾ ਦੇ ਰੀਅਲ ਲਾਈਫ਼ ਪਾਰਟਨਰ ਦੀ ਗੱਲ ਕਰੀਏ ਤਾਂ ਉਹ ਮਿਲਿੰਦ ਚੰਦਵਾਨੀ ਨੂੰ ਡੇਟ ਕਰ ਰਹੀ ਹੈ। ਹਾਲ ਹੀ ’ਚ ਪ੍ਰੇਮੀ ਦੇ ਬਰਥਡੇ ਮੌਕੇ ’ਤੇ ਅਵਿਕਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਉਨ੍ਹਾਂ ’ਤੇ ਪਿਆਰ ਲੁਟਾਇਆ ਸੀ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਸ਼ਰਮਨ ਜੋਸ਼ੀ ਨੇ ਆਰ.ਮਾਧਵਨ ਦੀ ‘3 ਇਡੀਅਟਸ ਪੋਸਟ’ ’ਤੇ ਦਿੱਤੀ ਇਹ ਪ੍ਰਤੀਕਿਰਿਆ
NEXT STORY