ਐਂਟਰਟੇਨਮੈਂਟ ਡੈਸਕ : ਫਰਾਂਸ 'ਚ ਵੱਕਾਰੀ ਕਾਨਸ ਫ਼ਿਲਮ ਫੈਸਟੀਵਲ ਹੋ ਰਿਹਾ ਹੈ, ਜਿਸ 'ਚ ਦੁਨੀਆ ਭਰ ਤੋਂ ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਹਿੱਸਾ ਲੈ ਰਹੀਆਂ ਹਨ। ਐਸ਼ਵਰਿਆ ਰਾਏ, ਉਰਵਸ਼ੀ ਰੌਤੇਲਾ, ਅਦਿਤੀ ਰਾਓ ਹੈਦਰੀ ਤੇ ਗਾਇਕਾ ਸੁਨੰਦਾ ਸ਼ਰਮਾ ਸਣੇ ਭਾਰਤ ਦੀਆਂ ਕਈ ਸੁੰਦਰੀਆਂ ਨੇ ਕਾਨਸ ਦੇ ਰੈੱਡ ਕਾਰਪੇੱਟ 'ਤੇ ਆਪਣੀ ਖੂਬਸੂਰਤੀ ਦੇ ਜਲਵੇ ਦਿਖਾਏ। ਇਸ ਫ਼ਿਲਮ ਫੈਸਟੀਵਲ 'ਚ ਕਈ ਵੱਡੀਆਂ ਫ਼ਿਲਮਾਂ ਦਾ ਪ੍ਰੀਮੀਅਰ ਵੀ ਹੋਇਆ ਹੈ। ਇਸ ਸਭ ਦੇ ਵਿਚਕਾਰ ਭਾਰਤ ਨੇ 77ਵੇਂ ਕਾਨਸ ਫ਼ਿਲਮ ਫੈਸਟੀਵਲ 'ਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਦਰਅਸਲ, ਦੂਜੀ ਵਾਰ ਐੱਫ. ਟੀ. ਆਈ. ਆਈ. ਦੀ ਇੱਕ ਸ਼ਾਰਟ ਫ਼ਿਲਮ ਨੇ ਕਾਨਸ 'ਚ ਪੁਰਸਕਾਰ ਜਿੱਤਿਆ ਹੈ।
ਇਹ ਖ਼ਬਰ ਵੀ ਪੜ੍ਹੋ - ਰਿਲੀਜ਼ ਹੁੰਦੇ ਟਰੈਂਡਿੰਗ 'ਚ ਛਾਇਆ ਫ਼ਿਲਮ 'ਕੁੜੀ ਹਰਿਆਣੇ ਵੱਲ ਦੀ' ਦਾ ਗੀਤ 'ਦਿਲ ਚੰਦਰਾ'
ਦੱਸ ਦੇਈਏ ਕਿ ਭਾਰਤੀ ਨਿਰਦੇਸ਼ਕ ਚਿਦਾਨੰਦ ਐੱਸ ਨਾਇਕ ਦੀ ਫ਼ਿਲਮ 'ਸਨਫਲਾਵਰ ਵਰ ਦਿ ਫਸਟ ਵਨਜ਼ ਟੂ ਨੋ' ਨੇ ਕਾਨਸ 2024 'ਚ ਸਰਵੋਤਮ ਸ਼ਾਰਟ ਫ਼ਿਲਮ ਦਾ ਪਹਿਲਾ ਇਨਾਮ ਜਿੱਤਿਆ ਸੀ। ਇਹ ਭਾਰਤ ਲਈ ਮਹੱਤਵਪੂਰਨ ਜਿੱਤ ਹੈ। ਇਸ ਤੋਂ ਪਹਿਲਾਂ ਸਾਲ 2020 'ਚ ਅਸ਼ਮਿਤਾ ਗੁਹਾ ਨਿਯੋਗੀ ਨੇ ਆਪਣੀ ਫ਼ਿਲਮ 'ਕੈਟਡੌਗ' ਲਈ ਇਹ ਐਵਾਰਡ ਜਿੱਤਿਆ ਸੀ। ਹੁਣ ਪੰਜ ਸਾਲ ਬਾਅਦ ਦੇਸ਼ ਨੂੰ ਇੱਕ ਵਾਰ ਫਿਰ ਮਾਣ ਕਰਨ ਦਾ ਮੌਕਾ ਮਿਲਿਆ ਹੈ।
ਦੱਸਣਯੋਗ ਹੈ ਕਿ FTII ਦੇ ਵਿਦਿਆਰਥੀ ਚਿਦਾਨੰਦ ਐੱਸ ਨਾਇਕ ਦੀ ਫ਼ਿਲਮ 'ਸਨਫਲਾਵਰ ਵਰ ਦਿ ਫਸਟ ਵਨਜ਼ ਟੂ ਨੋ' ਨੇ ਇਸ ਪੁਰਸਕਾਰ ਲਈ 17 ਫ਼ਿਲਮਾਂ ਨੂੰ ਹਰਾਇਆ। ਕਾਨਸ ਪਹਿਲੇ ਇਨਾਮ ਲਈ 15,000 ਯੂਰੋ, ਦੂਜੇ ਲਈ 11,250 ਯੂਰੋ ਅਤੇ ਤੀਜੇ ਲਈ 7,500 ਯੂਰੋ ਦੇਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੀਪਿਕਾ ਪਾਦੁਕੋਣ ਨੇ ਕਰਵਾਇਆ ਫੋਟੋਸ਼ੂਟ, ਬੇਬੀ ਬੰਪ ਕੀਤਾ ਫਲਾਂਟ
NEXT STORY