ਮੁੰਬਈ (ਬਿਊਰੋ)– ਅਖਿਲ ਭਾਰਤੀ ਕਾਯਸਥ ਮਹਾਸਭਾ ਨੇ ਅਜੇ ਦੇਵਗਨ ਦੀ ਆਉਣ ਵਾਲੀ ਫ਼ਿਲਮ ‘ਥੈਂਕ ਗੌਡ’ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਮਹਾਸਭਾ ਨੇ ਫ਼ਿਲਮ ’ਚ ਭਗਵਾਨ ਚਿਤਰਗੁਪਤ ’ਤੇ ਕੀਤੀ ਗਈ ਟਿੱਪਣੀ ਨੂੰ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਦੱਸਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਵਿਗੜੀ ਸਿਹਤ, ਦੇਰ ਰਾਤ ਹਸਪਤਾਲ ’ਚ ਕਰਵਾਇਆ ਦਾਖ਼ਲ
ਮਹਾਸਭਾ ਨੇ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਤੇ ਕਲਾਕਾਰਾਂ ਖ਼ਿਲਾਫ਼ ਰਾਂਚੀ ਦੇ ਅਰਗੋੜਾ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਮਹਾਸਭਾ ਵਲੋਂ ਥਾਣੇ ’ਚ ਦਿੱਤੀ ਗਈ ਸ਼ਿਕਾਇਤ ’ਚ ਫ਼ਿਲਮ ਨਿਰਮਾਤਾ ਭੂਸ਼ਣ ਕੁਮਾਰ, ਨਿਰਦੇਸ਼ਕ ਇੰਦਰਾ ਕੁਮਾਰ ਤੇ ਅਜੇ ਦੇਵਗਨ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਨਾਲ ਹੀ ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਅਰਜ਼ੀ ’ਚ ਇਹ ਕਿਹਾ ਗਿਆ ਹੈ ਕਿ ਭਗਵਾਨ ਚਿਤਰਗੁਪਤ ਨੂੰ ਲੈ ਕੇ ਕਾਯਸਥ ਸਮਾਜ ’ਚ ਡੂੰਘੀ ਆਸਥਾ ਹੈ। ਹਾਲ ਹੀ ’ਚ ‘ਥੈਂਕ ਗੌਡ’ ਨਾਂ ਦੀ ਫ਼ਿਲਮ ਦਾ ਟਰੇਲਰ ਲਾਂਛ ਹੋਇਆ ਹੈ, ਜਿਸ ਨੂੰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਉਸ ’ਚ ਉਨ੍ਹਾਂ ਦਾ ਅਪਮਾਨਜਨਕ ਚਿੱਤਰਣ ਕੀਤਾ ਗਿਆ ਹੈ।
ਫ਼ਿਲਮ ਦੇ ਟਰੇਲਰ ’ਚ ਚਿਤਰਗੁਪਤ ਭਗਵਾਨ ਨੂੰ ਅੱਜ ਦੇ ਪਹਿਰਾਵੇ ’ਚ ਦਿਖਾਇਆ ਗਿਆ ਹੈ ਤੇ ਉਨ੍ਹਾਂ ਨੂੰ ਇਕ ਕਾਮੇਡੀਅਨ ਦੇ ਰੂਪ ’ਚ ਪੇਸ਼ ਕੀਤਾ ਗਿਆ ਹੈ। ਅਖਿਲ ਭਾਰਤੀ ਕਾਯਸਥ ਮਹਾਸਭਾ ਮੁਤਾਬਕ ਇਹ ਇਕ ਸੋਚੀ-ਸਮਝੀ ਸਾਜ਼ਿਸ਼ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਤੀ ਨਿਕ ਜੋਨਸ ਦੇ ਜਨਮਦਿਨ ’ਤੇ ਪ੍ਰਿਅੰਕਾ ਚੋਪੜਾ ਨੇ ਬਣਾਇਆ ਖ਼ਾਸ ਪਲੈਨ, ਪ੍ਰਾਈਵੇਟ ਜੈੱਟ ’ਚ ਬੈਠੀ ਆਈ ਨਜ਼ਰ
NEXT STORY