ਮੁੰਬਈ- ਅਭਿਨੇਤਾ ਅਭਿਸ਼ੇਕ ਬੱਚਨ ਦਾ ਮੰਨਣਾ ਹੈ ਕਿ ਅਮਿਤਾਭ ਬੱਚਨ ਵਲੋਂ ਹਾਸਿਲ ਕੀਤੇ ਗਏ 'ਮੈਗਾ-ਸਟਾਰਡਮ' ਨੂੰ ਹਾਸਿਲ ਕਰਨ ਦਾ ਖਿਆਲ ਕਿਸੇ ਨੂੰ ਨਹੀਂ ਰੱਖਣਾ ਚਾਹੀਦਾ, ਕਿਉਂਕਿ ਅਜਿਹੀ ਸ਼ਖਸੀਅਤ ਸਦੀਆਂ ਵਿਚ ਇਕ ਹੀ ਹੁੰਦੀ ਹੈ। ਚਾਰ ਦਹਾਕਿਆਂ ਤੋਂ ਜ਼ਿਆਦਾ ਦੇ ਕੈਰੀਅਰ 'ਚ ਬਿਗ ਬੀ ਨੇ 'ਦੀਵਾਰ', 'ਜ਼ੰਜੀਰ', 'ਡਾਨ', 'ਸ਼ੋਅਲੇ', 'ਨਮਕ ਹਲਾਲ', 'ਅਭਿਮਾਨ', 'ਬਾਗਬਾਨ', 'ਬਲੈਕ', 'ਪਾ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕੀਤਾ ਹੈ।
ਕਲਾ ਦੇ ਖੇਤਰ 'ਚ ਉਨ੍ਹਾਂ ਦੇ ਯੋਗਦਾਨ ਲਈ 72 ਸਾਲਾ ਅਮਿਤਾਭ ਨੂੰ ਪਦਮਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅਭਿਸ਼ੇਕ ਨੇ ਕਿਹਾ ਕਿ ਮੇਰੇ ਪਿਤਾ ਨੇ ਜੋ ਸੁਪਰ ਸਟਾਰਡਮ ਹਾਸਿਲ ਕੀਤਾ ਹੈ, ਮੈਂ ਉਸ ਨੂੰ ਪ੍ਰਾਪਤ ਕਰਨ ਬਾਰੇ ਸੋਚ ਵੀ ਨਹੀਂ ਸਕਦਾ।
ਹੁਣ ਦ੍ਰੋਪਦੀ ਬਣਨਾ ਚਾਹੁੰਦੀ ਹੈ ਮੱਲਿਕਾ ਸ਼ੇਰਾਵਤ
NEXT STORY