ਮੁੰਬਈ : ਬਾਲੀਵੁੱਡ ਅਦਾਕਾਰ ਦੀਪਕ ਡੋਬਰਿਆਲ ਦਾ ਕਹਿਣੈ ਕਿ ਉਨ੍ਹਾਂ ਨੇ ਸਿਗਰਟਨੋਸ਼ੀ ਕਰਨੀ ਛੱਡ ਦਿੱਤੀ ਹੈ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਧੂੰਏਂ ਦੀ ਕੈਦ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਇੱਛਾ ਸ਼ਕਤੀ ਬੜੀ ਮਜ਼ਬੂਤ ਸੀ। 'ਤਨੂ ਵੈੱਡਸ ਮਨੂ ਰਿਟਰਨਸ' ਦੇ ਅਦਾਕਾਰ ਨੇ ਕਿਹਾ ਕਿ ਆਪਣੇ ਸੀਨੀਅਰਾਂ ਦੀ ਸਿਗਰਟਨੋਸ਼ੀ ਦੀ ਆਦਤ ਉਨ੍ਹਾਂ ਨੇ ਇਸ ਲਈ ਅਪਣਾਈ ਕਿਉਂਕਿ ਉਨ੍ਹਾਂ ਨੂੰ ਇਹ 'ਸਟਾਈਲਿਸ਼' ਲੱਗਦੀ ਸੀ।
ਉਨ੍ਹਾਂ ਨੇ ਦੱਸਿਆ, ''ਜਦੋਂ ਮੈਂ ਸਿਗਰਟਨੋਸ਼ੀ ਨਹੀਂ ਕਰਦਾ ਸੀ ਤਾਂ ਪੂਰੇ ਮਨ ਨਾਲ ਕੰਮ ਕਰਦਾ ਸੀ ਪਰ ਆਪਣੇ ਸੀਨੀਅਰਾਂ ਨੂੰ ਦੇਖ ਕੇ ਮੈਂ ਸੋਚਿਆ ਕਿ ਸਿਗਰਟਨੋਸ਼ੀ ਸਟਾਈਲ ਦਾ ਇਕ ਰੂਪ ਹੈ, ਜਦਕਿ ਸੱਚ ਤਾਂ ਇਹ ਹੈ ਕਿ ਆਪਣੀ ਸ਼ਰਮਿੰਦਗੀ ਅਤੇ ਅਜਿਹੇ ਹੀ ਹੋਰ ਅਹਿਸਾਸਾਂ ਨੂੰ ਲੁਕਾਉਣ ਲਈ ਤੁਸੀਂ ਸਿਗਰਟ ਦੀ ਮਦਦ ਲੈਂਦੇ ਹੋ।''
ਦੀਪਕ ਕੱਲ ਸ਼ਾਮ ਇਥੇ ਸਿਗਰਟਨੋਸ਼ੀ ਰੋਕੂ ਇਕ ਸ਼ਾਰਟ ਫਿਲਮ '11 ਮਿੰਟਸ' ਦੀ ਲਾਂਚ ਮੌਕੇ ਬੋਲ ਰਹੇ ਸਨ। ਫਿਲਮ 'ਚ ਦੀਪਕ, ਸਨੀ ਲਿਓਨੀ ਅਤੇ ਆਲੋਕ ਨਾਥ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਪਹਿਲ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਜਦੋਂ ਤੋਂ ਕਦਮ ਵਧਾਇਆ, ਉਦੋਂ ਤੋਂ ਉਨ੍ਹਾਂ ਨੇ ਸਿਗਰਟਨੋਸ਼ੀ ਛੱਡ ਦਿੱਤੀ।
ਉਨ੍ਹਾਂ ਕਿਹਾ, ''ਕਿਸੇ ਹੋਰ ਨੂੰ ਕੁਝ ਕਰਨ ਲਈ ਕਹਿਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਮੈਂ ਖੁਦ ਉਹੀ ਕਰਾਂ ਅਤੇ ਮੈਂ ਸਿਗਰਟਨੋਸ਼ੀ ਛੱਡ ਦਿੱਤੀ।'' ਸਨੀ ਲਿਓਨੀ ਨੇ ਕਿਹਾ ਕਿ ਸਿਗਰਟਨੋਸ਼ੀ ਛੱਡਣ ਤੋਂ ਬਾਅਦ ਆਯੁਰਵੈਦਿਕ ਇਲਾਜ ਦੀ ਮਦਦ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਛੱਡਣ ਵਾਲਾ ਵਿਅਕਤੀ ਦੁਬਾਰਾ ਸਿਗਰਟਨੋਸ਼ੀ ਨਾ ਕਰ ਸਕੇ।
Pics: ਐਵਾਰਡ ਸ਼ੋਅ 'ਚ ਰਣਵੀਰ ਨੇ ਕੀਤੀ ਪਰਿਣੀਤੀ ਨੂੰ Kiss, ਹੋਰ ਸਿਤਾਰੇ ਵੀ ਦਿਖੇ
NEXT STORY