ਚੇਨਈ (ਭਾਸ਼ਾ)– ਇੰਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਫ਼ਿਲਮ ਨਿਰਮਾਣ ਕੰਪਨੀ ਲਾਈਕਾ ਦੇ 8 ਟਿਕਾਣਿਆਂ ’ਤੇ ਛਾਪੇ ਮਾਰੇ। ਇਹ ਜਾਣਕਾਰੀ ਪੁਲਸ ਸੂਤਰਾਂ ਨੇ ਦਿੱਤੀ ਹੈ।
ਸੂਤਰਾਂ ਨੇ ਕੋਈ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੇ ਬਿਨਾਂ ਸਿਰਫ ਇੰਨਾ ਹੀ ਕਿਹਾ ਕਿ ਚੇਨਈ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਛਾਪੇਮਾਰੀ ਨੂੰ ਲੈ ਕੇ ਪ੍ਰੋਡਕਸ਼ਨ ਕੰਪਨੀ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ।
ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼
ਖ਼ਬਰਾਂ ਅਨੁਸਾਰ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਤਲਾਸ਼ੀ ਲਈ ਗਈ ਸੀ।
ਕੇਂਦਰੀ ਏਜੰਸੀ ਨੇ ਅਡਯਾਰ, ਟੀ ਨਗਰ ਤੇ ਕਰਪੱਕਮ ਸਮੇਤ ਚੇਨਈ ਦੇ ਵੱਖ-ਵੱਖ ਟਿਕਾਣਿਆਂ ’ਤੇ ਇਹ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਮੰਗਲਵਾਰ ਸਵੇਰੇ 8 ਵਜੇ ਸ਼ੁਰੂ ਹੋਈ ਤੇ ਦੇਰ ਰਾਤ ਖ਼ਤਮ ਹੋਈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜੁਬਿਨ ਨੌਟਿਆਲ ਨੇ ‘ਹੈ ਕੈਸੀ ਕੈਸੀ’ ਦੀ ਸਹਿ ਰਚਨਾ ਕਰਕੇ ਹਿੰਦੀ ਪੌਪ ਸ਼ੈਲੀ ’ਚ ਰੱਖਿਆ ਕਦਮ
NEXT STORY