ਮੁੰਬਈ : ਮਸ਼ਹੂਰ ਹਾਸਰਸ ਕਲਾਕਾਰ ਕਪਿਲ ਸ਼ਰਮਾ ਦੇ ਚਾਹੁਣ ਵਾਲੇ ਤਾਂ ਬਹੁਤ ਹਨ ਪਰ ਕਪਿਲ ਦੇ ਕਈ ਪ੍ਰਸ਼ੰਸਕਾਂ ਚੋਂ ਇਕ ਪ੍ਰਸ਼ੰਸਕ ਦੀ ਪਿਆਰੀ ਜਿਹੀ ਗੱਲ ਸਾਹਮਣੇ ਆਈ ਹੈ। ਕਪਿਲ ਦੀ ਇਕ ਪ੍ਰਸ਼ੰਸਕ ਨੇ ਕਪਿਲ ਨੂੰ ਪ੍ਰਪੋਜ਼ ਕੀਤਾ ਹੈ, ਜਦੋਂ ਉਹ ਆਪਣੇ ਟਵਿੱਟਰ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲ ਕਰ ਰਹੇ ਸਨ। ਅਸਨ 'ਚ ਕਪਿਲ ਦੇ ਪ੍ਰਸ਼ੰਸਕ ਉਸ ਨੂੰ ਛੋਟੇ ਪਰਦੇ 'ਤੇ ਵਾਪਸ ਆਉਣ ਦੀ ਬੇਨਤੀ ਕਰ ਰਹੇ ਹਨ। ਇਸ ਦੌਰਾਨ ਇਕ ਪ੍ਰਸ਼ੰਸਕ ਨੇ ਗੱਲਾਂ-ਗੱਲਾਂ 'ਚ ਕਪਿਲ ਨੂੰ ਪ੍ਰਪੋਜ਼ ਕਰ ਦਿੱਤਾ, ਜਿਸ ਦੇ ਜਵਾਬ 'ਚ ਕਪਿਲ ਨੇ ਲਿਖਿਆ, @radhikachawla8chal pagli kahi ki..”
ਜਾਣਕਾਰੀ ਅਨੁਸਾਰ ਕਪਿਲ ਦੇ ਇਸ ਟਵੀਟ ਨੂੰ ਕਈ ਵਾਰ ਰੀ-ਟਵੀਟ ਕੀਤਾ ਗਿਆ ਅਤੇ ਰਾਧੀਕਾ ਚਾਵਲਾ ਨਾਂ ਦੀ ਕਪਿਲ ਦੀ ਪ੍ਰਸ਼ੰਸਕ ਕੁਝ ਹੀ ਸਮੇਂ 'ਚ ਪ੍ਰਸਿੱਧ ਹੋ ਗਈ। ਇਸ ਗੱਲਬੱਤ ਦੌਰਾਨ ਕਪਿਲ ਨੇ ਦੱਸਿਆ ਕਿ ਉਹ ਛੇਤੀ ਹੀ ਛੋਟੇ ਪਰਦੇ 'ਤੇ ਵਾਪਸੀ ਕਰਨਗੇ।
ਐਸ਼ਵਰਿਆ ਨੇ 'ਭਰਾ' ਨਾਲ ਸਾਈਕਲ 'ਤੇ ਲਏ ਝੂਟੇ, ਚੀਰਿਆ ਸਾਗ (ਤਸਵੀਰਾਂ)
NEXT STORY