ਐਂਟਰਟੇਨਮੈਂਟ ਡੈਸਕ– ਭਾਰਤ ’ਚ ‘ਬਿੱਗ ਬੌਸ’ ਸ਼ੋਅ ਬੇਹੱਦ ਮਸ਼ਹੂਰ ਹੈ। ਇਸ ਸ਼ੋਅ ਦੀ ਟੀ. ਆਰ. ਪੀ. ਹਰ ਵਾਰ ਟਾਪ ’ਤੇ ਰਹਿੰਦੀ ਹੈ। ਇਸ ਸ਼ੋਅ ਨੂੰ ਸਲਮਾਨ ਖ਼ਾਨ ਵਲੋਂ ਹੋਸਟ ਕੀਤਾ ਜਾਂਦਾ ਹੈ।
ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਸ਼ੋਅ ਕਿਥੋਂ ਪ੍ਰਭਾਵਿਤ ਹੋ ਕੇ ਸ਼ੁਰੂ ਕੀਤਾ ਗਿਆ ਹੈ? ਇਹ ਸ਼ੋਅ ਸੀ ‘ਬਿੱਗ ਬ੍ਰਦਰ’, ਜਿਹੜਾ ਅਮਰੀਕਾ ’ਚ ਚਲਾਇਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਸਿਨੇਮਾ ਦੇ ਇਤਿਹਾਸ ’ਚ ਪਹਿਲੀ ਵਾਰ ‘ਮਸਤਾਨੇ’ ਫ਼ਿਲਮ ਦਾ ਟਰੇਲਰ ਸਿੱਧਾ ਸਿਨੇਮਾਘਰਾਂ ’ਚ ਹੋ ਰਿਹਾ ਰਿਲੀਜ਼
‘ਬਿੱਗ ਬ੍ਰਦਰ’ ਦਾ 25ਵਾਂ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ, ਜਿਸ ’ਚ ਪਹਿਲੀ ਵਾਰ ਕੋਈ ਸਿੱਖ ਮੁਕਾਬਲੇਬਾਜ਼ ਨਜ਼ਰ ਆ ਰਿਹਾ ਹੈ।
ਇਸ ਮੁਕਾਬਲੇਬਾਜ਼ ਦਾ ਨਾਂ ਜਗ ਬੈਂਸ ਹੈ, ਜੋ ਓਮਾਕ, ਵਾਸ਼ਿੰਗਨਟ ਦਾ ਰਹਿਣ ਵਾਲਾ ਹੈ। ਜਗ ਬੈਂਸ ਪੇਸ਼ੇ ਵਜੋਂ 25 ਸਾਲਾਂ ਦਾ ਇਕ ਟਰੱਕ ਕਾਰੋਬਾਰੀ ਹੈ।
ਦੱਸ ਦੇਈਏ ਕਿ ਇਹ ਸ਼ੋਅ ਸੀ. ਬੀ. ਐੱਸ. ਟੀ. ਵੀ. ਤੇ ਪੈਰਾਮਾਊਂਟ ਪਲੱਸ ’ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਰਮਾਨ ਮਲਿਕ ਦੇ ਪੁੱਤ ਜ਼ੈਦ ਦੀ ਵਿਗੜੀ ਸਿਹਤ, 2 ਘੰਟੇ ਚੱਲਿਆ ਆਪਰੇਸ਼ਨ, ਯੂਟਿਊਬਰ ਨੇ ਕਿਹਾ- ਬੇਟੇ ਲਈ ਕਰੋ ਅਰਦਾਸਾਂ
NEXT STORY